ਪੱਤਰ ਪੇ੍ਰਰਕ, ਸੁਲਤਾਨਪੁਰ ਲੋਧੀ : ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਪ੍ਰਧਾਨ ਡਾਕਟਰ ਸਵਰਨ ਸਿੰਘ ਅਤੇ ਜਨਰਲ ਸਕੱਤਰ ਮੁਖਤਾਰ ਸਿੰਘ ਚੰਦੀ ਦੀ ਅਗਵਾਈ ਹੇਠ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਕਸ਼ਮੀਰ ਸਿੰਘ ਯੂਐੱਸਏ ਵੱਲੋਂ ਰਚਿਤ ਕਾਵਿ ਸੰਗ੍ਹਿ 'ਹੰਝੂ ਅਤੇ ਹੌਕੇ' ਦੀ ਘੁੰਡ ਚੁਕਾਈ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਰਾਜ ਸਭਾ ਮੈਂਬਰ ਪਦਮ ਸ੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਉੱਘੇ ਪੱਤਰਕਾਰ ਤੇ ਪੇਸ਼ਕਾਰ ਸਵਰਨ ਸਿੰਘ ਟਹਿਣਾ, ਪਿੰ੍ਸੀਪਲ ਸੁਧੀਰ ਕੁਮਾਰ, ਮਾਸਟਰ ਅਜੀਤ ਸਿੰਘ ਅਤੇ ਇੰਜ ਸਵਰਨ ਸਿੰਘ ਨੇ ਕੀਤੀ। ਇਸ ਮੌਕੇ ਸੰਤ ਸੀਚੇਵਾਲ ਨੇ ਕਿਹਾ ਕਿ ਚੰਗੀਆਂ ਕਿਤਾਬਾਂ ਮਨੁੱਖ ਨੂੰ ਬੌਧਿਕ ਅਮੀਰੀ ਬਖ਼ਸ਼ਦੀਆਂ ਹਨ। ਉਨਾਂ੍ਹ ਕਿਹਾ ਕਿ ਸਾਨੂੰ ਪਹਿਲਾਂ ਆਪਣੇ ਆਪ ਨਾਲ ਅਤੇ ਫਿਰ ਆਪਸ ਵਿੱਚ ਜੁੜਨ ਦੀ ਲੋੜ ਹੈ। ਇਸ ਤੋਂ ਬਾਅਦ ਸਾਨੂੰ ਕਿਤਾਬਾਂ ਅਤੇ ਕੁਦਰਤ ਨਾਲ ਜੁੜਨਾ ਚਾਹੀਦਾ ਹੈ। ਇਸ ਮੌਕੇ ਸਵਰਨ ਸਿੰਘ ਟਹਿਣਾ ਨੇ ਕਿਹਾ ਕਿ ਅੱਜ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਪਰ ਫੇਰ ਵੀ ਕਿਤਾਬਾਂ ਦੀ ਆਪਣੀ ਅਹਿਮੀਅਤ ਹੈ। ਕਿਤਾਬਾਂ ਹੀ ਇਨਸਾਨ ਦੀਆਂ ਪੱਕੀਆਂ ਮਿੱਤਰ ਤੇ ਸੱਚੀਆਂ ਰਾਹ-ਦਸੇਰਾ ਹਨ । ਉਘੇ ਸ਼ਾਇਰ ਮੁਖਤਾਰ ਸਿੰਘ ਚੰਦੀ ਨੇ ਕਸ਼ਮੀਰ ਸਿੰਘ ਧੰਜੂ ਦੇ ਚੌਥੇ ਕਾਵਿ ਸੰਗ੍ਹਿ 'ਹੰਝੂ ਅਤੇ ਹੌਕੇ' ਲੋਕ ਅਰਪਣ ਮੌਕੇ ਉਨਾਂ੍ਹ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਦਿਨ ਰਾਤ ਮਿਹਨਤ ਕਰਨ ਦੇ ਨਾਲ ਨਾਲ ਆਪਣੀ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਉਪਰਾਲੇ ਕਰ ਰਹੇ ਹਨ ਜੋ ਕਿ ਬਹੁਤ ਬਹੁਤ ਹੀ ਸ਼ਲਾਘਾਯੋਗ ਕਾਰਜ਼ ਹੈ । ਕਸ਼ਮੀਰ ਸਿੰਘ ਧੰਜੂ ਦੇ ਇਸ ਕਾਵਿ ਸੰਗ੍ਹਿ ਦਾ ਬੈਕ ਪੇਜ ਬਲਵਿੰਦਰ ਸਿੰਘ ਜਾਲਫ ਗਿੱਦੜਪਿੰਡੀ ਵੱਲੋਂ ਲਿਖਿਆ ਗਿਆ ਹੈ । ਇਸ ਮੌਕੇ ਗੁਰਮੇਲ ਸਿੰਘ ਚੀਨੀਆ ਯੂਐਸਏ, ਸੁਖਜਿੰਦਰਪਾਲ ਸਿੰਘ ਮਿੰਟਾ ਆਸਟੇ੍ਲੀਆ, ਨਰਿੰਦਰ ਸਿੰਘ ਿਢੱਲੋਂ ,ਮੁਖਤਿਆਰ ਸਿੰਘ ਖਿੰਡਾ, ਇੰਜੀਨੀਅਰ ਬੀਐਸ ਮਠਾੜੂ ਰਿਟਾਇਰਡ ਚੀਫ ਇੰਜੀਨੀਅਰ, ਡਾਕਟਰ ਤਰਲੋਚਨ ਸਿੰਘ ਤੇਜੀ,ਪਾਲ ਸਿੰਘ ਨੌਲੀ,ਬਲਦੇਵ ਸਿੰਘ ਸੀਏਓ, ਮਾਸਟਰ ਦਲੀਪ ਸਿੰਘ, ਡਾਕਟਰ ਪਰਮਜੀਤ ਸਿੰਘ ਮਾਨਸਾ, ਕੁਲਵਿੰਦਰ ਕੌਰ ਕੰਵਲ, ਅਮਰਜੀਤ ਸਿੰਘ ਸੁਲਤਾਨਪੁਰ ਲੋਧੀ, ਮਾਸਟਰ ਦੇਸਰਾਜ, ਬਲਬੀਰ ਸਿੰਘ ਸ਼ੇਰਪੁਰੀ, ਬਲਜੀਤ ਸਿੰਘ ਤਲਵੰਡੀ ਚੌਧਰੀਆਂ, ਸੁੱਚਾ ਸਿੰਘ ਮਿਰਜ਼ਾਪੁਰ ਆਦਿ ਹਾਜ਼ਰ ਸਨ।
ਚੰਗੀਆਂ ਕਿਤਾਬਾਂ ਮਨੁੱਖ ਨੂੰ ਬੌਧਿਕ ਅਮੀਰੀ ਬਖ਼ਸ਼ਦੀਆਂ ਹਨ : ਸੰਤ ਸੀਚੇਵਾਲ
Publish Date:Tue, 21 Mar 2023 07:45 PM (IST)

- # 11