ਵਿਜੇ ਸੋਨੀ,ਫਗਵਾੜਾ :

ਆਲ ਇੰਡੀਆ ਐਂਟੀ ਕੁਰੱਪਸ਼ਨ ਫੋਰਮ ਫਗਵਾੜਾ ਵੱਲੋਂ ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਸਹਿਯੋਗ ਨਾਲ ਗੋਲਡਨ ਜੁਬਲੀ ਰਾਸ਼ਨ ਵੰਡ ਸਮਾਗਮ ਸਥਾਨਕ ਗੁਰੂ ਹਰਗੋਬਿੰਦ ਨਗਰ ਸਥਿਤ ਹੋਟਲ ਕਲਾਰਕ ਇਨ ਵਿਖੇ ਕਰਵਾਇਆ ਗਿਆ। ਫੋਰਮ ਦੇ ਪ੍ਰਧਾਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਸਮਾਗਮ ਦੌਰਾਨ 50 ਲੋੜਵੰਦ ਪਰਿਵਾਰਾਂ ਨੂੰ ਇਕ ਮਹੀਨੇ ਦਾ ਰਾਸ਼ਨ ਭੇਟ ਕੀਤਾ ਗਿਆ। ਇਸ ਤੋਂ ਇਲਾਵਾ ਸਿੱਖਿਆ ਦੇ ਖੇਤਰ 'ਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਪੰਜ ਅਧਿਆਪਕਾਂ, ਸਮਾਜ ਸੇਵਾ 'ਚ ਵਡਮੁੱਲਾ ਯੋਗਦਾਨ ਪਾ ਰਹੀਆਂ ਪ੍ਰਮੁੱਖ ਸ਼ਖ਼ਸੀਅਤਾਂ ਤੋਂ ਇਲਾਵਾ ਇਕ ਡਾਕਟਰ ਨੂੰ ਵਧੀਆ ਸੇਵਾਵਾਂ ਲਈ ਸਨਮਾਨਤ ਕੀਤਾ ਗਿਆ। ਇਸ ਮੌਕੇ ਲੋੜਵੰਦ ਪਰਿਵਾਰਾਂ ਨੂੰ ਇਕ ਮਹੀਨੇ ਦਾ ਰਾਸ਼ਨ ਵੰਡਣ ਉਪਰੰਤ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਗਵਰਨਰ ਲਾਇਨ ਦਵਿੰਦਰ ਪਾਲ ਅਰੋੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਗ਼ਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਰਾਸ਼ਨ ਦੀ ਸਹਾਇਤਾ ਕਰਨਾ ਬਹੁਤ ਵੱਡਾ ਪਰਉਪਕਾਰ ਹੈ। ਅੱਜ ਜਦੋਂ ਲੋਕਾਂ ਲਈ ਖੁਦ ਆਪਣੇ ਪਰਿਵਾਰ ਦਾ ਖਰਚਾ ਚੁੱਕਣਾ ਮੁਸ਼ਕਲ ਹੈ ਤਾਂ ਗੁਰਦੀਪ ਸਿੰਘ ਕੰਗ ਅਨੇਕਾਂ ਪਰਿਵਾਰਾਂ ਲਈ ਰਾਸ਼ਨ ਦੀ ਵਿਵਸਥਾ ਕਰ ਰਹੇ ਹਨ। ਉਨਾਂ੍ਹ ਗੁਰਦੀਪ ਸਿੰਘ ਕੰਗ ਨੂੰ ਆਪਣੇ ਆਪ 'ਚ ਇੱਕ ਸੰਸਥਾ ਦੱਸਦਿਆਂ ਕਿਹਾ ਕਿ ਫਗਵਾੜਾ ਦੇ ਲੋਕਾਂ 'ਚ ਸੇਵਾ ਭਾਵਨਾ ਤੋਂ ਉਹ ਪ੍ਰਭਾਵਿਤ ਹੋਏ ਹਨ। ਲਾਇਨ ਅਰੋੜਾ ਨੇ ਕਿਹਾ ਕਿ ਲਾਇਨਜ਼ ਇੰਟਰਨੈਸ਼ਨਲ 321-ਡੀ ਲਈ ਮਾਣ ਵਾਲੀ ਗੱਲ ਹੈ ਕਿ ਗੁਰਦੀਪ ਸਿੰਘ ਕੰਗ ਵਰਗੇ ਸਮਾਜ ਸੇਵਕ ਲਾਇਨਜ਼ ਇੰਟਰਨੈਸ਼ਨਲ ਨਾਲ ਵੀ ਜੁੜੇ ਹੋਏ ਹਨ। ਇਸ ਮੌਕੇ ਲਾਇਨ ਐਸ.ਪੀ. ਸੌਂਧੀ ਗਵਰਨਰ-1 ਲਾਇਨਜ਼ ਇੰਟਰਨੈਸ਼ਨਲ 321-ਡੀ ਨੇ ਕਿਹਾ ਕਿ ਗੁਰਦੀਪ ਸਿੰਘ ਕੰਗ 'ਚ ਸਮਾਜ ਸੇਵਾ ਦੀ ਭਾਵਨਾ ਡੂੰਘੀ ਵੱਸਦੀ ਹੈ। ਜੋ ਕਿ ਪ੍ਰਭਾਵਿਤ ਕਰਨ ਵਾਲੀ ਹੈ। ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਸਪੁੱਤਰ ਕਮਲ ਧਾਲੀਵਾਲ ਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੇ ਸਪੁੱਤਰ ਹਰਨੂਰ ਸਿੰਘ ਹਰਜੀ ਮਾਨ ਨੇ ਵੀ ਸੰਬੋਧਨ ਕਰਦਿਆਂ ਆਲ ਇੰਡੀਆ ਐਂਟੀ ਕੁਰੱਪਸ਼ਨ ਫੋਰਮ ਅਤੇ ਲਾਇਨਜ ਕਲੱਬ ਫਗਵਾੜਾ ਸਿਟੀ ਵੱੋਂ ਸਮਾਜ ਸੇਵਾ 'ਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਸਮਾਗਮ ਦੇ ਅਖੀਰ 'ਚ ਗੁਰਦੀਪ ਸਿੰਘ ਕੰਗ ਨੇ ਸਮੂਹ ਪਤਵੰਤਿਆਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਫੋਰਮ ਵੱਲੋਂ ਮੁੱਖ ਮਹਿਮਾਨਾਂ ਤੇ ਪਤਵੰਤਿਆਂ ਨੂੰ ਸਨਮਾਨਤ ਵੀ ਕੀਤਾ ਗਿਆ। ਗਾਇਕ ਜਸਵੀਰ ਮਾਹੀ ਨੇ ਆਪਣੇ ਪ੍ਰਸਿੱਧ ਗੀਤਾਂ ਦੀ ਖੂਬਸੂਰਤ ਪੇਸ਼ਕਾਰੀ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਲਾਇਨ ਸੁਸ਼ੀਲ ਸ਼ਰਮਾ ਨੇ ਬਾਖੂਬੀ ਨਿਭਾਈ।

===

ਇਨ੍ਹਾਂ ਸ਼ਖ਼ਸੀਅਤਾਂ ਦਾ ਵੀ ਹੋਇਆ ਸਨਮਾਨ

ਸਮਾਗਮ ਦੌਰਾਨ ਸਨਮਾਨਤ ਹੋਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ 'ਚ ਮੈਥ ਲੈਕਚਰਾਰ ਮਨਜੀਤ ਕੌਰ, ਮੈਥ ਮਾਸਟਰ ਅਨੂਪ ਕੰਡਾ, ਸਾਇੰਸ ਲੈਕਚਰਾਰ ਹਰਜਿੰਦਰ ਗੋਗਨਾ, ਮਾਸਟਰ ਕੇਵਲ ਸਿੰਘ, ਮਾਸਟਰ ਸੁਦਰਸ਼ਨ ਬਹਿਲ, ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ, ਕੇ.ਐਲ. ਚਾਂਦ ਵੈਲਫੇਅਰ ਟਰੱਸਟ ਦੇ ਸੂਬਾ ਕੋਆਰਡੀਨੇਟਰ ਰਜਿੰਦਰ ਕੁਮਾਰ ਬੰਟੀ, ਮਾਤਾ ਰਾਣੀ ਮੰਦਰ ਜੋਸ਼ੀਆਂ ਮੁਹੱਲਾ ਦੀ ਪ੍ਰਧਾਨ ਚੰਚਲ ਸੇਠ, ਐਡਵੋਕੇਟ ਐਸ.ਕੇ. ਅੱਗਰਵਾਲ, ਪੰਜਾਬ ਪ੍ਰਦੇਸ਼ ਧਾਰਮਿਕ ਕਮੇਟੀ ਦੇ ਪ੍ਰਧਾਨ ਮਨੀਸ਼ ਕਨੌਜੀਆ, ਹੈਲਪਿੰਗ ਹੈਂਡਜ ਦੇ ਮਨੂੰ ਬਾਂਗਾ, ਡਾ. ਪੁਨੀਤ ਨਰੂਲਾ, ਸਾਬਕਾ ਕੌਂਸਲਰ ਸਰਬਜੀਤ ਕੌਰ, ਮਹਿਲਾ ਕਾਂਗਰਸੀ ਆਗੂ ਸੁਮਨ ਸ਼ਰਮਾ, ਲਾਇਨਜ ਇੰਟਰਨੈਸ਼ਨਲ 321-ਡੀ ਦੇ ਡਿਸਟਿ੍ਕਟ ਕੈਬਿਨੇਟ ਸਕੱਤਰ ਲਾਇਨ ਮਹਾਵੀਰ ਸਿੰਘ ਿਢੱਲੋਂ, ਲਾਇਨ ਵਿਨੋਦ ਪੱਸਣ ਡਿਸਟਿ੍ਕਟ ਕੈਬਨਿਟ ਖਜਾਨਚੀ, ਲਾਇਨ ਰਾਕੇਸ਼ ਰਾਏ (ਆਰ.ਸੀ.), ਜਨਤਾ ਸੇਵਾ ਸੰਮਤੀ ਦੇ ਪ੍ਰਧਾਨ ਵਿਪਨ ਖੁਰਾਣਾ ਅਤੇ ਸਮਾਜ ਸੇਵਕ ਧਰਮਪਾਲ ਨਿਸ਼ਚਲ ਸ਼ਾਮਲ ਸਨ।

===

ਇਨ੍ਹਾਂ ਪਤਵੰਤਿਆਂ ਨੇ ਵੀ ਕੀਤੀ ਸਮਾਗਮ ਦੌਰਾਨ ਸ਼ਿਰਕਤ

ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਪ੍ਰਧਾਨ ਲਾਇਨ ਸੁਨੀਲ ਢੀਂਗਰਾ, ਸਕੱਤਰ ਲਾਇਨ ਅਮਿਤ ਕੁਮਾਰ ਆਸ਼ੂ, ਕੈਸ਼ੀਅਰ ਲਾਇਨ ਸੰਜੀਵ ਲਾਂਬਾ, ਪੀ.ਆਰ.ਓ. ਲਾਇਨ ਜੁਗਲ ਬਵੇਜਾ, ਸਤਿੰਦਰ ਸਿੰਘ ਭਮਰਾ, ਸਮਾਜ ਸੇਵਿਕਾ ਸਾਉਦੀ ਸਿੰਘ, ਵਿਨੇ ਕੁਮਾਰ ਬਿੱਟੂ, ਆਸ਼ੂ ਕਰਵਲ, ਸਤਪਾਲ ਕੋਛੜ, ਵਿਪਨ ਠਾਕੁਰ, ਅਜੇ ਕੁਮਾਰ, ਪੰਕਜ ਚੱਢਾ, ਸੰਜੀਵ ਗੁਪਤਾ, ਆਸ਼ੂ ਕਰਵਲ, ਮੁਕੇਸ਼ ਡੰਗ, ਵਿਨੀਤ ਗਾਬਾ, ਨਰਿੰਦਰ ਸਿੰਘ ਸੈਣੀ, ਮਨੀਸ਼ ਸੇਠ, ਪਵਨ ਕਲੂਚਾ, ਵਿਜੇ ਅਰੋੜਾ, ਵਿਪਨ ਕੁਮਾਰ, ਰਮੇਸ਼ ਸ਼ਿੰਗਾਰੀ, ਹੈੱਪੀ ਮਲ੍ਹਣ, ਪ੍ਰਦੀਪ ਮੰਢਾਲੀ, ਬਲਜੀਤ ਸਿੰਘ, ਨਰਿੰਦਰ ਸ਼ਰਮਾ, ਹੈੱਪੀ ਬੋ੍ਕਰ, ਰਾਮਪਾਲ, ਬਿ੍ਜਮੋਹਨ ਪੁਰੀ, ਬਲਜੀਤ ਗੁਪਤਾ, ਵਰਿੰਦਰ ਸ਼ਰਮਾ, ਰਾਕੇਸ਼ ਸੂਦ, ਮੀਨਾ ਗੁਪਤਾ, ਕਿੱਟੀ ਬਸਰਾ, ਸੀਆ, ਕਮਲਾ ਜੋਸ਼ੀ, ਪੂਨਮ, ਕਨੂ ਚੋਪੜਾ, ਸਵਿਤਾ, ਨੀਤੂ, ਮੇਘਾ ਕੁਕਰੇਜਾ ਆਦਿ ਹਾਜ਼ਰ ਸਨ।