ਅਰਸ਼ਦੀਪ, ਡਡਵਿੰਡੀ : ਰਾਇਲ ਸਪੋਰਟਸ ਕਲੱਬ ਡਡਵਿੰਡੀ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਡਡਵਿੰਡੀ ਵਿਖੇ ਇਕ ਅਹਿਮ ਮੀਟਿੰਗ ਕਲੱਬ ਪ੍ਧਾਨ ਰਣਧੀਰ ਸਿੰਘ ਧੀਰਾ ਤੇ ਸਰਪੰਚ ਕੁਲਦੀਪ ਸਿੰਘ ਡਡਵਿੰਡੀ ਦੀ ਅਗਵਾਈ ਹੇਠ ਸਾਲਾਨਾ ਟੂਰਨਾਮੈਂਟ ਸਬੰਧੀ ਇਕ ਅਹਿਮ ਮੀਟਿੰਗ ਹੋਈ।

ਮੀਟਿੰਗ ਵਿਚ ਰਾਇਲ ਸਪੋਰਟਸ ਕਲੱਬ ਡਡਵਿੰਡੀ ਵਲੋਂ ਸਮੂਹ ਨਗਰ ਵਾਸੀਆਂ, ਪਰਵਾਸੀ ਵੀਰਾਂ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 8 ਅਤੇ 9 ਫਰਵਰੀ ਨੂੰ ਸਾਲਾਨਾ ਗੋਲਡ ਕਬੱਡੀ ਕੱਪ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਉਪਰੰਤ ਕਲੱਬ ਦੇ ਅਹੁਦੇਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 8 ਜਨਵਰੀ ਨੂੰ ਟੂਰਨਾਮੈਂਟ ਦਾ ਉਦਘਾਟਨ ਕੁਲਦੀਪ ਸਿੰਘ ਸਰਪੰਚ ਡਡਵਿੰਡੀ ਕਰਨਗੇ, ਜਦਕਿ 9 ਜਨਵਰੀ ਨੂੰ ਜੇਤੂ ਟੀਮਾ ਨੂੰ ਇਨਾਮਾਂ ਦੀ ਵੰਡ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਆਪਣੇ ਕਰ-ਕਮਲਾਂ ਨਾਲ ਕਰਨਗੇ।

ਕਲੱਬ ਪ੍ਧਾਨ ਰਣਧੀਰ ਧੀਰਾ ਨੇ ਦੱਸਿਆ ਕਿ ਨਾਮਵਰ ਕਬੱਡੀ ਕਲੱਬਾਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਭਾਰ ਵਰਗ ਦੀ ਕਬੱਡੀ ਤੋਂ ਇਲਾਵਾ ਫੁੱਟਬਾਲ ਦੀਆਂ ਟੀਮਾ ਦੇ ਮੈਚ ਵੀ ਵੇਖਣ ਨੂੰ ਮਿਲਣਗੇ। ਕੱਪ ਦੀ ਸਫਲਤਾ ਲਈ ਗ੍ਰਾਮ ਪੰਚਾਇਤ ਡਡਵਿੰਡੀ, ਸਮੂਹ ਨਗਰ ਵਾਸੀਆਂ ਅਤੇ ਪ੍ਵਾਸੀ ਵੀਰਾਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।

ਮੀਟਿੰਗ ਵਿਚ ਕੁਲਦੀਪ ਸਿੰਘ ਸਰਪੰਚ, ਰਣਧੀਰ ਸਿੰਘ ਧੀਰਾ ਕਲੱਬ ਪ੍ਧਾਨ, ਕਮਲਜੀਤ ਬੱਬੂ, ਰਾਜ ਬਹਾਦਰ ਸਿੰਘ, ਸਮਿੱਤਰ ਸਿੰਘ, ਦਲਵਿੰਦਰ ਸਿੰਘ, ਮਹਿੰਦਰ ਸਿੰਘ ਮੈਨੇਜਰ, ਰੌਸ਼ਨ ਲਾਲ, ਬਲਵਿੰਦਰ ਸਿੰਘ ਡਡਵਿੰਡੀ, ਸੁਰਿੰਦਰ ਸਿੰਘ, ਬਲਦੇਵ ਸਿੰਘ, ਰਮੇਸ਼ ਡਡਵਿੰਡੀ, ਸ਼ਿੰਦਰਪਾਲ ਬਲਾਕ ਸੰਮਤੀ ਮੈਂਬਰ, ਕਰਮਬੀਰ ਸਿੰਘ, ਬਹਾਦਰ ਸਿੰਘ ਖਿੰਡਾ, ਹਰਜਿੰਦਰ ਸਿੰਘ ਖਿੰਡਾ, ਸੁਰਿੰਦਰ ਭਿੰਡਰ, ਸੁਖਵਿੰਦਰ ਸਿੰਘ ਸ਼ਿੰਦਾ, ਸੁਖਵਿੰਦਰ ਸਿੰਘ ਪੰਚ, ਸਵਰਨ ਸਿੰਘ, ਮਹਿੰਦਰਪਾਲ ਸਿੰਘ ਸੋਹੀ, ਉਜਾਗਰ ਸਿੰਘ ਭੌਰ, ਪੂਰਨ ਸਿੰਘ, ਸਤਨਾਮ ਸਿੰਘ, ਜਸਵਿੰਦਰ ਸਿੰਘ, ਰਸ਼ਪਾਲ ਆਦਿ ਹਾਜ਼ਰ ਸਨ।