ਵਿਜੇ ਸੋਨੀ, ਫਗਵਾੜਾ : ਆਲ ਪ੍ਰਰਾਈਵੇਟ ਸਕੂਲ ਆਰਗਨਾਈਜੇਸ਼ਨ (ਏਪੀਐੱਸਓ) ਦੇ ਸਮੂਹ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਇਕ ਮੰਗ ਪੱਤਰ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਦਿੱਤਾ। ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਦੱਸਿਆ ਕਿ ਫਗਵਾੜਾ ਦੇ ਪ੍ਰਰਾਈਵੇਟ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਐਸੋਸੀਏਟਿਡ ਹਨ ਤੇ 2011 ਤੋਂ ਐਸੋਸੀਏਸ਼ਨ ਦੇ ਤਹਿਤ ਮਾਨਤਾ ਮਿਲੀ ਹੋਈ ਹੈ ਤੇ ਬੋਰਡ ਵਲੋਂ ਕਈ ਵਾਰ ਸਕੂਲਾਂ ਦੀ ਇੰਸਪੈਕਸ਼ਨ ਵੀ ਹੋ ਚੁੱਕੀ ਹੈ, ਜੋ ਕਿ ਹਰ ਸਾਲ ਚੱਲ ਰਹੀ ਹੈ। ਇਸ ਵਾਰ ਇਹ ਕਾਫੀ ਲੇਟ ਹੋ ਰਹੀ ਹੈ ਜਿਸ ਕਾਰਨ ਸਮੂਹ ਪ੍ਰਰਾਈਵੇਟ ਸਕੂਲ਼ਾਂ ਦੇ ਪ੍ਰਬੰਧਕਾਂ ਨੇ ਮੁੱਖ ਮੰਤਰੀ ਪੰਜਾਬ ਤੋਂ ਇੰਸ਼ਪੈਕਸ਼ਨ ਜਲਦ ਕਰਵਾਉਣ ਲਈ ਮੰਗ ਪੱਤਰ ਦਿੱਤਾ ਹੈ। ਆਗੂਆਂ ਨੇ ਦੱਸਿਆ ਕਿ ਸਾਡੇ ਸਕੂਲ ਸਿੱਖਿਆ ਵਿਭਾਗ ਤੋਂ ਮਾਨਤਾ ਪ੍ਰਰਾਪਤ ਹਨ ਤੇ ਹਰੇਕ ਸਕੂਲ ਨੂੰ ਯੂਡਾਇਸ ਕੋਰਡ ਪ੍ਰਰਾਪਤ ਹੈ। ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਚੱਲ ਰਹੇ ਹਨ ਤੇ ਪੀਡਬਲਿਊਡੀ ਵਿਭਾਗ ਵਲੋਂ ਬਿਲਡਿੰਗ ਚੈੱਕ ਕਰਵਾ ਕੇ ਸੇਫਟੀ ਸਰਟੀਫਿਕੇਟ ਪ੍ਰਰਾਪਤ ਕੀਤਾ ਜਾਂਦਾ ਹੈ। ਉਨ੍ਹਾਂ ਆਖਿਆ ਕਿ ਸਾਡੇ ਸਕੂਲ ਸੈਲਫ ਬਜ਼ਟ ਸਕੂਲ ਹਨ ਜੋ ਕਿ ਕੋਈ ਵੀ ਸਰਕਾਰੀ ਸਹਾਇਤਾ ਪ੍ਰਰਾਪਤ ਨਹੀਂ ਕਰਦੇ। ਸਕੂਲਾਂ ਦੇ ਬੋਰਡ ਦੇ ਨਤੀਜੇ ਵੀ 100 ਫ਼ੀਸਦੀ ਆਉਂਦੇ ਹਨ, ਸਾਡੇ ਸਕੂਲ਼ਾਂ ਵਿਚ ਫੀਸਾਂ ਵੀ ਬਹੁਤ ਘੱਟ ਹਨ ਤਾਂ ਜੋ ਗਰੀਬ ਲੋਕ ਵੀ ਬੱਚਿਆਂ ਨੂੰ ਪ੍ਰਰਾਈਵੇਟ ਸਕੂਲਾਂ ਵਿਚ ਪੜ੍ਹਾ ਸਕਣ, ਸਾਡੇ ਸਕੂਲ ਅਧਿਆਪਕਾਂ ਨੂੰ ਰੁਜ਼ਗਾਰ ਦੇ ਰਹੇ ਹਨ, ਇਸ ਲਈ ਜਲਦ ਤੋਂ ਜਲਦ ਕੰਟੀਨਿਉਸ਼ਨ ਜਾਰੀ ਕਰਵਾਈ ਜਾਵੇ।