ਵਿਜੇ ਸੋਨੀ, ਫਗਵਾੜਾ : ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਦੌਰਾਨ ਭਾਰਤੀ ਜਨਤਾ ਪਾਰਟੀ ਫਗਵਾੜਾ ਵਲੋਂ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਅਗਵਾਈ ਵਿਚ ਗਾਂਧੀ ਸੰਕਲਪ ਯਾਤਰਾ ਸਥਾਨਕ ਰੈਸਟ ਹਾਊਸ ਤੋਂ ਕੱਢੀ ਗਈ। ਇਹ ਯਾਤਰਾ ਸ਼ਹਿਰ ਦੇ ਵੱਖ-ਵੱਖ ਪੜਾਅ ਪਾਰ ਕਰਦੇ ਹੋਏ ਵਾਪਿਸ ਰੈਸਟ ਹਾਊਸ ਵਿਖੇ ਸਮਾਪਤ ਹੋਈ। ਆਪਣੇ ਸੰਬੋਧਨ ਵਿਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਕਿਹਾ ਕਿ ਗਾਂਧੀ ਜੀ ਦੀ 150ਵੀਂ ਵਰ੍ਹੇਗੰਢ ਦੌਰਾਨ ਲੋਕਾਂ ਨੂੰ ਗਾਂਧੀ ਜੀ ਦੇ 7 ਸਿਧਾਂਤ ਸੱਚ, ਅਹਿੰਸਾ, ਬ੍ਹਮਚਰ, ਚੋਰੀ ਨਾ ਕਰਨਾ, ਲੋਭ ਮੁਕਤ, ਪ੍ਰਰਾਰਥਨਾ, ਸਿਹਤ ਆਦਿ 'ਤੇ ਚੱਲਣ ਲਈ ਪ੍ਰਰੇਰਿਤ ਕਰਨ ਲਈ ਇਹ ਸੰਕਲਪ ਯਾਤਰਾ ਕੱਢੀ ਗਈ ਹੈ ਅਤੇ ਸਮੂਹ ਭਾਜਪਾ ਆਗੂਆਂ ਨੇ ਵੀ ਗਾਂਧੀ ਜੀ ਦੀ ਵਿਚਾਰ ਧਾਰਾ ਨੂੰ ਅਪਣਾਉਣ ਦਾ ਸੰਕਲਪ ਲਿਆ ਹੈ।ਇਸ ਮੌਕੇ ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਕੈਂਥ, ਮੇਅਰ ਅਰੁਣ ਖੋਸਲਾ, ਮੰਡਲ ਪ੍ਰਧਾਨ ਪਰਮਜੀਤ ਸਿੰਘ ਚਾਚੋਕੀ, ਵਾਈਸ ਪ੍ਰਧਾਨ ਬਲਵਿੰਦਰ ਠਾਕੁਰ, ਭਾਜਪਾ ਯੁਵਾ ਆਗੂ ਹਨੀ ਸ਼ਰਮਾ, ਕੌਂਸਲਰ ਪਰਮਜੀਤ ਖੁਰਾਣਾ, ਕੌਂਸਲਰ ਰਾਜ ਕੁਮਾਰ ਗੁਪਤਾ, ਸੱਤਾ ਚਾਚੋਕੀ, ਬਸੰਤ, ਨਿੱਕੀ ਸ਼ਰਮਾ, ਪ੍ਰਮੋਦ ਮਿਸ਼ਰਾ, ਨਿਤਿਨ ਆਦਿ ਹਾਜ਼ਰ ਸਨ।