ਵਿਜੇ ਸੋਨੀ, ਫਗਵਾੜਾ : ਲਾਇਨਜ਼ ਕਲੱਬ ਫਗਵਾੜਾ ਰਾਇਲ ਵਲੋਂ ਜੀਐੱਨਏ ਗਰੱੁਪ ਦੇ ਸਹਿਯੋਗ ਨਾਲ 47ਵਾਂ ਅੱਖਾਂ ਦੇ ਆਪੈ੍ਸ਼ਨ ਤੇ ਚੈੱਕਅਪ ਦਾ ਮੁਫਤ ਕੈਂਪ ਸ਼ਿਵ ਮੰਦਿਰ ਨੇੜੇ ਧੋਬੀ ਘਾਟ ਸਰਾਏ ਰੋਡ ਵਿਖੇ ਲਗਾਇਆ ਗਿਆ। ਕੈਂਪ ਵਿੱਚ ਮੁਖ ਮਹਿਮਾਨ ਵਜੋਂ ਜੀਐੱਨਏ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਗੁਰਦੀਪ ਸਿੰਘ ਸੀਹਰਾ ਸ਼ਾਮਿਲ ਹੋਏ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਾਣਕਾਰੀ ਦਿੰਦੇ ਹੋਏ ਕਲੱਬ ਪ੍ਧਾਨ ਗੁਰਵਿੰਦਰ ਸਿੰਘ ਢੀਂਗਰਾ, ਅਭਿਸ਼ੇਕ ਜੈਰਥ ਨੇ ਦੱਸਿਆ ਕਿ ਇਹ ਕੈਂਪ ਮਰਹੂਮ ਅਮਰ ਸਿੰਘ ਸੀਹਰਾ ਦੀ ਯਾਦ 'ਚ ਲਗਾਇਆ ਗਿਆ। ਕੈਂਪ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਹਰਿੰਦਰ ਪਾਲ ਸਿੰਘ ਮਿਤਰਾ ਵਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਮੁਆਇਨਾ ਕੀਤਾ ਗਿਆ ਅਤੇ ਆਪ੍ੇਸ਼ਨ ਲਈ ਚੁਣੇ ਗਏ ਮਰੀਜ਼ਾਂ ਦੇ ਮੁਫ਼ਤ ਆਪ੍ੇਸ਼ਨ ਮਿਤਰਾ ਆਈ ਹਸਪਤਾਲ ਵਿਖੇ ਕੀਤੇ ਜਾਣਗੇ ਇਸ ਮੌਕੇ ਲਾਇਨ ਪਰਮਿੰਦਰ ਸਹਿਦੇਵ, ਲਾਇਨ ਪਰਮਜੀਤ ਖੁਰਣਾ, ਲਾਇਨ ਕਪਿਲ ਦੇਵ ਸੁਧੀਰ, ਲਾਇਨ ਬਲਵਿੰਦਰ ਸਿੰਘ, ਲਾਇਨ ਦਿਗਵਿਜੇ ਸਿੰਘ ਅਤੇ ਸਮੂਹ ਕਲੱਬ ਮੈਂਬਰ ਹਾਜ਼ਰ ਸਨ।