ਪੱਤਰ ਪ੍ਰੇਰਕ, ਕਪੂਰਥਲਾ : ਰੇਲਵੇ ਰੋਡ ਸੈਂਟਰ ਟਾਊਨ ਵਿਚ ਸਥਿਤ ਬ੍ਰਾਈਟ ਕੰਪਿਊਟਰ ਸੈਂਟਰ ਵਿਚ ਜ਼ਰੂਰਤਮੰਦ ਵਿਦਿਆਰਥੀਆਂ ਲਈ ਕੰਪਿਊਟਰ ਅਤੇ ਇੰਗਲਿਸ਼ ਸਪੋਕਨ ਦੀਆਂ ਮੁਫ਼ਤ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਪਹਿਲਾਂ ਵੀ ਬਹੁਤ ਸਾਰੇ ਜ਼ਰੂਰਤਮੰਦ ਬੱਚੇ ਇਸ ਸਕੀਮ ਦਾ ਲਾਭ ਲੈ ਚੁੱਕੇ ਹਨ। ਸੈਂਟਰ ਡਾਇਰੈਕਟਰ ਮੈਡਮ ਮਮਤਾ ਨੇ ਦੱਸਿਆ ਕਿ ਇਹ ਮੁਫ਼ਤ ਕਲਾਸ ਸਵੇਰੇ ਅਤੇ ਸ਼ਾਮ ਦੇ ਦੋਵਾਂ ਬੈਚਾਂ ਵਿਚ ਚੱਲਣਗੀਆਂ। ਮੈਡਮ ਮਮਤਾ ਨੇ ਕਿਹਾ ਕਿ ਅਸੀ ਜ਼ਰੂਰਤਮੰਦ ਵਿਦਿਆਰਥੀਆਂ ਦੀ ਮਦਦ ਦੇ ਨਾਮ ਨੂੰ ਗੁਪਤ ਰੱਖਦੇ ਹਾਂ ਤਾਂ ਜੋ ਉਨ੍ਹਾਂ ਨੂੰ ਅਹਿਸਾਸ ਨਾ ਹੋਵੇ। ਸੈਂਟਰ ਇੰਚਾਰਜ਼ ਕਵਿਤਾ ਨੇ ਦੱਸਿਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਲੜਕੀਆਂ ਨੂੰ ਅਡਮਿਸ਼ਨ ਫੀਸ ਬਿਲਕੁਲ ਮਾਫ਼ ਹੈ। ਜੇਕਰ ਕੋਈ ਵਿਦਿਆਰਥੀ ਇਨ੍ਹਾਂ ਸਕੀਮਾਂ ਦਾ ਲਾਭ ਲੈਣਾ ਚਾਹੁੰਦਾ ਹੈ ਤਾਂ ਉਹ ਰੇਲਵੇ ਰੋਡ ਇੰਪਰੂਵਮੈਂਟ ਟਰੱਸਟ ਮਾਰਕੀਟ ਵਿਚ ਸਥਿਤ ਬ੍ਰਾਈਟ ਕੰਪਿਊਟਰ ਸੈਂਟਰ ਨਾਲ ਸੰਪਰਕ ਕਰ ਸਕਦਾ ਹੈ।