ਕੈਪਸ਼ਨ-3ਕੇਪੀਟੀ29ਪੀ, ਐੱਸਐੱਮਓ ਅਨਿਲ ਮਨਚੰਦਾ ਜਾਣਕਾਰੀ ਦਿੰਦੇ ਹੋਏ।

ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਸਮੁੱਚੇ ਪੰਜਾਬ 'ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਕੇਸਾਂ ਦੌਰਾਨ ਜ਼ਿਲ੍ਹਾ ਕਪੂਰਥਲਾ 'ਚ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵੀ ਵੱਧ ਰਹੀ ਹੈ ਤੇ ਹੁਣ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ 'ਚ ਕੋਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ, ਜਿਸ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਕੁਝ ਦਿਨ ਪਹਿਲਾ ਵੀ ਇਕ ਕਲੋਨੀ 'ਚ ਆੜ੍ਹਤੀ ਦੇ ਪਰਿਵਾਰ 'ਚੋਂ ਇਕ ਬਜ਼ੁਰਗ ਅੌਰਤ ਨੂੰ ਪਾਜ਼ੇਟਿਵ ਰਿਪੋਰਟ ਆਈ ਸੀ, ਪਰ ਹੁਣ ਦੂਜੀ ਕਾਲੋਨੀ 'ਚ ਇਕ ਹੋਰ ਆੜ੍ਹਤੀ ਦੇ ਪਰਿਵਾਰ ਦੇ ਚਾਰ ਮੈਂਬਰਾਂ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਉਣ ਤੋਂ ਹੈਰਾਨ ਰਹਿ ਗਏ। ਪਹਿਲਾ ਉਕਤ ਆੜ੍ਹਤੀ ਦੇ ਲੇਖਾਕਾਰ ਦੀ ਰਿਪੋਰਟ ਪਾਜ਼ੇਟਿਵ ਆਈ ਤੇ ਇਹ ਪਰਿਵਾਰ ਵੀ ਕੋਰੋਨਾ ਦਾ ਸ਼ਿਕਾਰ ਹੋ ਗਿਆ। ਲੁਧਿਆਣਾ ਦੇ ਇਕ ਨਿੱਜੀ ਹਸਪਤਾਲ 'ਚ ਕੋਰੋਨਾ ਟੈਸਟ ਤੋਂ ਬਾਅਦ ਉਸਦੇ ਪਰਿਵਾਰ ਦੇ ਚਾਰ ਮੈਂਬਰਾਂ, ਆੜ੍ਹਤੀ ਦੀ ਪਤਨੀ, ਉਸ ਦੇ ਬੇਟੇ ਤੇ ਨੂੰਹ ਦੀ ਰਿਪੋਰਟ ਪਾਜ਼ੇਟਿਵ ਆਈ। ਬੇਟੇ ਤੇ ਨੂੰਹ ਨੂੰ ਲੁਧਿਆਣਾ 'ਚ ਕੁਆਰੰਟਾਈਨ ਕੀਤਾ ਗਿਆ, ਪਰ ਆੜ੍ਹਤੀ ਦੀ ਰਿਪੋਰਟ ਦਾ ਪਤਾ ਨਹੀਂ ਲੱਗ ਸਕਿਆ। ਐੱਸਐੱਮਓ ਡਾ. ਅਨਿਲ ਮਨਚੰਦਾ ਨਾਲ ਇਸ ਸਬੰਧੀ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਸ ਨੂੰ ਸਥਾਨਕ ਮਾਡਲ ਟਾਊਨ ਵਸਨੀਕ ਆੜ੍ਹਤੀ ਤੋਂ ਕੋਈ ਜਾਣਕਾਰੀ ਨਹੀਂ ਮਿਲੀ ਤੇ ਨਾ ਹੀ ਉਸ ਨੂੰ ਘਰ ਦੀ ਕੁਆਰੰਟੀਨ ਬਾਰੇ ਕੋਈ ਜਾਣਕਾਰੀ ਹੈ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਸਿਹਤ ਵਿਭਾਗ ਦੀ ਟੀਮ ਆੜ੍ਹਤੀ ਦੇ ਘਰ ਜਾ ਕੇ ਜਾਂਚ ਕਰਨ ਗਈ ਤਾਂ ਪਤਾ ਲੱਗਾ ਕਿ ਉਸ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਰਿਪੋਰਟਾਂ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੇ ਨਮੂਨੇ ਐਤਵਾਰ ਨੂੰ ਫਿਰ ਲਏ ਗਏ ਹਨ, ਜਿਨ੍ਹਾਂ ਦੀ ਰਿਪੋਰਟ ਮੰਗਲਵਾਰ ਨੂੰ ਆਵੇਗੀ। ਉਨ੍ਹਾਂ ਦੱਸਿਆ ਕਿ ਉਕਤ ਆੜ੍ਹਤੀ ਦੇ ਸੰਪਰਕ 'ਚ ਆਏ 11 ਵਿਅਕਤੀਆਂ ਦੇ ਨਮੂਨੇ ਵੀ ਲਏ ਗਏ ਹਨ।