ਕੈਪਸ਼ਨ-7ਕੇਪੀਟੀ35ਪੀ, ਐੱਸਐੱਮਓ ਡਾ. ਅਨਿਲ ਮਨਚੰਦਾ ਜਾਣਕਾਰੀ ਦਿੰਦੇ ਹੋਏ।

ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ

ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਖੇ ਚਾਰ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਦਿੰਦੇ ਹੋਏ ਐੱਸਐੱਮਓ ਡਾਕਟਰ ਅਨਿਲ ਮਨਚੰਦਾ ਨੇ ਦੱਸਿਆ ਕਿ ਕੁੱਲ ਚਾਰ ਮਾਮਲਿਆਂ 'ਚੋਂ ਇਕ ਥਾਣੇਦਾਰ ਪੁਲਿਸ ਸਟੇਸ਼ਨ ਸੁਲਤਾਨਪੁਰ ਲੋਧੀ, ਦੋ ਹਵਾਲਾਤੀ, ਇਕ ਸਿਵਲ ਹਸਪਤਾਲ ਦਾ ਸਟਾਫ ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸੇ ਤਰ੍ਹਾਂ ਇਕ ਹਫ਼ਤੇ ਅੰਦਰ ਸੁਲਤਾਨਪੁਰ ਲੋਧੀ 'ਚ ਕੁੱਲ ਮਿਲਾ ਕੇ 8 ਕੋਰੋਨਾ ਪਾਜ਼ੇਟਿਵ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਵੀ ਟੈਸਟ ਲਈ ਕੋਰੋਨਾ ਸੈਂਪਲ ਲਏ ਜਾ ਰਹੇ ਹਨ।