ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਵਲੋਂ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਉਮੀਦਵਾਰ ਜਸਬੀਰ ਸਿੰਘ ਗਿੱਲ ਵਲੋਂ ਅੱਜ ਹਲਕਾ ਸੁਲਤਾਨਪੁਰ ਲੋਧੀ ਦੇ ਵੱਖ ਵੱਖ ਪਿੰਡਾਂ 'ਚ ਚੋਣ ਮੀਟਿੰਗਾਂ ਕੀਤੀਆਂ ਗਈਆਂ। ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਅੱਜ ਪਿੰਡ ਤਕੀਆ ਵਿਖੇ ਰਜਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਦੇ ਫਾਰਮ ਹਾਊਸ ਵਿਖੇ ਵਿਸ਼ਾਲ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਸਬੀਰ ਸਿੰਘ ਡਿੰਪਾ ਦੀ ਉਮੀਦਵਾਰ ਵਜੋਂ ਕੀਤੀ ਚੋਣ 'ਤੇ ਹਾਈਕਮਾਂਡ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਹਾਂ ਤੇ ਉਨ੍ਹਾਂ ਵਲੋਂ ਜੋ ਤਸੱਲੀ ਇਸ ਨਾਮਵਰ ਆਗੂ 'ਤੇ ਪ੍ਰਗਟ ਕੀਤੀ ਹੈ ਉਸਨੂੰ ਵੱਡੀ ਲੀਡ ਨਾਲ ਜਿਤਾ ਕੇ ਕੇਂਦਰ ਵਿੱਚ ਭੇਜਾਂਗੇ। ਉਨ੍ਹਾਂ ਕਿਹਾ ਕਿ ਡਿੰਪਾ ਬਹੁਤ ਹੀ ਇਮਾਨਦਾਰ ਤੇ ਅਗਾਹਵਧੂ ਸੋਚ ਦੇ ਮਾਲਕ ਹਨ ਤੇ ਉਨ੍ਹਾਂ ਦਾ ਪਿਆਰ ਲੋਕਾਂ ਦੇ ਮਨਾਂ 'ਚ ਹੈ ਤੇ ਲੋਕ ਅਜਿਹੇ ਆਗੂ ਨੂੰ ਜਿਤਾਉਣ ਲਈ ਉਤਾਵਲੇ ਹਨ। ਉਨ੍ਹਾਂ ਕਿਹਾ ਕਿ ਜਿੱਤਣ ਉਪਰੰਤ ਡਿੰਪਾ ਪਾਰਲੀਮੈਂਟ ਵਿੱਚ ਜਾ ਕੇ ਇਸ ਬਾਰਡਰ ਦੇ ਏਰੀਏ ਦੀਆਂ ਸਮੱਸਿਆਵਾਂ ਨੂੰ ਉਠਾਉਣਗੇ ਤੇ ਲੋਕਾਂ ਨੂੰ ਇਨਸਾਫ ਲੈ ਕੇ ਦੇਣਗੇ। ਇਸ ਮੌਕੇ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਲੋਕ ਭਲੀ ਭਾਂਤ ਜਾਣੂ ਹਨ ਤੇ ਮੋਦੀ ਸਰਕਾਰ ਨੂੰ ਚਲਦਾ ਕਰਨ ਲਈ ਉਤਾਵਲੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਦੇਸ਼ ਵਾਸੀਆਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਇਸ ਲਈ ਦੇਸ਼ ਅਤੇ ਪੰਜਾਬ ਦੇ ਲੋਕ ਆਪਣੀ ਵੋਟ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪਾਉਣ ਤਾਂ ਜੋ ਦੇਸ਼ 'ਚ ਮੁੜ ਤੋਂ ਖ਼ੁਸ਼ਹਾਲੀ ਲਿਆਂਦੀ ਜਾ ਸਕੇ। ਡਿੰਪਾ ਨੇ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀਆਂ ਕਾਰਗੁਜ਼ਾਰੀਆਂ ਤੋਂ ਬਹੁਤ ਖੁਸ਼ ਹਨ ਤੇ ਪੰਜਾਬ ਵਿੱਚ ਸਾਰੀਆਂ 13 ਦੀਆਂ 13 ਸੀਟਾਂ 'ਤੇ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਜਿੱਤ ਦਰਜ ਕਰਵਾਏਗੀ। ਰਜਿੰਦਰ ਸਿੰਘ ਤਕੀਆ, ਸੁਰਜੀਤ ਸਿੰਘ ਸੱਦੂਵਾਲ ਦੋਵੇ ਬਲਾਕ ਸੰਮਤੀ ਮੈਂਬਰਾਂ ਨੇ ਹਲਕੇ ਦੇ ਸਮੂਹ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਜਸਬੀਰ ਸਿੰਘ ਗਿੱਲ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਵੱਡੀ ਲੀਡ ਨਾਲ ਜਿਤ ਦਿਵਾਉਣ ਲਈ ਕਮਰ ਕਸੇ ਕਰ ਲੈਣ। ਇਸ ਮੌਕੇ ਵੱਡੀ ਗਿਣਤੀ 'ਚ ਵਰਕਰ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਸ਼ਾਮਲ ਹੋਏ। ਇਸ ਮੌਕੇ ਪਰਵਿੰਦਰ ਸਿੰਘ ਪੱਪਾ ਸਕੱਤਰ ਪ੍ਰਦੇਸ ਕਾਂਗਰਸ, ਗੁਰਪ੍ਰੀਤ ਸਿੰਘ ਫੌਜੀ ਕਲੋਨੀ, ਨਰਿੰਦਰ ਸਿੰਘ ਜੈਨਪੁਰ ਜਿਲ੍ਹਾ ਪ੍ਰੀਸ਼ਦ ਮੈਂਬਰ, ਬਲਦੇਵ ਸਿੰਘ ਰੰਗੀਲਪੁਰ ਬਲਾਕ ਸੰਮਤੀ ਮੈਂਬਰ, ਜੋਬਨਪ੍ਰੀਤ ਸਿੰਘ ਸਰਪੰਚ, ਜਗਜੀਤ ਸਿੰਘ ਚੰਦੀ ਚੇਅਰਮੈਨ ਕਿਸਾਨ ਸੈਲ, ਬਲਵਿੰਦਰ ਸਿੰਘ ਫੱਤੋਵਾਲ, ਹਰਬੀਰ ਸਿੰਘ ਸਰਪੰਚ, ਲਖਵੀਰ ਸਿੰਘ ਸਰਪੰਚ, ਕੁਲਵਿੰਦਰ ਸਿੰਘ ਸਰਪੰਚ, ਜੱਗਾ ਸਿੰਘ, ਬਾਬਰ ਸਿੰਘ, ਸਰਪੰਚ ਚਰਨਜੀਤ ਸਿੰਘ ਵਾਟਾਂਵਾਲੀ, ਜਸਵੀਰ ਸਿੰਘ ਵਾਟਾਂਵਾਲੀ, ਇੰਦਰ ਸਿੰਘ, ਮੋਹਣ ਸਿੰਘ, ਅਜਮੇਰ ਸਿੰਘ, ਕਰਨੈਲ ਸਿੰਘ, ਡਾ.ਬਲਵਿੰਦਰ ਸਿੰਘ, ਸਤਿੰਦਰ ਸਿੰਘ ਚੀਮਾ ਦਫਤਰ ਇੰਚਾਰਜ, ਰਵਿੰਦਰ ਰਵੀ ਪੀਏ, ਬਲਜਿੰਦਰ ਸਿੰਘ ਪੀਏ ਆਦਿ ਹਾਜ਼ਰ ਸਨ।