ਵਿਜੇ ਸੋਨੀ, ਫਗਵਾੜਾ

ਦਿ ਇੰਟਰਨੈਸ਼ਨਲ ਸਪੋਰਟਸ ਐਸੋਸੀਏਸ਼ਨ ਫਗਵਾੜਾ ਵੱਲੋਂ 32ਵਾਂ ਫੁੱਟਬਾਲ ਟੂਰਨਾਮੈਂਟ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸਦੇ ਚੌਥੇ ਦਿਨ ਦੇ ਪਹਿਲੇ ਮੈਚ ਵਿਚ ਇੰਟਰਨੈਸ਼ਨਲ ਫੁੱਟਬਾਲ ਅਕੈਡਮੀ ਫਗਵਾੜਾ ਨੇ ਪੰਜਾਬ ਰਾਜ ਬਿਜਲੀ ਬੋਰਡ ਹੁਸ਼ਿਆਰਪੁਰ ਨੂੰ ਦਿਲਚਸਪ ਮੈਚ ਵਿਚ 1-0 ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੫ਵੇਸ਼ ਕਰ ਲਿਆ ਹੈ। ਚੌਥੇ ਦਿਨ ਦੇ ਪਹਿਲੇ ਮੈਚ ਦਾ ਉਦਘਾਟਨ ਹਰਦੀਪ ਸਿੰਘ ਯੂਐੱਸਏ ਅਤੇ ਕੁਲਦੀਪ ਸਿੰਘ ਨੇ ਸਾਂਝੇ ਤੌਰ 'ਤੇ ਕੀਤਾ।

ਦੂਜਾ ਮੈਚ ਡੀਏਵੀ ਕਾਲਜ ਹੁਸ਼ਿਆਰਪੁਰ ਅਤੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜੱਬੜ ਵਿਚਾਲੇ ਖੇਡਿਆ ਗਿਆ। ਦੂਜੇ ਮੈਚ ਦਾ ਉਦਘਾਟਨ ਡੀਏ ਟਰੈਵਲ ਯੂਕੇ ਦੇ ਅਮਰਜੀਤ ਸਿੰਘ ਰਿਆਤ ਅਤੇ ਦਲਵੀਰ ਸਿੰਘ ਸੈਂਡੀ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਦੂਜੇ ਮੈਚ ਵਿਚ ਡੀਏਵੀ ਕਾਲਜ ਹੁਸ਼ਿਆਰਪੁਰ ਨੇ ਬਾਬਾ ਭਾਗ ਸਿੰਘ ਯੂਨੀਵਰਸਿਟੀ ਜੱਬੜ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੫ਵੇਸ਼ ਕਰ ਲਿਆ। ਇਸੇ ਤਰ੍ਹਾਂ ਰੇਲ ਕੋਚ ਫੈਕਟਰੀ ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਬੰਗਾ ਪਹਿਲਾ ਹੀ ਸੈਮੀਫਾਈਨਲ ਵਿਚ ਪੁੱਜ ਚੁੱਕਾ ਹੈ। ਸਟੇਜ ਸਕੱਤਰ ਦੀ ਸੇਵਾ ਪੋ੫ਫੈਸਰ ਸ਼ੀਤਲ ਸਿੰਘ ਵੱਲੋਂ ਬਾਖੂਬੀ ਨਿਭਾਈ ਜਾ ਰਹੀ ਹੈ। ਇਸ ਮੌਕੇ ਪ੫ਧਾਨ ਜਸਪਾਲ ਸਿੰਘ, ਇੰਦਰ ਸਿੰਘ ਅਰਜਨ ਐਵਾਰਡੀ, ਸ਼ੀਤਲ ਸਿੰਘ, ਪਿ੫ੰਸੀਪਲ ਸੁਰਿੰਦਰ ਸਿੰਘ, ਜਸਵੰਤ ਸਿੰਘ ਗੰਢਮ, ਵੀਰ ਇੰਦਰਜੀਤ ਸਿੰਘ ਪਰਮਾਰ, ਜਗੀਰ ਸਿੰਘ, ਸਤਨਾਮ ਸਿੰਘ ਰੰਧਾਵਾ, ਸ਼ਾਮ ਸਿੰਘ, ਦੇਸਰਾਜ, ਅਮਰੀਕ ਸਿੰਘ, ਲਖਵੀਰ ਸਿੰਘ, ਨਛੱਤਰ ਲਾਲ, ਗੁਰਦਿਆਲ ਸਿੰਘ, ਵਿਵੇਕ ਬੱਬੂ, ਗਿਆਨ ਸਿੰਘ, ਜਗਜੀਤ ਸਿੰਘ ਕੈਂਥ, ਬੀਐਸ ਬਾਗਲਾ, ਹਰਤੇਜ ਸੇਖੋਂ, ਜਗਤਾਰ ਸਿੰਘ ਤੱਖਰ, ਸੁਖਵਿੰਦਰ ਸਿੰਘ ਸੁੱਖੀ ਆਦਿ ਹਾਜ਼ਰ ਸਨ।