ਅਜੈ ਕਨੌਜੀਆ, ਕਪੂਰਥਲਾ : ਕਪੂਰਥਲਾ ਜ਼ਿਲ੍ਹੇ ਅੰਦਰ ਨਾਜਾਇਜ਼ ਸ਼ਰਾਬ ਨੂੰ ਰੋਕਣ 'ਤੇ ਲੋਕਾਂ ਨੂੰ ਉਸਦੇ ਮਾੜੇ ਪ੍ਰਭਾਵਾਂ ਬਾਰੇ ਚੇਤੰਨ ਕਰਨ ਦੇ ਮਕਸਦ ਨਾਲ ਆਬਕਾਰੀ ਤੇ ਪੁਲਿਸ ਵਿਭਾਗ ਵਲੋਂ ਅੱਜ ਕਪੂਰਥਲਾ ਸ਼ਹਿਰ ਵਿਚ ਫਲੈਗ ਮਾਰਚ ਕੀਤਾ ਗਿਆ ਫਲੈਗ ਮਾਰਚ ਦੀ ਅਗਵਾਈ ਐੱਸਡੀਐੱਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ, ਸਹਾਇਕ ਆਬਕਾਰੀ ਕਮਿਸ਼ਨਰ ਕਪੂਰਥਲਾ ਰੇਂਜ ਹਰਦੀਪ ਭੰਵਰਾ, ਡੀਐੱਸਪੀ ਜਸਬੀਰ ਸਿੰਘ ਨੇ ਕੀਤੀ ਇਹ ਫਲੈਗ ਮਾਰਚ ਮਹਿਤਾਬਗੜ੍ਹ ਤੋਂ ਸ਼ੁਰੂ ਹੋਇਆ ਅਤੇ ਸੁੰਦਰ ਨਗਰ, ਕਿਲਾ ਮੁਹੱਲਾ, ਹਾਥੀ ਖਾਨਾ, ਨਾਮਦੇਵ ਕਾਲੋਨੀ, ਸ਼ਹਿਰੀਆਂ ਮੁਹੱਲਾ, ਕੋਟੂ ਚੌਂਕ, ਕਾਇਮਪੁਰਾ ਮੁਹੱਲਾ, ਸਦਰ ਬਜਾਰ, ਜਲੌਖਾਨਾ, ਸਰਾਫਾ ਬਜ਼ਾਰ, ਮੱਛੀ ਚੌਂਕ, ਸ਼ਾਲਾਮਾਰ ਬਾਗ ਵਿਖੇ ਸਮਾਪਤ ਹੋਇਆ ਫਲੈਗ ਮਾਰਚ ਦੌਰਾਨ ਐੱਸਡੀਐੱਮ ਅਤੇ ਸਹਾਇਕ ਆਬਕਾਰੀ ਕਮਿਸ਼ਨਰਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ ਦੁਆਲੇ ਕਿਸੇ ਵੀ ਤਰ੍ਹਾਂ ਦੀ ਨਜ਼ਾਇਜ਼ ਸ਼ਰਾਬ ਬਣਾਉਣ, ਉਸਦੀ ਵਿਕਰੀ ਬਾਰੇ ਪ੍ਰਸ਼ਾਸ਼ਨ ਨੂੰ ਜਾਣਕਾਰੀ ਦੇਣ ਕਿਉਂਕਿ ਇਸ ਨਾਲ ਨਾ ਸਿਰਫ ਮਨੁੱਖੀ ਜਾਨ ਨੂੰ ਖਤਰਾ ਹੈ ਸਗੋਂ ਅਮਨ ਤੇ ਕਾਨੂੰਨ ਦੀ ਹਾਲਤ ਵੀ ਵਿਗੜਦੀ ਹੈ ਉਨ੍ਹਾਂ ਕਿਹਾ ਕਿ ਇਹ ਫਲੈਗ ਮਾਰਚ ਲੋਕਾਂ ਨੂੰ ਉਨ੍ਹਾਂ ਦੇ ਜਾਨ-ਮਾਲ ਦੀ ਰਾਖੀ ਲਈ ਜਾਗਰੂਕ ਕਰਨ ਵਾਸਤੇ ਕੱਿਢਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਨਜ਼ਾਇਜ਼ ਸ਼ਰਾਬ ਦੇ ਮਾੜੇ ਪ੍ਰਭਾਵਾਂ ਬਾਰੇ ਪਤਾ ਲੱਗ ਸਕੇ। ਉਨ੍ਹਾਂ ਨਾਜ਼ਾਇਜ਼ ਸ਼ਰਾਬ ਕੱਢਣ ਵਾਲਿਆਂ 'ਤੇ ਵੇਚਣ ਵਾਲੇ ਤਸਕਰਾਂ ਨੂੰ ਚੇਤਾਵਨੀ ਵੀ ਦਿੱਤੀ ਕਿ ਉਹ ਗੈਰ ਕਾਨੂੰਨੀ ਗਤੀਵਿਧੀਆਂ ਤੋਂ ਬਾਜ ਆਉਣ ਨਹੀਂ ਤਾਂ ਉਨ੍ਹਾਂ ਵਿਰੁੱਧ ਸਖਤੀ ਨਾਲ ਪੇਸ਼ ਆਇਆ ਜਾਵੇਗਾ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਵੀ ਕੁਰਕ ਕੀਤੀਆਂ ਜਾਣਗੀਆਂ ਫਲੈਗ ਮਾਰਚ ਦੌਰਾਨ ਐੱਸਐੱਚਓ ਸਿਟੀ ਅਤੇ ਕੋਤਵਾਲੀ ਵੀ ਹਾਜ਼ਰ ਸਨ।