ਜੇਐੱਨਐੱਨ, ਕਪੂਰਥਲਾ : ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਕੋਰੋਨਾ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 166 ਨਵੇਂ ਪਾਜ਼ੇਟਿਵ ਕੇਸ ਪਾਏ ਗਏ। ਹੁਣ ਤਕ ਜ਼ਿਲ੍ਹੇ 'ਚ ਕੁੱਲ 14754 ਲੋਕ ਕੋਰੋਨਾ ਪੀੜਤ ਹੋ ਚੁੱਕੇ ਹਨ ਤੇ ਇਸ ਸਮੇਂ 1826 ਐਕਟਿਵ ਕੇਸ ਹਨ। ਇਸ ਦੇ ਬਾਵਜੂਦ ਲੋਕ ਸਰੀਰਕ ਦੂਰੀ ਬਣਾਏ ਰੱਖਣ ਪ੍ਰਤੀ ਸੰਜੀਦਾ ਨਹੀਂ ਹਨ ਤੇ ਮਾਸਕ ਪਹਿਨਣ 'ਚ ਵੀ ਲਾਪਰਵਾਹੀ ਕੀਤੀ ਜਾ ਰਹੀ ਹੈ। ਹਾਲਾਂਕਿ ਕਈ ਲੋਕ ਘਰਾਂ ਤੋਂ ਨਿਕਲਣ ਤੋਂ ਡਰ ਵੀ ਰਹੇ ਹਨ।

ਸ਼ੁੱਕਰਵਾਰ ਨੂੰ ਕੋਰੋਨਾ ਕਾਰਨ ਮਰਨ ਵਾਲਿਆਂ 'ਚ 65 ਸਾਲਾ ਅੌਰਤ ਵਾਸੀ ਪਿੰਡ ਵਾਟਾਵਾਲੀ ਟਿੱਬਾ ਦੀ ਸੁਲਤਾਨਪੁਰ ਲੋਧੀ, 76 ਸਾਲਾ ਅੌਰਤ ਵਾਸੀ ਫਗਵਾੜਾ ਦੀ ਜਲੰਧਰ ਦੇ ਨਿੱਜੀ ਹਸਪਤਾਲ, 32 ਸਾਲਾ ਅੌਰਤ ਵਾਸੀ ਫਗਵਾੜਾ ਦੀ ਸਿਵਲ ਹਸਪਤਾਲ ਜਲੰਧਰ, 60 ਸਾਲਾ ਅੌਰਤ ਵਾਸੀ ਨਗਲ ਮਾਝਾ ਦੀ ਸਿਵਲ ਹਸਪਤਾਲ ਜਲੰਧਰ ਤੇ 70 ਸਾਲਾ ਅੌਰਤ ਵਾਸੀ ਕਪੂਰਥਲਾ ਦੀ ਜੀਐੱਮਸੀ ਅੰਮਿ੍ਤਸਰ 'ਚ ਇਲਾਜ ਦੌਰਾਨ ਮੌਤ ਹੋ ਗਈ। ਮਰਨ ਵਾਲਿਆਂ 'ਚ ਸਾਰੀਆਂ ਅੌਰਤਾਂ ਹਨ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 388 ਤਕ ਪੁੱਜ ਗਈ ਹੈ। ਉਥੇ ਸ਼ੁੱਕਰਵਾਰ ਨੂੰ 166 ਨਵੇਂ ਕੋਰੋਨਾ ਪੀੜਤ ਆਉਣ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ 14754 ਤਕ ਪੁੱਜ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਸਮਾਜਿਕ ਦੂਰੀ ਤੇ ਲਾਪਰਵਾਹੀ ਕਾਰਨ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ 'ਚ 1826 ਐਕਟਿਵ ਕੇਸ ਚੱਲ ਰਹੇ ਹਨ, ਜਦਕਿ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋਣ ਵਾਲਿਆਂ ਦੀ ਗਿਣਤੀ 12535 ਤਕ ਪੁੱਜ ਗਈ ਹੈ। ਸ਼ੁੱਕਰਵਾਰ ਨੂੰ ਵੀ 120 ਮਰੀਜ਼ਾਂ ਨੂੰ ਠੀਕ ਹੋਣ 'ਤੇ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਅੰਮਿ੍ਤਸਰ ਦੇ ਮੈਡੀਕਲ ਕਾਲਜ 'ਚੋਂ 425 ਸੈਂਪਲਾਂ ਦੀ ਰਿਪੋਰਟ ਆਈ, ਜਿਨ੍ਹਾਂ 'ਚ 334 ਨੈਗੇਟਿਵ ਤੇ 91 ਪਾਜ਼ੇਟਿਵ ਪਾਏ ਗਏ। ਐਂਟੀਜਨ 'ਤੇ ਕੀਤੇ ਗਏ ਟੈਸਟਾਂ 'ਚ 55, ਟਰੂਨੈੱਟ 'ਤੇ ਕੀਤੇ ਗਏ ਟੈਸਟਾਂ 'ਚ 00 ਅਤੇ ਨਿੱਜੀ ਲੈਬਾਂ 'ਤੇ ਕੀਤੇ ਗਏ ਟੈਸਟਾਂ 'ਚ 20 ਕੋਰੋਨਾ ਪੀੜਤ ਪਾਏ ਗਏ। ਇਸ ਨਾਲ ਸ਼ੁੱਕਰਵਾਰ ਨੂੰ ਕੁੱਲ 166 ਨਵੇਂ ਕੋਰੋਨਾ ਪੀੜਤ ਪਾਏ ਗਏ। ਸ਼ੁੱਕਰਵਾਰ ਨੂੰ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਜ਼ਿਲ੍ਹੇ 'ਚ 2254 ਲੋਕਾਂ ਦੀ ਸੈਂਪਲਿੰਗ ਕੀਤੀ ਗਈ, ਜਿਨ੍ਹਾਂ 'ਚ ਕਪੂਰਥਲਾ ਤੋਂ 597, ਫਗਵਾੜਾ ਤੋਂ 372, ਭੁਲੱਥ ਤੋਂ 84, ਸੁਲਤਾਨਪੁਰ ਲੋਧੀ ਤੋਂ 137, ਬੇਗੋਵਾਲ ਤੋਂ 154, ਿਢੱਲਵਾਂ ਤੋਂ 225, ਕਾਲਾ ਸੰਿਘਆਂ ਤੋਂ 125, ਫੱਤੂਢੀਂਗਾ ਤੋਂ 197, ਪਾਂਸ਼ਟਾ ਤੋਂ 241 ਤੇ ਟਿੱਬਾ ਤੋਂ 122 ਲੋਕਾਂ ਦੇ ਸੈਂਪਲ ਲਏ ਗਏ। ਇਨ੍ਹਾਂ ਦੀ ਰਿਪੋਰਟ ਸ਼ਨਿਚਰਵਾਰ ਸ਼ਾਮ ਨੂੰ ਆਉਣ ਦੀ ਸੰਭਾਵਨਾ ਹੈ।