ਸੁਖਪਾਲ ਸਿੰਘ ਹੁੰਦਲ, ਕਪੂਰਥਲਾ : ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ੋ. (ਡਾ) ਅਜੇ ਕੁਮਾਰ ਸ਼ਰਮਾ ਨੂੰ ਪੰਜਾਬ ਸਾਇੰਸ ਅਕਾਦਮੀ ਵੱਲੋਂ ਫੈਲੋ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਪ੍ੋ. ਸ਼ਰਮਾ ਨੂੰ 22ਵੀਂ ਪੰਜਾਬ ਸਾਇੰਸ ਕਾਂਗਰਸ ਦੌਰਾਨ ਦਿੱਤਾ ਗਿਆ ਜੋ ਕਿ 7 ਫਰਵਰੀ ਨੂੰ ਡੀਏਵੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੌਜੀ ਜਲੰਧਰ 'ਚ ਕੀਤੀ ਗਈ ਸੀ। ਉਨ੍ਹਾਂ ਨੂੰ ਇਹ ਐਵਾਰਡ ਉਨ੍ਹਾਂ ਦੇ ਇੰਜੀਨੀਅਰਿੰਗ ਐਂਡ ਟੈਕਨਾਲੌਜੀ ਦੇ ਖੇਤਰ ਵਿਚ ਕੀਤੇ ਸ਼ਾਨਦਾਰ ਖੋਜ ਕਾਰਜਾਂ ਵਿਚ ਪ੍ਾਪਤੀਆਂ ਲਈ ਦਿੱਤਾ ਗਿਆ। ਨਾਮਵਰ ਸਾਇੰਸ ਵਿਸ਼ੇ ਨਾਲ ਜੁੜੇ ਨਾਮਵਰ ਪ੍ੋ. (ਡਾ.) ਮਾਸੋਟੋਸ਼ੀ ਵਾਤਨਾਬੇ, ਮਾਈ ਯੂਨੀਵਰਸਿਟੀ, ਜਾਪਾਨ ਅਤੇ ਹੋਰ ਸੈਂਕੜੇ ਸਾਇੰਸਦਾਨਾਂ ਅਤੇ ਅਕਾਦਮਿਕ ਲੋਕਾਂ ਦੀ ਮੌਜੂਦਗੀ ਵਿਚ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ।

ਸ਼ਰਮਾ ਨੂੰ ਮਿਲੇ ਇਸ ਐਵਾਰਡ ਦੇ ਮੌਕੇ ਯੂਨੀਵਰਸਿਟੀ ਦੇ ਅਧਿਕਾਰੀਆਂ, ਫੈਕਲਟੀਜ਼ ਅਤੇ ਸਟਾਫ ਵੱਲੋਂ ਪ੍ੋ. ਸ਼ਰਮਾ ਨੂੰ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਪ੍ੋ. ਸ਼ਰਮਾ ਨੇ ਪੰਜਾਬ ਸਾਇੰਸ ਅਕਾਦਮੀ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਇੰਜੀਨੀਅਰਿੰਗ ਅਤੇ ਸਾਇੰਸ ਵਿਸ਼ੇ ਦਾ ਹਰੇਕ ਵਿਦਿਆਰਥੀ ਸਿਰਫ ਨੌਕਰੀ ਲਈ ਪੜ੍ਹਾਈ ਨਾ ਕਰੇ ਬਲਕਿ ਵਿਗਿਆਨ ਅਤੇ ਟੈਕਨਾਲੌਜੀ ਦੇ ਵਿਕਾਸ ਵਿਚ ਯੋਗਦਾਨ ਪਾਉਣ ਲਈ ਪੜ੍ਹਾਈ ਕਰੇ। ਉਨ੍ਹਾਂ ਵਿਦਿਆਰਥੀਆਂ ਨੂੰ ਖੋਜਕਾਰ, ਵਿਗਿਆਨੀ ਅਤੇ ਉਦਮੀ ਬਣਨ ਲਈ ਪ੍ੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਐਵਾਰਡ ਹੁਣ ਅਗਲੀ ਪੀੜ੍ਹੀ ਦੇ ਨਾਂ ਹੋਣੇ ਚਾਹੀਦੇ ਹਨ ਤਾਂ ਜੋ ਵਿਗਿਆਨ ਵਿਚ ਨਵੀਂ ਪੀੜ੍ਹੀ ਦੀ ਰੁਚੀ ਵਧੇ।

ਅਕਾਦਮੀ ਵੱਲੋਂ ਦਿੱਤੇ ਗਏ ਪ੍ਸ਼ੰਸਾ ਪੱਤਰ ਵਿਚ ਦਰਜ ਹੈ ਕਿ ਪ੍ੋਫ਼ੈਸਰ (ਡਾ.) ਸ਼ਰਮਾ ਦੀ ਇੰਜੀਨੀਅਰਿੰਗ ਵਿਚ ਖਾਸ ਕਰਕੇ ਇਲੈਕਟ੍ੌਨਿਕਸ ਅਤੇ ਕਮਿਊਨੀਕੇਸ਼ਨ ਵਿਚ ਅਥਾਹ ਜਾਣਕਾਰੀ ਹੈ ਅਤੇ ਪ੍ੋ. (ਡਾ.) ਸ਼ਰਮਾ ਨੇ ਹੁਣ ਤਕ 328 ਖੋਜ ਪੱਤਰ, 12 ਕਿਤਾਬਾਂ ਪ੍ਕਾਸ਼ਨ ਦੇ ਨਾਲ-ਨਾਲ 27 ਪੀਐੱਚਡੀ ਅਤੇ 46 ਐੱਮਟੈਕ ਥੀਸਸ ਦੀ ਵੀ ਸੁਪਰਵਿਸ਼ਨ ਕੀਤੀ ਹੈ।