ਸਰਬੱਤ ਸਿੰਘ ਕੰਗ/ਅਜੈ ਗੋਗਨਾ, ਬੇਗੋਵਾਲ/ਭੁਲੱਥ

ਰਣਜੀਤ ਸਿੰਘ ਰਾਣਾ ਹਲਕਾ ਇੰਚਾਰਜ ਭੁਲੱਥ ਦੀ ਅਗਵਾਈ ਹੇਠ ਅੱਜ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਵਿਚ ਕੀਤੇ ਸਮਾਗਮ ਸਮੇਂ ਪਿੰਡ ਮੁਗ਼ਲਚੱਕ ਤੇ ਹੈਬਤਪੁਰ ਦੇ ਸੈਂਕੜੇ ਪਰਿਵਾਰਾਂ ਨੇ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ। ਇਸ ਮੌਕੇ ਰਣਜੀਤ ਸਿੰਘ ਰਾਣਾ ਨੇ ਇਹਨਾਂ ਵਰਕਰਾਂ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਆਖਿਆ ਕਿ ਕਾਂਗਰਸ ਤੇ ਅਕਾਲੀਆਂ ਦੇ ਦਿਨ ਹੁਣ ਪੁੱਗ ਗਏ ਹਨ। ਅਗਲੀ ਸਰਕਾਰ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੇ ਪਾਪੜ ਵੇਲ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਹੁਣ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਜਲਦੀ ਹੀ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤਕ ਪਹੁੰਚਾਉਣ ਤੇ ਅਰਵਿੰਦ ਕੇਜਰੀਵਾਲ ਦੀ ਅਗਾਂਹ ਵਧੂ ਸੋਚ ਨਾਲ ਜੋੜਨ ਲਈ ਪਾਰਟੀ ਵੱਲੋਂ ਜ਼ੋਰਦਾਰ ਮੁਹਿੰਮ ਛੇੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਇਸ ਗੱਲ ਦੀ ਪੁਰਜ਼ੋਰ ਸ਼ਬਦਾਂ ਵਿਚ ਗਾਰੰਟੀ ਲਵੇਗੀ ਕਿ ਜੋ ਪਿਛਲੀਆਂ ਸਰਕਾਰਾਂ ਜਨਤਾ ਦੀ ਲੁੱਟ ਦੀ ਨੀਅਤ ਨਾਲ ਦੋ ਮਹੀਨੇ ਦਾ ਹਜ਼ਾਰਾਂ ਦੇ ਹਿਸਾਬ ਨਾਲ ਬਿੱਲ ਭੇਜ ਰਹੀਆ ਹਨ । ਆਪ ਸਰਕਾਰ ਆਉਣ ਤੇ ਅਸੀਂ ਗਾਰੰਟੀ ਨਾਲ ਲੋਕ ਭਲਾਈ ਦੇ ਕੰਮ ਕਰਾਂਗੇ, ਹਰ ਘਰ ਦਾ ਇਕ ਗਰੰਟੀ ਕਾਰਡ ਭਰਾਂਗੇ ਤਾਂ ਜੋ ਸਰਕਾਰ ਬਣਨ ਤੇ ਘਰ ਘਰ ਬਿਜਲੀ ਮੁਆਫ ਕੀਤੀ ਜਾ ਸਕੇ। ਇਸ ਮੌਕੇ ਜਥੇਦਾਰ ਜੀਤ ਸਿੰਘ ਰਾਮਗੜ੍ਹ ਨੇ ਕਿਹਾ ਕਿ ਇਸ ਦੇਸ਼ ਦੇ ਕਾਲੇ ਅੰਗਰੇਜ਼ਾਂ ਨੇ ਜਨਤਾ ਨੂੰ ਅਜੇ ਤਕ ਗੁਲਾਮ ਬਣਾ ਕੇ ਰੱਖਿਆ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਰਾਣਾ ਦੀ ਖੁਲ ਕੇ ਹਮਾਇਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਦਲਵਿੰਦਰ ਸਿੰਘ ਕੰਗ, ਬਲਵੀਰ ਸਿੰਘ ਸੰਘਾ ਮੰਗਲ ਸਿੰਘ, ਸੰਤੋਖ ਸਿੰਘ, ਜੈਪਾਲ ਸਿੰਘ, ਪਾਲਾ ਸਿੰਘ, ਸੇਵਾ ਰਾਮ ਦਮੂਲੀਆਂ, ਸੁਖਦੇਵ ਸਿੰਘ ਰਾਏਪੁਰ, ਰੇਸ਼ਮ ਸਿੰਘ, ਸੁਰਿੰਦਰ ਸਿੰਘ ਮੰਗਤ ਸਿੰਘ ਮੰਗੀ, ਸਤਨਾਮ ਸਿੰਘ, ਮਹਿੰਦਰ ਸਿੰਘ ਹੈਬਤਪੁਰ, ਬਲਵੀਰ ਸਿੰਘ ਹੈਬਤਪੁਰ, ਪਰਗਟ ਸਿੰਘ, ਵਿਕਰਮਜੀਤ ਸਿੰਘ, ਸੰਦੀਪ ਸਿੰਘ, ਸਤਨਾਮ ਸਿੰਘ, ਬੂਟਾ ਸਿੰਘ, ਬਲਜੀਤ ਸਿੰਘ, ਬਲਵੀਰ ਸਿੰਘ, ਮਿੰਦਰ ਸਿੰਘ, ਤਜਿੰਦਰਪਾਲ ਸਿੰਘ ਪੀ.ਏ ਆਦਿ ਹਾਜ਼ਰ ਸਨ।