ਸੁਖਪਾਲ ਸਿੰਘ ਹੁੰਦਲ, ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 55ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਲੋਂ 65ਵੇਂ ਸੂਬਾ ਪੱਧਰੀ ਖੇਡਾਂ ਦੇ ਅਧੀਨ ਐਤਵਾਰ ਨੂੰ ਲੜਕਿਆਂ ਦੇ ਅੰਡਰ-19 ਮੁਕਾਬਲਿਆਂ ਦੀ ਸ਼ਾਨਦਾਰ ਸ਼ੁਰੂਆਤ ਸਥਾਨਕ ਗੁਰੂ ਨਾਨਕ ਦੇਵ ਸਟੇਡੀਅਮ 'ਚ ਹੋਈ। ਲੜਕਿਆਂ ਦੀ ਕਬੱਡੀ ਦੀ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ, ਸਟੇਟ ਐਵਾਰਡੀ ਲੈਕਚਰਾਰ ਲੱਖਪਤ ਰਾਏ ਅਤੇ ਪਿ੍ਰੰਸੀਪਲ ਬਲਦੇਵ ਰਾਜ ਵਧਵਾ ਨੇ ਸੰਯੁਕਤ ਰੂਪ ਨਾਲ ਕੀਤਾ। ਇਸ ਮੌਕੇ ਜ਼ਿਲ੍ਹਾ ਉਪ ਸਿੱਖਿਆ ਅਧਿਕਾਰੀ ਥਿੰਦ ਨੇ ਜਿੱਥੇ ਖਿਡਾਰੀ ਵਿਦਿਆਰਥੀਆਂ ਨੂੰ ਖੇਡਾਂ ਲਈ ਉਤਸ਼ਾਹਿਤ ਕੀਤਾ, ਉਥੇ ਹੀ ਪੜ੍ਹ ਲਿਖ ਕੇ ਦੇਸ਼ ਦੀ ਉਨਤੀ ਅਤੇ ਤਰੱਕੀ ਵਿਚ ਯੋਗਦਾਨ ਦੇਣ ਲਈ ਵੀ ਪ੍ਰਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖ ਦੇ ਵਿਅਕਤੀਗਤ ਜੀਵਨ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ। ਉਨ੍ਹਾਂ ਹਿਾ ਕਿ ਮਾਂ ਖੇਡ ਕਬੱਡੀ ਦਾ ਅੰਤਰਰਾਸ਼ਟਰੀ ਪੱਧਰ 'ਤੇ ਨਾਮ ਕਮਾਉਣਾ ਸਮੁੱਚੇ ਪੰਜਾਬੀਆਂ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਅੱਜ ਹੋਏ ਕਬੱਡੀ ਮੁਕਾਬਲਿਆਂ ਵਿਚ ਖਿਡਾਰੀਆਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ। ਫਾਜ਼ਿਲਕਾ ਨੇ ਪਟਿਆਲਾ ਨੂੰ, ਰੂਪ ਨਗਰ ਨੇ ਗੁਰਦਾਸ, ਤਰਨਤਾਰਨ ਨੇ ਜਲੰਧਰ, ਬਠਿੰਡਾ ਨੇ ਗੁਰਦਾਸ ਨੂੰ ਹਰਾਇਆ। ਇਸ ਮੌਕੇ ਸੁਰਜੀਤ ਸਿੰਘ, ਭਜਨ ਸਿੰਘ, ਸੁਖਜੀਤ ਸਿੰਘ, ਪਰਮਜੀਤ ਸਿੰਘ, ਸੁਰਜੀਤ ਸਿੰਘ, ਰਾਜਵਿੰਦਰ ਪੰਛੀ, ਜਗਜੀਤ ਸਿੰਘ, ਨਵਨੀਤ, ਜਤਿੰਦਰ ਸ਼ੈਲੀ, ਜਗਦੀਪ ਜਸਦੇਵ ਸਿੰਘ, ਜਸਪ੍ਰਰੀਤ ਸਿੰਘ ਨੇ ਗਰਾਊਂਡਾਂ ਦੀ ਤਿਆਰੀ ਲਈ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਈ।