ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ - ਦੇਸ਼ ਦੀ ਮੌਜੂਦਾ ਸਿੱਖਿਆ ਪ੍ਰਣਾਲੀ ਵਿਚ ਬੜੀ ਤੇਜ਼ੀ ਨਾਲ ਬਦਲਾਅ ਆ ਰਹੇ ਹਨ ਅਤੇ ਵੱਖ-ਵੱਖ ਇਲਾਕਿਆਂ ਵਿਚ ਨੌਜਵਾਨ ਪੀੜ੍ਹੀ ਆਪਣਾ ਅਹਿਮ ਸਥਾਨ ਬਣਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਏਵੋਨ ਬਿਊਟੀ ਪ੍ਰੋਡਕਟਸ ਦੀ ਕੰਪਨੀ ਦੇ ਲੀਡਰ ਅਤੇ ਸਮਾਜ ਸੇਵਿਕਾ ਰਜਨੀ ਓਬਰਾਏ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਰਸੀਐੱਫ ਦੇ ਵਿਹੜੇ ਵਿਚ ਹੋਏ ਸਾਲਾਨਾ ਇਨਾਮ ਵੰਡ ਸਮਾਗਮ 'ਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਪ੍ਰਤੀਭਾ ਵਿਚ ਸਰਕਾਰੀ ਸਕੂਲ ਦੇ ਵਿਦਿਆਰਥੀ ਕਿਸੇ ਤੋਂ ਵੀ ਪਿੱਛੇ ਨਹੀ ਹਨ। ਕੇਵਲ ਟੀਚੇ ਦੀ ਸਫਲਤਾ ਲਈ ਕੇਵਲ ਮਿਹਨਤ ਹੀ ਮਾਇਨੇ ਰੱਖਦੇ ਹਨ। ਇਸ ਦੌਰਾਨ ਮੁੱਖ ਮਹਿਮਾਨ ਰਜਨੀ ਓਬਰਾਏ ਨੇ ਸਕੂਲ ਦੀ ਪ੍ਰਿੰਸੀਪਲ ਰਵਿੰਦਰ ਕੌਰ ਨੇ ਸ਼ਮ੍ਹਾ ਰੋਸ਼ਨ ਕਰ ਕੇ ਸਮਾਗਮ ਦਾ ਸ਼ੁੱਭ ਆਰੰਭ ਕੀਤਾ।

ਮੰਚ 'ਤੇ ਵਿਦਿਆਰਥੀਆਂ ਨੇ ਸ਼ਬਦ ਗਾਇਣ, ਅਨਪੜ੍ਹਤਾ ਅਤੇ ਸਿੱਖਿਆ ਦੇ ਮਹੱਤਵ 'ਤੇ ਆਧਾਰਿਤ ਨਾਟਕ ਦੀ ਸ਼ਾਨਦਾਰ ਪੇਸ਼ਕਾਰੀ ਦੇ ਕੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਲਾਭ ਸਬੰਧੀ ਜਾਗਰੂਕ ਕੀਤਾ। ਇਸ ਤਰ੍ਹਾਂ ਵਿਦਿਆਰਥਣਾਂ ਨੇ ਗਿੱਧਾ ਅਤੇ ਭੰਗੜਾ ਪਾ ਕੇ ਹਾਜ਼ਰ ਦਰਸ਼ਕਾਂ ਦਾ ਸਮਾਂ ਬੰਨ ਦਿੱਤਾ। ਉਨ੍ਹਾਂ ਨੇ ਸਕੂਲ ਦੇ ਸਾਲਾਨਾ ਸਮਾਰੋਹ ਦੀ ਸ਼ਾਨਦਾਰ ਸਫਲਤਾ ਲਈ ਸਕੂਲ ਦੇ ਸਮੂਹ ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਉਸ ਦੇ ਉਪਰੰਤ ਪ੍ਰਿੰਸੀਪਲ ਰਵਿੰਦਰ ਕੌਰ ਅਤੇ ਟੀਚਿੰਗ ਸਟਾਫ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਖੱਤਰੀ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਵੀਨ ਓਬਰਾਏ, ਲੈਕਚਰਾਰ ਪਲਵਿੰਦਰ ਕੌਰ, ਸੁਨੀਤਾ ਜੁਲਕਾ, ਨੀਰਜ ਸਹਿਗਲ, ਤਰਨਜੀਤ ਸਿੰਘ, ਰੇਣੂ ਸਹਿਗਲ, ਜਸਵੰਤ ਸਿੰਘ, ਚੰਦਰ ਕਾਂਤਾ, ਇੰਦਰਜੀਤ ਕੌਰ, ਦਲਜੀਤ ਕੌਰ, ਬਲਜੀਤ ਕੌਰ, ਨਵਨੀਤ ਕੌਰ ਤੋਂ ਇਲਾਵਾ ਟੀਚਿੰਗ ਸਟਾਫ ਅਤੇ ਸੂਕਲ ਦੇ ਸਾਬਕਾ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

ਕੈਪਸ਼ਨ-9ਕੇਪੀਟੀ23ਪੀ, ਸਮਾਰੋਹ ਦੌਰਾਨ ਵਿਦਿਆਰਥਣ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਰਜਨੀ ਓਬਰਾਏ, ਪਿ੍ਰੰਸੀਪਲ ਰਵਿੰਦਰ ਕੌਰ ਅਤੇ ਹੋਰ ਅਤੇ 24ਪੀ, ਸਲਾਨਾ ਸਮਾਰੋਹ ਵਿਚ ਗਿੱਧੇ ਦੀ ਪੇਸ਼ਕਾਰੀ ਦਿੰਦੀਆਂ ਹੋਈਆਂ ਵਿਦਿਆਰਥਣਾਂ।