ਰਘਬਿੰਦਰ ਸਿੰਘ, ਨਡਾਲਾ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ ਦੇ ਦਿਸ਼ਾ ਨਿਰਦੇਸ਼ਾ ਤਹਿਤ ਜੋਨ ਨਡਾਲਾ ਵਲੋਂ ਪ੍ਰਧਾਨ ਨਿਸ਼ਾਨ ਸਿੰਘ ਅਤੇ ਜਿਲ੍ਹਾ ਸਕੱਤਰ ਨਿਰਮਲ ਸਿੰਘ ਮੰਡ ਦੀ ਅਗੁਵਾਈ ਹੇਠ ਹਮੀਰਾ ਦੇ ਰੇਲਵੇ ਸਟੇਸ਼ਨ ਤੇ ਧਰਨਾਂ ਦਿੱਤਾ ਗਿਆ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸੇ ਦੌਰਾਨ ਇਹ ਧਰਨਾਂ ਲਗਾ ਕੇ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਟਰੇਨਾਂ ਬੰਦ ਰੱਖੀਆਂ ਗਈਆਂ । ਇਸ ਰੋਸ ਧਰਨੇ ਵਿੱਚ ਸੂਬਾ ਕੈਸ਼ੀਅਰ ਗੁਰਲਾਲ ਸਿੰਘ ਅਤੇ ਜਿਲਾ ਕੈਸ਼ੀਅਰ ਹਾਕਮ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ।

ਇਸ ਮੌਕੇ ਬੁਲਾਰਿਆ ਵਲੋਂ ਸੱਭ ਤੋਂ ਪਹਿਲਾਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਅਤੇ ਉਹਨਾਂ ਦੇ ਕਾਤਲਾਂ ਨੂੰ ਸਖਤ ਸਜ਼ਾਵਾਂ ਦੇਣ ਮੰਗ ਕੀਤੀ ਗਈ। ਇਸਦੇ ਨਾਲ ਬੁਲਾਰਿਆਂ ਨੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਗਲਤ ਫੈਸਲਿਆਂ ਦੀ ਨਿੰਦਾ ਕੀਤੀ। ਕਿਸਾਨਾਂ ਨੇ ਪਰਾਲੀ ਨਾ ਸਾੜਣ ਬਦਲੇ ਪ੍ਰਤੀ ਏਕੜ ਸੱਤ ਹਜਾਰ ਰੁਪਏ ਨਾ ਮਿਲਣ ਦੀ ਸੂਰਤ ਵਿੱਚ ਪਰਾਲੀ ਸਾੜਨ ਦਾ ਐਲਾਨ ਕੀਤਾ। ਉਨਾਂ ਕਿਹਾ ਕਿ ਇਸਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਪਿੰਡਾਂ ਦੀਆ ਸ਼ਾਮਲਾਤ ਜਮੀਨਾਂ ਪੰਚਾਇਤਾਂ ਨੂੰ ਦੇਣ ਦਾ ਵਿਰੋਧ ਕੀਤਾ ਅਤੇ ਪ੍ਰਣ ਕੀਤਾ ਗਿਆ ਕਿ ਕਿਸਾਨਾਂ ਕੋਲੋ ਜਮੀਨਾਂ ਨਹੀ ਖੁਸਣ ਦਿੱਤੀਆਂ ਜਾਣਗੀਆਂ।

ਉਪਰੋਕਤ ਬੁਲਾਰਿਆ ਤੋਂ ਇਲਾਵਾ ਡਾ. ਹਰਬੰਸ ਸਿੰਘ ਦੌਲਤਪੁਰ ਮੀਤ ਪ੍ਰਧਾਨ, ਬਲਦੇਵ ਸਿੰਘ ਕੈਸ਼ੀਅਰ, ਪਰਮਜੀਤ ਸਿੰਘ ਬਾਮੂਵਾਲ, ਨਿਰਮਲ ਸਿੰਘ ਘੱਗ, ਹਰਜੀਤ ਸਿੰਘ ਸਕੱਤਰ, ਬਾਬਾ ਗੁਰਦੇਵ ਸਿੰਘ, ਦਰਸ਼ਨ ਸਿੰਘ, ਗੱਗੀ ਹਮੀਰਾ, ਨਵਜੀਤ ਸਿੰਘ, ਜਗਪ੍ਰਰੀਤ ਸਿੰਘ ਕਮਸੂਦਪੁਰ, ਮਲਕੀਤ ਸਿੰਘ ਟਾਂਡੀ, ਹਰਬੰਸ ਸਿੰਘ ਘੱਗ, ਕਮਲਜੀਤ ਸਿੰਘ, ਬਲਵਿੰਦਰ ਸਿੰਘ ਬਾਗੜੀਆਂ, ਜਰਨੈਲ ਸਿੰਘ, ਬੂਟਾ ਸਿੰਘ ਬਾਮੂਵਾਲ, ਸ਼ਮਸ਼ੇਰ ਸਿੰਘ, ਸੁਖਵਿੰਦਰ ਸਿੰਘ ਮੰਡ, ਸੂਬਾ ਸਿੰਘ ਮਹਿੰਦਰ ਸਿੰਘ ਬੱਸੀ, ਕਮਲਜੀਤ ਸਿੰਘ , ਜਸਬੀਰ ਸਿੰਘ, ਭੁਪਿੰਦਰ ਸਿੰਘ, ਅਜੀਤ ਸਿੰਘ, ਗੁਰਵਿੰਦਰ ਸਿੰਘ, ਸੁਖਜੀਤ ਸਿੰਘ ਸਾਰੇ ਹਮੀਰਾ, ਚਿਮਨ ਸਿੰਘ ਮੰਡ ਕੂਕਾ, ਅਮਰੀਕ ਸਿੰਘ, ਅਵਤਾਰ ਸਿੰਘ, ਸੁਖਵਿੰਦਰ ਸਿੰੰਘ ਕੰਗ ਬਾਗਵਾਨਪੁਰ, ਪ੍ਰਗਟ ਸਿੰਘ ਸਤਨਾਂਮ ਸਿੰਘ ਤਲਵੰਡੀ, ਸੁਖਜਿੰਦਰ ਸਿੰਘ ਬਲਜੀਤ ਸਿੰਘ ਰਾਵਾਂ, ਬਲਕਾਰ ਸਿੰਘ, ਦਲੇਰ ਸਿੰਘ, ਅਮਰੀਕ ਸਿੰਘ, ਮੰਗਲ ਸਿੰਘ, ਨਿਸ਼ਾਨ ਸਿੰਘ ਵਿਜੋਲਾ, ਬੂੜ ਸਿੰਘ, ਦਿਆਲ ਸਿੰਘ ਜੱਗ ਨਿਹਾਲਗੜ,ਸਰਬਜੀਤ ਸਿੰਘ ਬੱਲ, ਸਵਰਨ ਸਿੰਘ, ਜਰਨੈਲ ਸਿੰਘ , ਜਗੀਰ ਸਿੰਘ, ਰਘਬੀਰ ਸਿੰਘ, ਪ੍ਰਗਟ ਸਿੰਘ, ਜੱਗਾ ਬੱਲ, ਹਰਬੰਸ ਸਿੰਘ ਬੱਸੀ ਆਦਿ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਹਾਜਰ ਸਨ।