ਪੱਤਰ ਪ੍ਰਰੇਰਕ, ਨਡਾਲਾ : ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕਿਸਾਨ ਯੂਨੀਅਨ ਨਡਾਲਾ ਦੀ ਅਗਵਾਈ ਹੇਠ ਕਿਸਾਨਾਂ ਨੇ ਖੇਤੀ ਵਿਰੋਧੀ 3 ਕਨੂੰਨਾਂ ਦੀਆਂ ਕਾਪੀਆਂ ਦੀ ਲੋਹੜੀ ਜਲਾਈ ਤੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਇਹ ਕਾਲੇ ਕਨੂੰਨ ਵਾਪਸ ਲੈਣ ਦੀ ਮੰਗ ਕੀਤੀ। ਬੁਲਾਰਿਆ ਅਵਤਾਰ ਸਿੰਘ ਵਾਲੀਆ, ਜਥੇਦਾਰ ਸੂਰਤ ਸਿੰਘ, ਨੰਬਰਦਾਰ ਬਲਰਾਮ ਸਿੰਘ ਮਾਨ, ਸੁਖਜਿੰਦਰ ਸਿੰਘ ਘੋਤੜਾ, ਨੇ ਆਖਿਆ ਕਿ ਮੁਖ ਤੌਰ ਕਿਸਾਨੀ ਕਿੱਤੇ ਨਾਲ ਜੁੜੀ ਪੰਜਾਬੀ ਕੌਮ ਵੱਡੇ ਤੋਂ ਵੱਡੇ ਸੰਘਰਸ਼ਾਂ ਦਾ ਸਾਹਮਣਾ ਕਰਨਾ ਜਾਣਦੀ ਹੈ। ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਨੂੰ ਨਾ ਮਨਜੂਰ ਕਰਦਿਆਂ ਆਗੂਆਂ ਨੇ ਆਖਿਆ ਕਿ ਇਹ ਵੀ ਮੋਦੀ ਸਰਕਾਰ ਨੇ ਵੱਡੀ ਚਾਲ ਹੈ। ਹੁਣ ਸੁਪਰੀਮ ਕੋਰਟ ਰਾਹੀਂ ਕਿਸਾਨ ਸੰਘਰਸ਼ ਨੂੰ ਖਰਾਬ ਕੀਤਾ ਜਾਵੇਗਾ। ਪਰੰਤੂ 26 ਜਨਵਰੀ ਦਾ ਟਰੈਕਟਰ ਮਾਰਚ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਂਗਾ। ਇਸ ਮੌਕੇ ਅਵਤਾਰ ਸਿੰਘ ਮੁਲਤਾਨੀ, ਇੰਦਰਜੀਤ ਸਿੰਘ ਖੱਖ, ਹਰਪਾਲ ਸਿੰਘ ਘੁੰਮਣ, ਮਨਪ੍ਰਰੀਤ ਸਿੰਘ ਵਾਲੀਆ, ਬਾਬਾ ਬਲਵਿੰਦਰ ਸਿੰਘ ਦਿੱਲੀ ਵਾਲੇ, ਸਰਪੰਚ ਗੁਰਮੇਜ ਸਿੰਘ ਤਲਵਾੜਾ, ਗੁਰਨਾਮ ਸਿੰਘ ਮੁਲਤਾਨੀ, ਜਗਜੀਤ ਸਿੰਘ ਮਾਨ, ਹਰਜਿੰਦਰ ਸਿੰਘ ਮਾਨ, ਅਜੀਤ ਸਿੰਘ ਖੱਖ, ਅਮਰੀਕ ਸਿੰਘ ਸਾਹੀ, ਹਰਮਨ ਸਿੰਘ, ਗੁਰਨਾਮ ਸਿੰਘ ਸਲੈਚ, ਪੰਡਿਤ ਗੋਪੀ ਰਾਮ, ਮਹਿੰਦਰ ਪਾਲ ਸਿੰਘ ਸੇਵਕ, ਇੰਦਰ ਸਿੰਘ ਪੁਰਦਲ, ਅਵਤਾਰ ਸਿੰਘ ਕਲਸੀ, ਤੇ ਹੋਰ ਹਾਜ਼ਰ ਸਨ।