ਹਰਮੇਸ਼ ਸਰੋਆ, ਫਗਵਾੜਾ : ਸੰਯੁਕਤ ਕਿਸਾਨ ਮੋਰਚੇ ਦੇ ਸੁਨੇਹੇ ਤੇ ਫਗਵਾੜਾ ਰੇਲਵੇ ਸਟੇਸ਼ਨ 'ਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕਤਰ ਸਤਨਾਮ ਸਿੰਘ ਸਾਹਨੀ ਦੀ ਅਗਵਾਈ 'ਚ10 ਵਜੇ ਤੋਂ 4 ਵਜੇ ਤੱਕ ਰੇਲ ਆਵਾਜਾਈ ਪੂਰੀ ਤਰਾਂ੍ਹ ਬੰਦ ਕੀਤੀ ਗਈ। ਜਿਸ 'ਚ ਕਿਸਾਨ ਮਜ਼ਦੂਰ ਵਪਾਰੀ ਪਿੰਡ ਤੇ ਸ਼ਹਿਰ ਦੀ ਸੰਗਤ ਅਤੇ ਸਿੱਖ ਬੁੱਧੀਜੀਵੀਆਂ ਨੇ ਭਰਵੀਂ ਹਾਜ਼ਰੀ ਲਗਵਾਈ । ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਇਹ ਰੋਸ ਧਰਨਾ ਲਖੀਮਪੁਰ ਖੀਰੀ ਦੀ ਘਟਨਾ ਦੇ ਮੁੱਖ ਮੁਲਜ਼ਮ ਅਜੇ ਮਿਸ਼ਰਾ ਦੀ ਅਹੁਦਾ ਬਰਖ਼ਾਸਤਗੀ ਨੂੰ ਲੈ ਕੇ ਲਾਇਆ ਗਿਆ ਸੀ ।ਜਿਥੇ ਲੰਮੇ ਸਮੇਂ ਤੋਂ ਕਿਸਾਨ ਦਿੱਲੀ ਬਾਰਡਰ 'ਤੇ ਤਿੰਨ ਕਾਲੇ ਕਾਨੂੰਨਾਂ ਦੀ ਲੜਾਈ ਲੜ ਰਹੇ ਹਨ ਉੱਥੇ ਹਰ ਰੋਜ਼ ਬੀਜੇਪੀ ਦੇ ਆਗੂਆਂ ਵਲੋਂ ਕਿਸਾਨਾਂ ਦੇ ਕਿਰਦਾਰ 'ਤੇ ਸ਼ਬਦੀ ਮੰਦੇ ਬੋਲਾਂ ਦੇ ਵਾਰ ਕੀਤੇ ਜਾ ਰਹੇ ਹਨ ਦੇਸ਼ ਦਾ ਕਿਸਾਨ ਚਾਹੁੰਦਾ ਹੈ ਲਖੀਮਪੁਰ ਖੀਰੀ ਦੇ ਮੁਲਜ਼ਮਾਂ ਨੂੰ ਸਜ਼ਾ ਮਿਲੇ, ਕਾਲੇ ਕਾਨੂੰਨ ਜਲਦ ਤੋਂ ਜਲਦ ਭਾਰਤ ਦੀ ਸਰਕਾਰ ਰੱਦ ਕਰ । ਧਰਨੇ 'ਤੇ ਬੈਠੇ ਕਿਸਾਨਾਂ ਨੂੰ ਤੁਰੰਤ ਘਰਾਂ ਨੂੰ ਭੇਜਣ। ਇਸ ਮੌਕੇ ਦੋ ਟੇ੍ਨਾਂ ਫਗਵਾੜਾ ਜੰਕਸ਼ਨ ਤੇ ਰੁਕੀਆਂ ਰਹੀਆਂ। ਆਗੂਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਅਜੇ ਮਿਸ਼ਰਾ ਨੂੰ ਬਰਖ਼ਾਸਤ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸਰਦਾਰ ਸਤਨਾਮ ਸਿੰਘ ਸਾਹਨੀ ਜਨਰਲ ਸਕੱਤਰ ਭਾਕਿਯੂ ਦੋਆਬਾ, ਕਿਰਪਾਲ ਸਿੰਘ ਮੁਸਾਪੁਰ ਮੀਤ ਪ੍ਰਧਾਨ,ਗੁਰਪਾਲ ਸਿੰਘ ਮੌਲੀ ਪ੍ਰਰੈੱਸ ਸਕੱਤਰ, ਕੁਲਦੀਪ ਸਿੰਘ ਰਾਏਪੁਰ ,ਹਰਮੇਲ ਸਿੰਘ ਜੱਸੋਮਜਾਰਾ ਸਰਕਲ ਬਹਿਰਾਮ, ਮੇਜਰ ਸਿੰਘ ਕੁਲਥਮ,,ਕੁਲਵਿੰਦਰ ਸਿੰਘ ਸਰਪੰਚ ਅਠੌਲੀ, ਮਾਸਟਰ ਹਰਭਜਨ ਸਿੰਘ ਭੁੱਲਾਰਾਈ, ਹਰਵਿੰਦਰ ਸਿੰਘ ਮਾਨਾਂਵਾਲੀ, ਬਲਜੀਤ ਸਿੰਘ ਹਰਦਾਸਪੁਰ, ਸੁਖਦੇਵ ਸਿੰਘ ਖ਼ਾਲਸਾ ਫਗਵਾੜਾ, ਬਲਜਿੰਦਰ ਸਿੰਘ ਮੰਡੇਰ ਸਰਕਲ ਬਹਿਰਾਮ, ਜਸਬੀਰ ਸਿੰਘ ਚੇਲਾ ਸਰਕਲ ਕੋਟ ਫਤੂਹੀ, ਮਨਜੀਤ ਸਿੰਘ ਲੱਲੀ, ਸੰਤੋਖ ਸਿੰਘ ਲੱਖਪੁਰ,ਗੁਰਸ਼ਰਨ ਸਿੰਘ ਪੰਡੋਰੀ,ਤਰਲੋਕ ਸਿੰਘ ਭਬਿਆਣਾ,ਅਜੈਬ ਸਿੰਘ ਰੁੜਕੀ, ਹਰਭਜਨ ਸਿੰਘ ਬਾਜਵਾ, ਗੁਲਜਿੰਦਰ ਸਿੰਘ ਚੱਕ ਪੇ੍ਮਾ,ਗੁਲਜੀਤ ਸਿੰਘ ਨੰਗਲ, ਹਰਿੰਦਰ ਸਿੰਘ ਨੰਗਲ ਮੱਝਾਂ,ਹਰਦੀਪ ਸਿੰਘ ਨਿਹਾਲਗੜ੍ਹ,ਅਮਰਜੀਤ ਸਿੰਘ ਮੌਲੀ ਆਦਿ ਆਗੂ ਹਾਜ਼ਰ ਸਨ।