ਪੱਤਰ ਪ੍ੇਰਕ, ਨਡਾਲਾ : ਸਵਰਗ ਵਾਸੀ ਅਮਰ ਸਿੰਘ ਬੱਲ ਤੇ ਸਰਦਾਰਨੀ ਜੀਤ ਕੌਰ ਬੱਲ ਦੀ ਯਾਦ 'ਚ ਸਮੂਹ ਬੱਲ ਪਰਿਵਾਰ ਦੇ ਸਹਿਯੋਗ ਨਾਲ ਸਾਲਾਨਾ ਅੱਖਾਂ ਦਾ ਮੁਫ਼ਤ ਜਾਂਚ ਕੈਂਪ 12 ਫਰਵਰੀ ਨੂੰ ਸਵੇਰੇ 9 ਤੋਂ 4 ਵਜੇ ਤਕ ਪਿੰਡ ਪਿ੍ਥੀਪੁਰ ਬੁਤਾਲਾ ਦੇ ਗੁਰਦੁਆਰਾ ਸਾਹਿਬ 'ਚ ਲਗਾਇਆ ਜਾ ਰਿਹਾ ਹੈ। ਬੱਲ ਪਰਿਵਾਰ ਦੇ ਪਰਿਵਾਰਕ ਮੈਂਬਰਾਂ ਹੀਰਾ ਸਿੰਘ ਬੱਲ (ਕੈਨੇਡਾ), ਹਰਮਨ ਸਿੰਘ ਬੱਲ (ਕੈਨੇਡਾ), ਚੇਅਰਮੈਨ ਅਸ਼ੋਕ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਖਾਂ ਦੇ ਮੁਫਤ ਕੈਂਪ 'ਚ ਥਿੰਦ ਆਈ ਹਸਪਤਾਲ ਜਲੰਧਰ ਦੇ ਮਾਹਰ ਡਾਕਟਰਾਂ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਮੁਫਤ ਚੈੱਕਅਪ ਕੀਤਾ ਜਾਵੇਗਾ ਅਤੇ ਲੋੜਵੰਦ ਮਰੀਜ਼ਾਂ ਦੇ ਆਪ੍ੇਸ਼ਨ ਮੁਫਤ ਕੀਤੇ ਜਾਣਗੇ। ਇਸ ਤੋਂ ਇਲਾਵਾ ਲੈਂਨਜ਼ ਪਾਏ ਜਾਣਗੇ। ਦਵਾਈਆਂ ਅਤੇ ਐਨਕਾਂ ਮੁਫਤ ਦਿੱਤੀਆਂ ਜਾਣਗੀਆਂ। ਚਾਹ/ਬਿਸਕੁਟਾਂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।