ਰਾਜੇਸ਼ ਤਲਵਾੜ, ਕਪੂਰਥਲਾ

ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੁਨੇਹਾ ਦੇਣ ਤੇ ਖੇਡਾਂ ਨਾਲ ਜੋੜਨ ਲਈ ਕਰਨ ਭਾਰਗਵ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋਂ ਕਪੂਰਥਲਾ ਦੇ ਰਣਧੀਰ ਸਕੂਲ 'ਚ ਬੱਚਿਆਂ ਲਈ ਇਕ ਸ਼ਾਨਦਾਰ ਕ੍ਰਿਕਟ ਪਿੱਚ ਤਿਆਰ ਕੀਤੀ ਜਾ ਰਹੀ, ਜੋ ਕੁਝ ਹੀ ਦਿਨਾਂ 'ਚ ਬੱਚਿਆਂ ਦੇ ਖੇਡਣ ਲਈ ਚਾਲੂ ਕਰ ਦਿੱਤੀ ਜਾਵੇਗੀ। ਉਕਤ ਜਾਣਕਾਰੀ ਦਿੰਦੇ ਹੋਏ ਕਰਨ ਭਾਰਗਵ ਮੈਮੋਰੀਅਲ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸੁਭਾਸ਼ ਭਾਰਗਵ ਨੇ ਦੱਸਿਆ ਕਿ ਇਹ ਕ੍ਰਿਕਟ ਮੈਦਾਨ ਸਟੇਟ ਲੈਵਲ ਦਾ ਸ਼ਾਨਦਾਰ ਕ੍ਰਿਕਟ ਮੈਦਾਨ ਹੋਵੇਗਾ, ਨੈੱਟ ਪ੍ਰਰੈਕਟਿਸ ਲਈ ਸ਼ਾਨਦਾਰ ਪਿਚ ਦੀ ਸਹੂਲਤ ਹੋਵੇਗੀ, ਮੈਦਾਨ ਦੇ ਚਾਰੇ ਪਾਸੇ ਛਾਂਦਾਰ ਦੱਰਖਤ, ਸ਼ਾਨਦਾਰ ਹਰਾ ਭਰਿਆ ਮੈਦਾਨ ਹੈ, ਬੱਚਿਆਂ ਲਈ ਪੀਣ ਦਾ ਸਾਫ਼ ਪਾਣੀ, ਸ਼ਹਿਰ ਦੇ ਵਿਚਕਾਰ 'ਚ ਹੋਣ ਨਾਲ ਆਉਣ ਜਾਣ ਵਿੱਚ ਸਹੂਲਤ ਦੇ ਨਾਲ ਨਾਲ ਸੁਰੱਖਿਅਤ ਵੀ ਹੈ ਅਤੇ ਟਰੇਨ ਕੋਚ ਟੇ੍ਨਿੰਗ ਦੇਣਗੇ। ਸੁਭਾਸ਼ ਭਾਰਗਵ ਨੇ ਹਰ ਮਾਤਾ-ਪਿਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਖੇਡਣ ਲਈ ਜ਼ਰੂਰ ਪੇ੍ਰਿਤ ਕਰਨ। ਉਨਾਂ੍ਹ ਕਿਹਾ ਕਿ ਇਨਾਂ੍ਹ ਦਿਨੀ ਅਸੀ ਵੇਖ ਰਹੇ ਹਾਂ, ਕਿ ਸਾਡੇ ਯੁਵਾਵਾਂ ਦਾ ਖੇਡਾਂ ਵਿੱਚ ਰੁਝੇਵਾਂ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਖਿਡਾਰੀ ਵਿਦੇਸ਼ਾਂ ਵਿੱਚ ਜਿੱਤ ਦੇ ਬਾਅਦ ਜਦੋਂ ਆਪਣੇ ਦੇਸ਼ ਦਾ ਝੰਡਾ ਲਹਿਰਾਉਂਦੇ ਹਨ, ਤਦ ਉਨ੍ਹਾਂ ਨੂੰ ਜੋ ਖੁਸ਼ੀ ਅਤੇ ਸੰਤੋਸ਼ ਮਿਲਦਾ ਹੈ ਉਹ ਕਿਸੇ ਹੋਰ ਚੀਜ ਤੋਂ ਨਹੀਂ ਮਿਲ ਸਕਦਾ।