ਦੀਪਕ ਬਜਾਜ, ਕਪੂਰਥਲਾ : ਸਰਕਲ, ਸਿਟੀ ਅਤੇ ਸਬ ਅਰਬਨ ਡਵੀਜ਼ਨ ਕਪੂਰਥਲਾ ਦੇ ਮੁਲਾਜ਼ਮਾਂ ਨੇ ਇੰਪਲਾਈਜ਼ ਫੈਡਰੇਸ਼ਨ ਅਤੇ ਪੈਨਸ਼ਨ ਐਸੋਸੀਏਸ਼ਨ ਪਾਵਰਕਾਮ ਦੀ ਅਗਵਾਈ ਹੇਠ ਸਾਝੀ ਗੇਟ ਰੈਲ਼ੀ ਕਰ ਕੇ ਪੰਜਾਬ ਸਰਕਾਰ ਤੇ ਬੋਰਡ ਮੈਨੇਜ਼ਮੈਟ ਖ਼ਿਲ਼ਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਸਮੇਂ ਬੋਲ਼ਦਿਆਂ ਸਰਕਲ ਪ੍ਰਧਾਨ ਮੁਹੰਮਦ ਯੂਨਿਸ ਅਨਸਾਰੀ, ਸ਼ਵਿੰਦਰ ਸਿੰਘ ਬੁਟਾਰੀ, ਫੈਰੇਸ਼ਨ ਸੂਬਾ ਮੀਤ ਪ੍ਰਧਾਨ ਸੁਖਦੇਵ ਸਿੰਘ ਖਹਿਰਾ ਨੇ ਬੋਲਦਿਆਂ ਮੁੱਖ ਮੰਤਰੀ ਚੰਨੀ ਤੋਂ ਰੁਜ਼ਗ਼ਾਰ ਮੰਗਦੇ ਕੱਚੇ ਮੁਲਾਜ਼ਮਾਂ ਨੂੰ ਆਪਣੇ ਚਹੇਤਿਆ ਕੋਲ਼ੋ ਕੁੱਟਮਾਰ ਕਰਵਾਉਣ ਤੇ ਕੱਚੇ ਮਲਾਜ਼ਮਾਂ ਨੂੰ ਮੁਅੱਤਲ ਕਰਨ ਦੀ ਸ਼ਖ਼ਤ ਨਿਖ਼ੇਧੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਵਿਧਾਇਕ ਦੀਆਂ ਇਕ ਤੋਂ ਵੱਧ ਪੈਨਸ਼ਨਾਂ ਬੰਦ ਕਰ ਕੇ ਬੇਰੁਜ਼ਗ਼ਾਰ ਨੌਜ਼ਵਾਨਾਂ ਨੂੰ ਰੁਜ਼ਗ਼ਾਰ ਦੇਵੇ ਨਹੀਂ ਤੇ ਪੰਜ਼ਾਬ ਚੋਣਾਂ ਵਿਚ ਇਸ ਧੱਕੇ ਦਾ ਜਵਾਬ ਲੋਕ ਦੇਣਗੇ। ਆਗੂਆਂ ਨੇ ਬੋਰਡ ਮੈਨੇਜ਼ਮੈਂਟ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਵੇਂ ਜ਼ੇਈਜ਼ ਨੂੰ 5500 ਵਾਧਾ ਦੇਣ ਦਾ ਫੈਸਲਾ ਕੀਤਾ ਅਕਾਊਂਟੈਂਟਾਂ ਵਾਸਤੇ ਵੀ ਕੀਤਾ ਜ਼ਾਵੇ। ਅਕਾਉਂਟੈਂਟ ਮਲਾਜ਼ਮਾਂ ਨਾਲ ਬੇਇਨਸਾਫੀ ਬਰਦਾਸ਼ਤ ਨਹੀਂ ਕੀਤੀ ਜ਼ਾਵੇਗੀ ਨਹੀਂ ਤਾਂ ਜਥੇਬੰਦੀਆਂ ਸ਼ਾਝਾ ਸ਼ੰਘਰਸ਼ ਕਰਨਗੀਆਂ । ਇਸ ਸਮੇਂ ਗ਼ੁਰਦੇਵ ਸਿੰਘ. ਇਕਵਿੰਦਰ ਕੌਰ, ਮਨੋਹਰ ਲਾਲ, ਹਿੰਦ ਭੂਸ਼ਨ, ਚਰਨਜੀਤ ਸਿੰਘ. ਨਿਰਮਲ ਰਾਏ, ਨੀਨਾ ਸ਼ਰਮਾ, ਕਿਸ਼ਨ ਗੋਪਾਲ਼ ਆਦਿ ਆਗੂ ਸ਼ਾਮਿਲ ਸਨ।