ਵਿਜੇ ਸੋਨੀ, ਫਗਵਾੜਾ

ਆਮ ਆਦਮੀ ਪਾਰਟੀ ਦੀ ਇਕ ਵਿਸ਼ੇਸ ਮੀਟਿੰਗ ਜ਼ਿਲ੍ਹਾ ਸਕੱਤਰ ਨਿਰਮਲ ਸਿੰਘ ਤੇ ਖਜ਼ਾਨਚੀ ਹਰਜਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਹੋਈ, ਜਿਸ 'ਚ ਸਮੂਹ ਆਗੂ ਤੇ ਵਲੰਟੀਅਰ ਸ਼ਾਮਲ ਹੋਏ। ਇਸ ਮੌਕੇ ਸਮੂਹ ਆਗੂਆਂ ਨੇ ਮਿਲ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦੇ ਹੋਏ ਬਿਜਲੀ ਦੇ ਬਿੱਲ ਦੀਆਂ ਕਾਪੀਆਂ ਸਾੜੀਆਂ ਤੇ ਪੰਜਾਬ ਸਰਕਾਰ ਨੂੰ ਦਿੱਲੀ ਦੀ ਤਰਜ 'ਤੇ ਸੂਬੇ ਦੇ ਲੋਕਾਂ ਨੂੰ ਬਿਜਲੀ ਦੇ 200 ਯੂਨਿਟ ਮਾਫ਼ ਕਰਨ ਦੀ ਮੰਗ ਕੀਤੀ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਨਿਰਮਲ ਸਿੰਘ ਤੇ ਹਰਜਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਵਸਨੀਕਾਂ ਲਈ 200 ਯੂਨਿਟ ਬਿਜਲੀ ਮਾਫ਼ ਕੀਤੀ ਹੋਈ ਹੈ ਬਾਕੀ ਯੂਨਿਟ ਦੋ ਰੁਪਏ ਦੇ ਹਿਸਾਬ ਨਾਲ ਲਏ ਜਾ ਰਹੇ ਹਨ। ਜਦਕਿ ਉਹ ਹੋਰਾਂ ਸੂਬਿਆਂ ਤੋਂ ਬਿਜਲੀ ਖ਼ਰੀਦਦੇ ਹਨ। ਫੇਰ ਪੰਜਾਬ ਤਾਂ ਬਿਜਲੀ ਦਾ ਸਰਪਲੱਸ ਹੈ ਇਥੋਂ ਦੇ ਵਸਨੀਕਾਂ ਤੋਂ 10 ਰੁਪਏ ਯੂਨਿਟ ਕਿਉਂ ਵਸੂਲਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਜੇਕਰ ਕੈਪਟਨ ਸਾਹਿਬ ਦਿੱਲੀ ਦੀ ਤਰਜ 'ਤੇ ਅੌਰਤਾਂ ਲਈ ਬੱਸਾਂ ਵਿਚ ਸਫਰ ਮੁਫ਼ਤ ਕਰ ਸਕਦੇ ਹਨ ਫਿਰ ਬਿਜਲੀ 200 ਯੂਨਿਟ ਮਾਫ ਕਿਉਂ ਨਹੀਂ ਕਰ ਸਕਦੇ। ਉਨ੍ਹਾਂ ਪੰਜਾਬ ਸਰਕਾਰ ਤੋਂ ਉਕਤ ਮੰਗ ਕਰਦਿਆਂ ਬਿਜਲੀ ਦੇ ਬਿੱਲਾਂ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਸੋਸ਼ਲ ਮੀਡੀਆ ਇੰਚਾਰਜ ਲਲਿਤ, ਸਰਕਲ ਇੰਚਾਰਜ ਵਿਸ਼ਾਲ ਵਾਲੀਆ, ਗੋਬਿੰਦ ਘਈ, ਮਾਣੋ ਮਹੰਤ, ਪਿ੍ਰੰਸ ਘਈ, ਰਾਜਾ ਕੌਲਸਰ, ਰੇਖਾ ਭੱਟੀ, ਭੁਪਿੰਦਰ ਭੱਟੀ ਤੇ ਸਮੂਹ ਵਲੰਟੀਅਰ ਹਾਜ਼ਰ ਸਨ।