ਵਿਜੇ ਸੋਨੀ, ਫਗਵਾੜਾ : ਫਗਵਾੜਾ ਵਿਧਾਨਸਭਾ ਹਲਕੇ ਤੋਂ ਜਿਮਨੀ ਚੋਣ ਲਈ ਬਸਪਾ ਤੇ ਪੀਡੀਏ ਦੇ ਸਾਂਝੇ ਉਮੀਦਵਾਰ ਠੇਕੇਦਾਰ ਭਗਵਾਨ ਦਾਸ ਦੇ ਹੱਕ ਵਿਚ ਹਦੀਆਬਾਦ ਚੌਕ ਵਿਖੇ ਭਰਵਾਂ ਚੋਣ ਜਲਸਾ ਕੀਤਾ ਗਿਆ। ਇਸ ਦੌਰਾਨ ਠੇਕੇਦਾਰ ਭਗਵਾਨ ਦਾਸ ਨੇ ਵੋਟਰਾਂ ਨਾਲ ਵਾਅਦਾ ਕੀਤਾ ਕਿ ਫਗਵਾੜਾ ਸੀਟ ਤੋਂ ਵਿਧਾਇਕ ਚੁਣੇ ਜਾਣ 'ਤੇ ਉਹ ਵਿਧਾਨ ਸਭਾ ਵਿਚ ਵਿੱਦਿਆ, ਵਿਕਾਸ ਤੇ ਇਨਸਾਫ ਲਈ ਇੱਥੋਂ ਦੇ ਲੋਕਾਂ ਆਵਾਜ਼ ਬਣਨਗੇ। ਉਨ੍ਹਾਂ ਕਿਹਾ ਕਿ ਫਗਵਾੜਾ ਹਲਕੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਹਰ ਸੰਘਰਸ਼ ਕਰਨਗੇ। ਉਨ੍ਹਾਂ ਦੇ ਹਕ ਵਿਚ ਪ੍ਰਚਾਰ ਲਈ ਪੁੱਜੇ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਵੀਰਵਾਰ ਦੀ ਮੋਟਰਸਾਇਕਲ ਰੈਲੀ ਨੇ ਸਾਬਿਤ ਕਰ ਦਿੱਤਾ ਹੈ ਕਿ ਇਸ ਜਿਮਨੀ ਚੋਣ ਵਿਚ ਬਸਪਾ ਦੀ ਹਨੇ੍ਹਰੀ ਚਲ ਰਹੀ ਹੈ। ਇਸ ਮੌਕੇ ਪਰਵੀਨ ਬੰਗਾ, ਐਡਵੋਕੇਟ ਕੁਲਦੀਪ ਭੱਟੀ, ਪਰਮਿੰਦਰ ਭੁੱਲਾਰਾਈ, ਸ੍ਰੀਮਤੀ ਵੀਨਾ ਸਿੱਧੂ, ਬਲਰਾਮ ਦਾਸ ਸਿੱਧੂ, ਐਡਵੋਕੇਟ ਐਸ.ਐਲ. ਵਿਰਦੀ, ਚੌਧਰੀ ਖੁਸ਼ੀ ਰਾਮ, ਸੁਰਨਿਤ ਰਿਹਾਣਾ ਜੱਟਾਂ, ਲੇਖਰਾਜ ਜਮਾਲਪੁਰ, ਸੂਬੇਦਾਰ ਸਤਪਾਲ, ਪਰਮਿੰਦਰ ਬੋਧ, ਡਾ. ਸੁਖਵੀਰ ਸਲਾਰਪੁਰ, ਹਰਜਿੰਦਰ ਜੰਡਾਲੀ, ਅਸ਼ੋਕ ਸੰਧੂ, ਰਾਕੇਸ਼ ਕੁਮਾਰ ਜ਼ਿਲ੍ਹਾ ਪ੍ਰਧਾਨ, ਪਰਮਜੀਤ ਸਿੰਘ ਕਿਸਾਨ ਲੀਡਰ, ਸਤਪਾਲ ਵਿਰਕ, ਅੰਮਿ੍ਤ ਭੋਸਲੇ, ਪੁਰਸ਼ੋਤਮ ਅਹੀਰ, ਰਾਮ ਸਰੂਪ ਚੰਬਾ, ਇੰਜੀ. ਮਹਿੰਦਰ ਸਿੰਘ ਸੰਧਰਾਂ, ਮੋਹਨ ਲਾਲ ਭਟੋਆ, ਬੀਬੀ ਰਚਨਾ ਦੇਵੀ, ਰਮੇਸ਼ ਕੌਲ ਕੌਂਸਲਰ, ਚਿਰੰਜੀ ਲਾਲ ਕਾਲਾ, ਲਖਬੀਰ ਚੌਧਰੀ, ਸੁਰਿੰਦਰ ਢੰਡਾ, ਹਰਭਜਨ ਸੁਮਨ, ਬੀਬੀ ਬੰਸ ਕੌਰ, ਸੀਮਾ ਰਾਣੀ ਬਲਾਕ ਸੰਮਤੀ ਮੈਂਬਰ, ਲੇਖਰਾਜ ਜਮਾਲਪੁਰ, ਪਰਮਜੀਤ ਖਲਵਾੜਾ, ਕਾਲਾ ਪ੍ਰਭਾਕਰ, ਹਰਭਜਨ ਖਲਵਾੜਾ, ਤਰਸੇਮ ਚੁੰਬਰ, ਪੁਸ਼ਪਿੰਦਰ ਕੌਰ ਅਠੌਲੀ, ਰਾਮ ਮੂਰਤੀ ਖੇੜਾ, ਪਰਮਿੰਦਰ ਪਲਾਹੀ, ਇੰਜੀਨੀਅਰ ਪ੍ਰਦੀਪ ਮੱਲ, ਦੇਸਰਾਜ ਕਾਂਸ਼ੀ ਨਗਰ, ਸਤਨਾਮ ਬਿਰਹਾ, ਅਮਰੀਕ ਪੰਡਵਾ, ਸੂਬੇਦਾਰ ਸਤਪਾਲ, ਤੇਜਪਾਲ ਬਸਰਾ, ਅਮਰਜੀਤ ਖੁੱਤਣ, ਮਨੋਹਰ ਲਾਲ ਜੱਖੂ, ਪਰਨੀਸ਼ ਬੰਗਾ, ਅਮਰੀਕ ਸਿੰਘ ਕਾਲਾ, ਪਵਿੱਤਰ ਸਿੰਘ, ਜੈਪਾਲ ਸੈਂਪਲਾ, ਬਲਜੀਤ ਸਿੰਘ, ਗੁਰਵਿੰਦਰ ਸਿੰਘ, ਗਿਆਨ ਸਿੰਘ, ਹਰਭਜਨ ਜੱਬਲ, ਜਸਵੀਰ ਸਿੰਘ, ਜਸਵੀਰ ਕਲੇਰ, ਡਾ. ਰਜਿੰਦਰ ਲੱਲੀ, ਜਸਵੀਰ ਅੌਲੀਆ, ਪਰਮਿੰਦਰ ਪੰਮਾ, ਮੁਖਤਿਆਰ ਮਹਿਮੀ, ਡਾ. ਜਗਦੀਸ਼ ਸ਼ਿਵਪੁਰੀ, ਹਰਜੀਤ ਸਿੰਘ ਲੋਂਗੀਆ, ਬਲਵਿੰਦਰ ਰੱਲ, ਗਾਇਕ ਬਲਵਿੰਦਰ ਬਿੱਟੂ, ਗਾਇਕ ਕਮਲ ਤੱਲ੍ਹਣ, ਨੀਲਮ ਸਹਿਜਲ, ਜਸਵਿੰਦਰ ਕੌਰ ਸਾਬਕਾ ਸਰਪੰਚ, ਕੁਲਦੀਪ ਸਿੰਘ ਰੋਪੜ, ਬੀਬੀ ਗੁਰਦੇਵ ਕੌਰ ਆਦਿ ਹਾਜ਼ਰ ਸਨ।