ਵਿਜੇ ਸੋਨੀ, ਫਗਵਾੜਾ : ਹਲਕਾ ਵਿਧਾਨਸਭਾ ਫਗਵਾੜਾ ਦੀ ਜਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਤੋਸ਼ ਕੁਮਾਰ ਗੋਗੀ ਦੀ ਵੋਟਰਾਂ ਨਾਲ ਡੋਰ-ਟੂ-ਡੋਰ ਸੰਪਰਕ ਮੁਹਿੰਮ ਲਗਾਤਾਰ ਜਾਰੀ ਹੈ। ਉਨ੍ਹਾਂ ਜਿੱਥੇ ਬੰਗਾ ਰੋਡ 'ਤੇ ਸਥਿਤ ਮਜ਼ਦੂਰਾਂ, ਦਿਹਾੜੀਦਾਰ, ਰਾਜ ਮਿਸਤਰੀਆਂ ਨੂੰ ਚੋਣ ਨਿਸ਼ਾਨ 'ਝਾੜੂ' ਦਾ ਬਟਨ ਦਬਾਅ ਕੇ ਉਨ੍ਹਾਂ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ ਉੱਥੇ ਹੀ ਵੱਖ-ਵੱਖ ਮੁਹੱਲਿਆਂ ਮਨਸਾ ਦੇਵੀ, ਚੱਕ ਹਕੀਮ, ਪਾਂਸ਼ਟ, ਰਿਹਾਣਾ ਜੱਟਾਂ, ਡੁਮੇਲੀ, ਬਘਾਣਾ, ਅਰਬਨ ਅਸਟੇਟ ਵਿਚ ਵੀ ਡੋਰ-ਟੂ-ਡੋਰ ਵੋਟਰਾਂ ਨਾਲ ਰਾਬਤਾ ਕੀਤਾ। ਇਸ ਮੌਕੇ 'ਆਪ' ਦੇ ਸੂਬਾ ਸਪੋਕਸ ਪਰਸਨ ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ ਨੇ ਵੋਟਰਾਂ ਨੂੰ ਕਿਹਾ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਕਰੋੜਾਂ ਰੁਪਏ ਖਰਚ ਕਰਕੇ ਵੱਡੀਆਂ ਰੈਲੀਆਂ ਅਤੇ ਮੀਟਿੰਗਾਂ ਕਰ ਰਹੀਆਂ ਹਨ। ਇਸ ਲਈ ਅਜਿਹੇ ਉਮੀਦਵਾਰਾਂ ਤੋਂ ਸੁਚੇਤ ਰਹਿੰਦੇ ਹੋਏ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਸੰਤੋਸ਼ ਕੁਮਾਰ ਗੋਗੀ ਨੂੰ ਕਾਮਯਾਬ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਪ ਦਾ ਗਠਨ ਹੀ ਭਿ੍ਸ਼ਟਾਚਾਰ ਦੇ ਜੜੋਂ ਖਾਤਮੇ ਅਤੇ ਸੱਤਾ ਨਹੀਂ ਵਿਵਸਥਾ ਬਦਲਣ ਲਈ ਹੋਇਆ ਹੈ। ਵੋਟਰਾਂ ਨੇ ਭਰੋਸਾ ਦਿੱਤਾ ਕਿ ਉਹ ਇਸ ਵਾਰ ਆਮ ਆਦਮੀ ਪਾਰਟੀ ਨੂੰ ਹੀ ਵੋਟ ਦੇਣਗੇ ਅਤੇ ਫਗਵਾੜੇ ਤੋਂ ਸੰਤੋਸ਼ ਕੁਮਾਰ ਗੋਗੀ ਦੀ ਜਿੱਤ ਇਤਿਹਾਸਕ ਜਿੱਤ ਸਾਬਿਤ ਹੋਵੇਗੀ। ਇਸ ਮੌਕੇ ਸਟੇਟ ਸਪੋਕਸ ਪਰਸਨ ਕਸ਼ਮੀਰ ਸਿੰਘ ਮੱਲੀ, ਆਮ ਆਦਮੀ ਪਾਰਟੀ ਦੇ ਸੂਬਾ ਕੋਰ ਕਮੇਟੀ ਮੈਂਬਰ ਹਰਚੰਦ ਸਿੰਘ ਬਰਸਟ, ਲਖਵੀਰ ਸਿੰਘ, ਸੁਭਾਸ਼ ਪ੍ਰਭਾਕਰ, ਸਾਹਿਲ, ਬਲਜੀਤ ਸਿੰਘ ਗਰੇਵਾਲ, ਮੁਖਤਿਆਰ ਸਿੰਘ, ਹਰਪਾਲ ਸਿੰਘ ਿਢੱਲੋਂ, ਸੋਹਨ ਲਾਲ ਆਦਿ ਹਾਜ਼ਰ ਸਨ।