ਪੱਤਰ ਪ੍ਰਰੇਰਕ, ਫਗਵਾੜਾ : ਫਗਵਾੜਾ ਵਿਧਾਨਸਭਾ ਹਲਕੇ ਦੀ ਜਿਮਨੀ ਚੋਣ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਚੋਣ ਪ੍ਰਚਾਰ ਮੁਹਿਮ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਭਗਤਪੁਰਾ ਵਿਖੇ ਅੱਧੀ ਦਰਜਨ ਪਰਿਵਾਰਾਂ ਨੇ ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਮੌਜੂਦਗੀ 'ਚ ਅਕਾਲੀ-ਭਾਜਪਾ ਗਠਜੋੜ ਦਾ ਸਾਥ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਜਿਨ੍ਹਾਂ ਵਿਚ ਵਿਜੇ ਕੁਮਾਰ ਗੋਗਨਾ, ਰਜਿੰਦਰ ਸਿੰਘ, ਤਰਸੇਮ ਸਿੰਘ ਹੈਪੀ, ਸੁਰਿੰਦਰ ਸਿੰਘ, ਰਾਹੁਲ ਅਤੇ ਵਿੱਕੀ ਦੁੱਗਲ ਦੇ ਪਰਿਵਾਰ ਸ਼ਾਮਲ ਹਨ। ਸੁੰਦਰ ਸ਼ਾਮ ਅਰੋੜਾ ਤੋਂ ਇਲਾਵਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਤੇ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਨੇ ਉਕਤ ਪਰਿਵਾਰਾਂ ਦਾ ਸਵਾਗਤ ਕਰਦੇ ਹੋਏ ਸਿਰੋਪਾਓ ਪਾ ਕੇ ਸਨਮਾਨਤ ਕੀਤਾ। ਭਗਤਪੁਰਾ ਤੋਂ ਇਲਾਵਾ ਸਤਨਾਮਪੁਰਾ, ਪੁਰਾਣੀ ਤਹਿਸੀਲ, ਖਲਵਾੜਾ ਗੇਟ, ਮੇਹਲੀ ਗੇਟ, ਟੌਹਰੀ ਚੌਕ 'ਚ ਵੀ ਭਰਵੀਆਂ ਚੋਣ ਮੀਟਿੰਗਾਂ ਕੀਤੀਆਂ ਗਈਆਂ ਜਿੱਥੇ ਉਕਤ ਆਗੂਆਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਸਤਬੀਰ ਸਿੰਘ ਸਾਬੀ ਵਾਲੀਆ, ਪੱਪੀ ਪਰਮਾਰ, ਅਸ਼ਵਨੀ ਸ਼ਰਮਾ, ਸੁਨੀਲ ਪਰਾਸ਼ਰ, ਕੌਂਸਲਰ ਬੰਟੀ ਵਾਲੀਆ, ਸਾਬਕਾ ਨਗਰ ਕੌਂਸਲ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ, ਯੂਥ ਕਾਂਗਰਸ ਪ੍ਰਧਾਨ ਸੌਰਵ ਖੁੱਲਰ, ਗੁਰਦੀਪ ਦੀਪਾ, ਸੀਤਾ ਦੇਵੀ ਸਾਬਕਾ ਕੌਂਸਲਰ, ਮਹਿਲਾ ਕਾਂਗਰਸ ਫਗਵਾੜਾ (ਸ਼ਹਿਰੀ) ਦੀ ਪ੍ਰਧਾਨ ਸੁਮਨ ਸ਼ਰਮਾ ਨੇ ਸਮੂਹ ਵੋਟਰਾਂ ਨੂੰ 21 ਅਕਤੂਬਰ ਦੇ ਦਿਨ ਸਾਰੇ ਕੰਮ ਛੱਡ ਕੇ ਨੇੜਲੇ ਪੋਲਿੰਗ ਬੂਥ ਵਿਖੇ ਪਹੁੰਚ ਕੇ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ 'ਹੱਥ' ਦਾ ਬਟਨ ਦਬਾਅ ਕੇ ਬਲਵਿੰਦਰ ਸਿੰਘ ਧਾਲੀਵਾਲ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਕਾਮਯਾਬ ਕਰਕੇ ਕੈਪਟਨ ਸਰਕਾਰ ਦੇ ਹੱਥ ਮਜਬੂਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਮੈੜ ਰਾਜਪੂਤ ਸਵਰਨਕਾਰ ਸੰਘ ਦੇ ਮੈਂਬਰਾਂ ਤੋਂ ਇਲਾਵਾ ਸਰਬਜੀਤ ਕੌਰ ਧਾਲੀਵਾਲ, ਰਾਜਵੰਤ ਸਿੰਘ ਿਝੱਕਾ, ਕੌਂਸਲਰ ਪਰਵਿੰਦਰ ਕੌਰ, ਕੌਂਸਲਰ ਰਮਾ ਰਾਣੀ, ਕੌਂਸਲਰ ਰਾਮਪਾਲ ਉੱਪਲ, ਕੌਂਸਲਰ ਪਦਮਦੇਵ ਸੁਧੀਰ ਨਿੱਕਾ, ਕੌਂਸਲਰ ਜਤਿੰਦਰ ਵਰਮਾਨੀ, ਕੌਂਸਲਰ ਮਨੀਸ਼ ਪ੍ਰਭਾਕਰ, ਸਾਬਕਾ ਕੌਂਸਲਰ ਸੁਸ਼ੀਲ ਮੈਨੀ, ਕੌਂਸਲਰ, ਓਮ ਪ੍ਰਕਾਸ਼ ਬਿੱਟੂ, ਗੁਰਦੀਪ ਦੀਪਾ, ਅਗਮ ਪਰਾਸ਼ਰ, ਡਾ. ਰਮਨ ਸ਼ਰਮਾ, ਪਵਿੱਤਰ ਸਿੰਘ, ਪ੍ਰਮੋਦ ਜੋਸ਼ੀ, ਕਮਲ ਧਾਲੀਵਾਲ, ਵਿਮਲ ਵਰਮਾਨੀ, ਵਿਨੋਦ ਵਰਮਾਨੀ, ਵਿਜੇ ਸੌਂਧੀ, ਗੋਲਡੀ ਚੱਢਾ, ਸਤੀਸ਼ ਸਲਹੋਤਰਾ, ਅਵਿਨਾਸ਼ ਗੁਪਤਾ ਬਾਸ਼ੀ, ਮਦਨ ਮੋਹਨ ਖੱਟੜ, ਗੋਪੀ ਬੇਦੀ, ਜਤਿੰਦਰ ਸਿੰਘ ਖਾਲਸਾ, ਹਰਭਜਨ ਸਿੰਘ ਰਿਟਾਇਰਡ ਲੈਕਚਰਾਰ, ਹਰਦੇਵ ਸਿੰਘ ਨਾਮਧਾਰੀ, ਅਰਵਿੰਦਰ ਸਿੰਘ ਵਿੱਕੀ, ਸੰਜੀਵ ਗੁਪਤਾ ਚੀਕਾ, ਦਲਜੀਤ ਚਾਨਾ ਸਾਬਕਾ ਐਮਸੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਸਮੂਹ ਵੋਟਰ ਤੇ ਸਪੋਰਟਰ ਹਾਜ਼ਰ ਸਨ।