ਵਿਜੇ ਸੋਨੀ, ਫਗਵਾੜਾ : ਫਗਵਾੜਾ ਵਿਧਾਨਸਭਾ ਹਲਕੇ ਤੋਂ ਜ਼ਿਮਨੀ ਚੋਣ ਲਈ ਬਸਪਾ ਤੇ ਪੀਡੀਏ ਦੇ ਸਾਂਝੇ ਉਮੀਦਵਾਰ ਠੇਕੇਦਾਰ ਭਗਵਾਨ ਦਾਸ ਦੇ ਹੱਕ 'ਚ ਪਿੰਡ ਸੀਕਰੀ, ਖੰਗੂੜਾ, ਰਾਣੀਪੁਰ ਕੰਬੋਆਂ, ਰਾਵਲਪਿੰਡੀ, ਚਹੇੜੂ, ਨਾਨਕ ਨਗਰੀ 'ਚ ਜਿੱਥੇ ਭਰਵੀਆਂ ਚੋਣ ਮੀਟਿੰਗਾਂ ਕੀਤੀਆਂ ਗਈਆਂ ਉੱਥੇ ਹੀ ਸ਼ਹਿਰ ਦੇ ਡੱਡਲ ਮੁਹੱਲਾ ਵਿਖੇ ਡੋਰ-ਟੂ-ਡੋਰ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ। ਇਸ ਦੌਰਾਨ ਠੇਕੇਦਾਰ ਭਗਵਾਨ ਦਾਸ ਨੇ ਵੋਟਰਾਂ ਨੂੰ ਫਗਵਾੜਾ ਸੀਟ ਤੋਂ ਬਤੌਰ ਵਿਧਾਇਕ ਚੁਣੇ ਜਾਣ 'ਤੇ ਪੂਰੇ ਹਲਕੇ ਵਿਚ ਵਿਕਾਸ ਦੀ ਹਨ੍ਹੇਰੀ ਲਿਆਉਣ ਦਾ ਵਾਅਦਾ ਕੀਤਾ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ 21 ਤਰੀਖ ਨੂੰ ਹਾਥੀ ਦੇ ਚੋਣ ਨਿਸ਼ਾਨ ਵਾਲੇ ਬਟਨ ਨੂੰ ਦਬਾਅ ਕੇ ਉਨ੍ਹਾਂ ਨੂੰ ਭਾਰੀ ਵੋਟਾਂ ਨਾਲ ਜਿਤਾਉਣ। ਵੋਟਰਾਂ ਵਲੋਂ ਵੀ ਠੇਕੇਦਾਰ ਭਗਵਾਨ ਦਾਸ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਵੀਨਾ ਸਿੱਧੂ, ਬਲਰਾਮ ਦਾਸ ਸਿੱਧੂ, ਐਡਵੋਕੇਟ ਐੱਸਐੱਲ ਵਿਰਦੀ, ਚੌਧਰੀ ਖੁਸ਼ੀ ਰਾਮ, ਲੇਖਰਾਜ ਜਮਾਲਪੁਰ, ਸੂਬੇਦਾਰ ਸਤਪਾਲ, ਪਰਮਿੰਦਰ ਬੋਧ, ਡਾ. ਸੁਖਵੀਰ ਸਲਾਰਪੁਰ, ਹਰਜਿੰਦਰ ਜੰਡਾਲੀ, ਅਸ਼ੋਕ ਸੰਧੂ, ਰਾਕੇਸ਼ ਕੁਮਾਰ ਜਿਲ੍ਹਾ ਪ੍ਰਧਾਨ, ਪਰਮਜੀਤ ਸਿੰਘ ਕਿਸਾਨ ਲੀਡਰ, ਪਰਵੀਨ ਬੰਗਾ, ਸਤਪਾਲ ਵਿਰਕ, ਅੰਮਿ੍ਤ ਭੋਸਲੇ, ਪੁਰਸ਼ੋਤਮ ਅਹੀਰ, ਰਾਮ ਸਰੂਪ ਚੰਬਾ, ਇੰਜੀ. ਮਹਿੰਦਰ ਸਿੰਘ ਸੰਧਰਾਂ, ਮੋਹਨ ਲਾਲ ਭਟੋਆ, ਬੀਬੀ ਰਚਨਾ ਦੇਵੀ, ਐਡਵੋਕੇਟ ਕੁਲਦੀਪ ਭੱਟੀ, ਰਮੇਸ਼ ਕੌਲ ਕੌਂਸਲਰ, ਚਿਰੰਜੀ ਲਾਲ ਕਾਲਾ, ਲਖਬੀਰ ਚੌਧਰੀ, ਸੁਰਿੰਦਰ ਢੰਡਾ, ਹਰਭਜਨ ਸੁਮਨ, ਬੀਬੀ ਬੰਸ ਕੌਰ, ਸੀਮਾ ਰਾਣੀ ਬਲਾਕ ਸੰਮਤੀ ਮੈਂਬਰ, ਲੇਖਰਾਜ ਜਮਾਲਪੁਰ, ਪਰਮਜੀਤ ਖਲਵਾੜਾ, ਕਾਲਾ ਪ੍ਰਭਾਕਰ, ਹਰਭਜਨ ਖਲਵਾੜਾ, ਤਰਸੇਮ ਚੁੰਬਰ, ਪੁਸ਼ਪਿੰਦਰ ਕੌਰ ਅਠੌਲੀ, ਰਾਮ ਮੂਰਤੀ ਖੇੜਾ, ਪਰਮਿੰਦਰ ਪਲਾਹੀ, ਇੰਜੀਨੀਅਰ ਪ੍ਰਦੀਪ ਮੱਲ, ਦੇਸਰਾਜ ਕਾਂਸ਼ੀ ਨਗਰ, ਸਤਨਾਮ ਬਿਰਹਾ, ਅਮਰੀਕ ਪੰਡਵਾ, ਸੂਬੇਦਾਰ ਸਤਪਾਲ, ਤੇਜਪਾਲ ਬਸਰਾ, ਅਮਰਜੀਤ ਖੁੱਤਣ, ਮਨੋਹਰ ਲਾਲ ਜੱਖੂ, ਪਰਨੀਸ਼ ਬੰਗਾ, ਅਮਰੀਕ ਸਿੰਘ ਕਾਲਾ, ਪਵਿੱਤਰ ਸਿੰਘ, ਜੈਪਾਲ ਸੈਂਪਲਾ, ਬਲਜੀਤ ਸਿੰਘ, ਗੁਰਵਿੰਦਰ ਸਿੰਘ, ਗਿਆਨ ਸਿੰਘ, ਹਰਭਜਨ ਜੱਬਲ, ਜਸਵੀਰ ਸਿੰਘ, ਜਸਵੀਰ ਕਲੇਰ, ਡਾ. ਰਜਿੰਦਰ ਲੱਲੀ, ਜਸਵੀਰ ਅੌਲੀਆ, ਪਰਮਿੰਦਰ ਪੰਮਾ, ਮੁਖਤਿਆਰ ਮਹਿਮੀ, ਡਾ. ਜਗਦੀਸ਼ ਸ਼ਿਵਪੁਰੀ, ਹਰਜੀਤ ਸਿੰਘ ਲੋਂਗੀਆ, ਬਲਵਿੰਦਰ ਰੱਲ, ਗਾਇਕ ਬਲਵਿੰਦਰ ਬਿੱਟੂ, ਗਾਇਕ ਕਮਲ ਤੱਲ੍ਹਣ, ਨੀਲਮ ਸਹਿਜਲ, ਜਸਵਿੰਦਰ ਕੌਰ ਸਾਬਕਾ ਸਰਪੰਚ, ਕੁਲਦੀਪ ਸਿੰਘ ਰੋਪੜ, ਬੀਬੀ ਗੁਰਦੇਵ ਕੌਰ ਆਦਿ ਹਾਜ਼ਰ ਸਨ।