ਪੱਤਰ ਪ੍ਰਰੇਰਕ, ਫਗਵਾੜਾ : ਫਗਵਾੜਾ ਵਿਧਾਨਸਭਾ ਹਲਕੇ ਤੋਂ ਜਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਬੀਤੀ ਸ਼ਾਮ ਸ਼ਹਿਰ ਦੇ ਵਾਰਡ ਨੰਬਰ 17, 18, 26 ਅਤੇ 36 ਅਧੀਨ ਮੁਹੱਲਾ ਵਾਲਮੀਕਿ ਚੌਕ ਸੁਭਾਸ਼ ਨਗਰ, ਹੁਸ਼ਿਆਰਪੁਰ ਰੋਡ, ਅਰਬਨ ਅਸਟੇਟ ਤੇ ਗੁਰੂ ਤੇਗ ਬਹਾਦਰ ਨਗਰ (ਟਿੱਬੀ) 'ਚ ਭਰਵੀਆਂ ਚੋਣ ਮੀਟਿੰਗਾਂ ਕਰਦੇ ਹੋਏ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ। ਇਸ ਮੌਕੇ ਉਨ੍ਹਾਂ ਦੀ ਚੋਣ ਪ੍ਰਚਾਰ ਮੁਹਿਮ ਨੂੰ ਹੁਲਾਰਾ ਦੇਣ ਲਈ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਅਤੇ ਚੌਧਰੀ ਵਿਕਰਮ ਸਿੰਘ ਫਿਲੌਰ ਵਿਸ਼ੇਸ਼ ਤੌਰ 'ਤੇ ਪੁੱਜੇ। ਉਨ੍ਹਾਂ ਸਮੂਹ ਵੋਟਰਾਂ ਨੂੰ ਸੰਬੋਧਨ ਕਰਦਿਆਂ ਪੁਰਜੋਰ ਅਪੀਲ ਕੀਤੀ ਕਿ 21 ਅਕਤੂਬਰ ਨੂੰ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ 'ਹੱਥ' ਦਾ ਬਟਨ ਦਬਾਅ ਕੇ ਬਲਵਿੰਦਰ ਸਿੰਘ ਧਾਲੀਵਾਲ ਨੂੰ ਕਾਮਯਾਬ ਕੀਤਾ ਜਾਵੇ। ਉਨ੍ਹਾਂ ਦੇ ਨਾਲ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ, ਸਤਬੀਰ ਸਿੰਘ ਸਾਬੀ ਵਾਲੀਆ, ਪੱਪੀ ਪਰਮਾਰ, ਅਸ਼ਵਨੀ ਸ਼ਰਮਾ ਤੋਂ ਇਲਾਵਾ ਯੂਥ ਕਾਂਗਰਸ ਪ੍ਰਧਾਨ ਸੌਰਵ ਖੁੱਲਰ, ਕੌਂਸਲਰ ਬੰਟੀ ਵਾਲੀਆ, ਸਾਬਕਾ ਨਗਰ ਕੌਂਸਲ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ, ਗੁਰਦੀਪ ਦੀਪਾ, ਕੌਂਸਲਰ ਓਮ ਪ੍ਰਕਾਸ਼ ਬਿੱਟੂ, ਸੀਤਾ ਦੇਵੀ ਸਾਬਕਾ ਕੌਂਸਲਰ, ਮਹਿਲਾ ਕਾਂਗਰਸ ਫਗਵਾੜਾ (ਸ਼ਹਿਰੀ) ਦੀ ਪ੍ਰਧਾਨ ਸੁਮਨ ਸ਼ਰਮਾ ਨੇ ਵੀ ਕੈਪਟਨ ਸਰਕਾਰ ਦੀਆਂ ਨੀਤੀਆਂ ਨਾਲ ਜਾਣੂ ਕਰਵਾਉਂਦੇ ਹੋਏ ਧਾਲੀਵਾਲ ਨੂੰ ਜਿਤਾਉਣ ਅਤੇ ਕੈਪਟਨ ਸਰਕਾਰ ਦੇ ਹੱਥ ਮਜਬੂਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਰਾਜਵੰਤ ਸਿੰਘ ਿਝੱਕਾ, ਕੌਂਸਲਰ ਰਾਮਪਾਲ ਉੱਪਲ, ਕੌਂਸਲਰ ਪਦਮਦੇਵ ਸੁਧੀਰ ਨਿੱਕਾ, ਕੌਂਸਲਰ ਜਤਿੰਦਰ ਵਰਮਾਨੀ, ਕੌਂਸਲਰ ਮਨੀਸ਼ ਪ੍ਰਭਾਕਰ, ਸਾਬਕਾ ਕੌਂਸਲਰ ਸੁਸ਼ੀਲ ਮੈਨੀ, ਪ੍ਰਮੋਦ ਜੋਸ਼ੀ, ਕਮਲ ਧਾਲੀਵਾਲ, ਵਿਮਲ ਵਰਮਾਨੀ, ਵਿਨੋਦ ਵਰਮਾਨੀ, ਤੁਲਸੀ ਰਾਮ ਖੋਸਲਾ, ਦਵਿੰਦਰ ਜੋਸ਼ੀ, ਹਰਭਜਨ ਸਿੰਘ ਸਾਬਕਾ ਸਰਪੰਚ, ਵਿਜੇ ਸੌਂਧੀ, ਗੋਲਡੀ ਚੱਢਾ, ਸਤੀਸ਼ ਸਲਹੋਤਰਾ, ਅਵਿਨਾਸ਼ ਗੁਪਤਾ ਬਾਸ਼ੀ, ਮਦਨ ਮੋਹਨ ਖੱਟੜ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਸਮੂਹ ਵੋਟਰ ਅਤੇ ਸਪੋਰਟਰ ਹਾਜ਼ਰ ਸਨ।