ਵਿਜੇ ਸੋਨੀ, ਫਗਵਾੜਾ : ਲੋਕ ਇਨਸਾਫ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਨੇ ਵਿਧਾਨ ਸਭਾ ਹਲਕਾ ਫਗਵਾੜਾ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਜਰਨੈਲ ਨੰਗਲ ਦੀ ਚੋਣ ਮਿੁਹੰਮ ਨੂੰ ਤੇਜ਼ ਕਰਨ ਲਈ ਸੰਤੋਖਪੁਰਾ, ਤਾਕੀ ਮੁਹੱਲਾ, ਜਗਜੀਤਪੁਰ, ਮੇਹਟਾਂ, ਪੰਡਵਾਂ, ਭੁੱਲਾਰਾਈ ਅਤੇ ਨਿਊ ਮਨਸਾ ਦੇਵੀ ਨਗਰ ਵਿਖੇ ਮੀਟਿੰਗਾਂ ਤੇ ਦੌਰੇ ਕਰਦੇ ਸਮੇਂ ਪੱਤਰਕਾਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਫਗਵਾੜਾ ਵਿਧਾਨ ਸਭਾ ਹਲਕੇ 'ਚ 21 ਅਕਤੂਬਰ ਤੋਂ ਬਾਅਦ ਸੱਚ ਦਾ ਸੂਰਜ ਚੜੇਗਾ। ਲੋਕ ਇਨਸਾਫ ਪਾਰਟੀ ਤੇ ਪਾਰਟੀ ਦੇ ਉਮੀਦਵਾਰ ਵਲੋਂ ਫਗਵਾੜਾ ਵਿਧਾਨ ਸਭਾ 'ਚ ਕੀਤੇ ਕੰਮਾਂ ਤੇ ਕੀਤੇ ਸੰਘਰਸ਼ਾਂ ਕਰਕੇ ਲੋਕ 21 ਤਰੀਖ ਵਾਲੇ ਦਿਨ ਲੈਟਰ ਬਾਕਸ ਵਾਲਾ ਬਟਨ ਦਬਾਉਣ ਲਈ ਪੱਬਾਂ ਭਾਰ ਹਨ। ਵਿਰੋਧੀ ਪਾਰਟੀਆਂ ਦੇ ਉਮੀਦਵਾਰ ਚੋਣ ਜਿੱਤਣ ਤੋਂ ਬਾਅਦ ਕੰਮ ਕਰਨ ਦੇ ਵਾਅਦੇ ਕਰ ਰਹੇ ਹਨ। ਪਰ ਲੋਕ ਇਨਸਾਫ ਪਾਰਟੀ ਦਾ ਜਰਨੈਲ ਅਤੇ ਨਿਧੜਕ ਯੋਧਾ ਜਰਨੈਲ ਨੰਗਲ ਆਪਣੇ ਕੀਤੇ ਕੰਮ ਕਰਕੇ ਵੋਟ ਮੰਗ ਰਿਹਾ ਹੈ। ਇਸ ਲਈ ਤੁਹਾਡੇ ਕੋੋਲੋਂ 21 ਤਰੀਖ ਵਾਲੇ ਦਿਨ ਜਰਨੈਲ ਨੰਗਲ ਨੂੰ ਵੋਟਾਂ ਰੂਪੀ ਅਸ਼ੀਰਵਾਦ ਦੇ ਕੇ ਕਾਮਯਾਬ ਕਰੋ। ਇਸ ਮੌਕੇ ਸਿਮਰਜੀਤ ਸਿੰਘ ਬੈਂਸ ਦੇ ਨਾਲ ਜਰਨੈਲ ਨੰਗਲ ਤੋਂ ਇਲਾਵਾ ਯੂਥ ਆਗੂ ਜੁਗੇਸ਼ ਕੁਮਾਰ, ਸਤਨਾਮ ਸਿੰਘ ਰੰਧਾਵਾ, ਸ਼ਹਿਰੀ ਪ੍ਰਧਾਨ ਬਲਰਾਜ ਬਾਊ ਰਾਜਾ ਜਗਜੀਤ ਪੁਰ, ਬਲਵਿੰਦਰ ਜਗਜੀਤਪੁਰ, ਅਮਰ ਮੇਹਟਾਂ, ਮਦਨ ਮੇਹਟਾਂ, ਕੁਲਿਵੰਦਰ ਕਿੰਦਾ ਚੱਕ ਹਕੀਮ, ਅਮਰਜੀਤ ਸਿੰਘ ਪੰਡਵਾ, ਭੁਪਿੰਦਰ ਭੱਲਾਰਾਈ, ਡਾ. ਸੁਖਦੇਵ ਚੋਕੜੀਆਂ, ਅਜ਼ਾਦ ਅਲੀ, ਰਵਿੰਦਰ ਮਿੰਟੂ, ਪੀਤਾ ਪੰਡਵਾ ਆਦਿ ਹਾਜ਼ਰ ਹਨ।