ਵਿਜੇ ਸੋਨੀ, ਫਗਵਾੜਾ : 21 ਅਕਤੂਬਰ ਨੂੰ ਹੋਣ ਵਾਲੀ ਜਿਮਨੀ ਚੋਣ ਲਈ ਫਗਵਾੜਾ ਵਿਧਾਨਸਭਾ ਹਲਕੇ ਤੋਂ ਬਸਪਾ ਅਤੇ ਪੀਡੀਏ ਦੇ ਸਾਂਝੇ ਉਮੀਦਵਾਰ ਠੇਕੇਦਾਰ ਭਗਵਾਨ ਦਾਸ ਨੇ ਆਪਣੀ ਚੋਣ ਪ੍ਰਚਾਰ ਮੁਹਿਮ ਨੂੰ ਰਫਤਾਰ ਦਿੰਦਿਆਂ ਇਕ ਦਰਜਨ ਪਿੰਡਾਂ ਦੇ ਦੌਰੇ ਕਰਦੇ ਹੋਏ ਭਰਵੀਂਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਪਿੰਡ ਵਾਹਦ, ਚੈੜ, ਮਾਣਕਾਂ, ਬਲਾਲੋਂ, ਪੰਡੋਰੀ, ਖਲਵਾੜਾ, ਖਲਵਾੜਾ ਕਲੋਨੀ, ਅਕਾਲਗੜ੍ਹ, ਬੀੜ ਪੁਆਦ, ਭੁੱਲਾਰਾਈ ਅਤੇ ਭੁੱਲਾਰਾਈ ਕਲੋਨੀ ਵਿਖੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਪਿਛਲੀਆਂ ਵਿਧਾਨਸਭਾ ਚੋਣਾਂ ਸਮੇਂ ਪੰਜਾਬ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਸਨ ਸੱਤਾ ਵਿਚ ਆਉਣ ਤੋਂ ਬਾਅਦ ਹਰ ਵਾਅਦਾ ਭੁਲਾ ਦਿੱਤਾ ਹੈ ਜਿਸ ਵਿਚ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਤੇ ਨਸ਼ਿਆਂ ਨੂੰ ਠੱਲ੍ਹ ਪਾਉਣਾ ਸਭ ਤੋਂ ਪ੍ਰਮੁੱਖ ਵਾਅਦੇ ਸਨ। ਪਰ ਸੂਬੇ ਦਾ ਪੜਿ੍ਹਆ ਲਿਖਿਆ ਨੌਜਵਾਨ ਅੱਜ ਵੀ ਬੇਰੁਜਗਾਰੀ ਦਾ ਸ਼ਿਕਾਰ ਹੈ। ਨਸ਼ੇ ਦਾ ਕਾਰੋਬਾਰ ਪਹਿਲਾਂ ਦੀ ਤਰ੍ਹਾਂ ਚਲ ਰਿਹਾ ਹੈ। ਨਸ਼ੇ ਦੇ ਆਦੀ ਨੌਜਵਾਨਾਂ ਨੂੰ ਜੇਲ੍ਹਾਂ ਅੰਦਰ ਡੱਕਿਆ ਜਾ ਰਿਹਾ ਹੈ ਜਦਕਿ ਡਰੱਗ ਦੇ ਵਪਾਰੀ ਖੁੱਲ੍ਹਆਮ ਘੁੰਮ ਰਹੇ ਹਨ। ਉਨ੍ਹਾਂ ਵਾਅਦਾ ਕੀਤਾ ਕਿ ਫਗਵਾੜਾ ਤੋਂ ਬਤੌਰ ਵਿਧਾਇਕ ਚੁਣੇ ਜਾਣ ਤੇ ਅਜਿਹੇ ਲੋਕ ਮਸਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਿਧਾਨਸਭਾ ਵਿਚ ਚੁੱਕਿਆ ਜਾਵੇਗਾ ਅਤੇ ਸਰਕਾਰ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਇਸ ਮੌਕੇ ਇਸ ਮੌਕੇ ਬੀਬੀ ਰਚਨਾ ਦੇਵੀ, ਐਡਵੋਕੇਟ ਕੁਲਦੀਪ ਭੱਟੀ, ਰਮੇਸ਼ ਕੌਲ ਕੌਂਸਲਰ, ਚਿਰੰਜੀ ਲਾਲ ਕਾਲਾ, ਲਖਬੀਰ ਚੌਧਰੀ, ਸੁਰਿੰਦਰ ਢੰਡਾ, ਹਰਭਜਨ ਸੁਮਨ, ਸੀਮਾ ਰਾਣੀ ਬਲਾਕ ਸੰਮਤੀ ਮੈਂਬਰ, ਲੇਖਰਾਜ ਜਮਾਲਪੁਰ, ਪਰਮਜੀਤ ਖਲਵਾੜਾ, ਕਾਲਾ ਪ੍ਰਭਾਕਰ, ਹਰਭਜਨ ਖਲਵਾੜਾ, ਤਰਸੇਮ ਚੁੰਬਰ, ਪੁਸ਼ਪਿੰਦਰ ਕੌਰ ਅਠੌਲੀ, ਰਾਮ ਮੂਰਤੀ ਖੇੜਾ, ਪਰਮਿੰਦਰ ਪਲਾਹੀ, ਇੰਜੀਨੀਅਰ ਪ੍ਰਦੀਪ ਮੱਲ, ਦੇਸਰਾਜ ਕਾਂਸ਼ੀ ਨਗਰ, ਸਤਨਾਮ ਬਿਰਹਾ, ਅਮਰੀਕ ਪੰਡਵਾ, ਸੂਬੇਦਾਰ ਸਤਪਾਲ, ਤੇਜਪਾਲ ਬਸਰਾ, ਹੈਪੀ ਕਾਂਸ਼ੀ ਨਗਰ, ਚਰਨਜੀਤ ਜੱਖੂ, ਅਮਰਜੀਤ ਖੁੱਤਣ, ਮਨੋਹਰ ਲਾਲ ਜੱਖੂ, ਪਰਨੀਸ਼ ਬੰਗਾ, ਸੁਰਜੀਤ ਭੁੱਲਾਰਾਈ, ਡਾ. ਪਰਮਜੀਤ, ਵਿਵੇਕ ਕੁਮਾਰ, ਨਿਰਮਲ ਸਿੰਘ ਮਲਕਪੁਰ, ਪਰਮਜੀਤ ਬੰਗੜ, ਅਰੁਣ ਸੁਮਨ, ਨਰਿੰਦਰ ਪੰਡਵਾ, ਜਸਵਿੰਦਰ ਪੰਡਵਾ, ਗੋਰਾ ਚੱਕ ਪ੍ਰਰੇਮਾ, ਮਨੋਜ ਚਾਚੋਕੀ, ਹਰਭਜਨ ਨੰਗਲ, ਗੁਰਮੀਤ ਸੁੰਨੜਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਬਸਪਾ ਵਰਕਰ ਅਤੇ ਸਮਰਥਕ ਹਾਜ਼ਰ ਸਨ।