ਵਿਜੇ ਸੋਨੀ, ਫਗਵਾੜਾ : 21 ਅਕਤੂਬਰ ਨੂੰ ਹੋਣ ਜਾ ਰਹੀ ਹਲਕਾ ਫਗਵਾੜਾ ਵਿਧਾਨ ਸਭਾ ਦੀ ਜਿਮਨੀ ਚੋਣ ਦੇ ਸਬੰਧ 'ਚ ਅਕਾਲੀ ਭਾਜਪਾ ਉਮੀਦਵਾਰ ਰਾਜੇਸ਼ ਬਾਘਾ ਦੇ ਹੱਕ ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਅਨੀਤਾ ਸੋਮ ਪ੍ਰਕਾਸ਼ ਕੈਂਥ, ਅਮਿਤਾ ਬਾਘਾ ਨੇ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿੱਚ ਅਨੀਤਾ ਸੋਮ ਪ੍ਰਕਾਸ਼ ਕੈਂਥ ਨੇ ਕਿਹਾ ਕਿ ਜਿਵੇਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ ਕੈਂਥ ਨੇ ਸ਼ਹਿਰ ਦਾ ਵਿਕਾਸ ਕਰਵਾਇਆ ਹੈ ਇਸੇ ਤਰ੍ਹਾਂ ਹੀ ਰਾਜੇਸ਼ ਬਾਘਾ ਵੀ ਸ਼ਹਿਰ ਦੇ ਵਿਕਾਸ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਭਾਰਤੀ ਸ਼ਰਮਾ, ਸ਼ਿਲਪਾ ਚੱਢਾ, ਮੀਨੂ ਚੱਢਾ, ਨੀਤਿਨ ਚੱਢਾ, ਵਿਵੇਕ ਚੱਢਾ, ਸਾਧੂ ਰਾਮ, ਕੰਬੋਜ, ਦਿਨੇਸ਼ ਦੁੱਗਲ, ਵਰੁਣ ਨਾਗਲਾ, ਸੋਨੂੰ ਪਾਹਵਾ, ਅਰਜੁਨ ਰਾਜਪੂਤ (ਮੋਦੀ), ਸੈਫੀ, ਇਸ਼ਾਨ ਦੁੱਗਲ, ਮਨੀ ਦੁੱਗਲ, ਅਜੈ ਚੱਢਾ ਅਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।