ਪੱਤਰ ਪ੍ਰਰੇਰਕ, ਫਗਵਾੜਾ : ਫਗਵਾੜਾ ਵਿਧਾਨ ਸਭਾ ਹਲਕੇ ਵਿਚ 21 ਅਕਤੂਬਰ ਨੂੰ ਹੋਣ ਵਾਲੀ ਜਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ (ਆਈਏਐੱਸ) ਨੇ ਆਪਣੀ ਚੋਣ ਮੁਹਿੰਮ ਦਾ ਆਗਾਜ ਹਲਕੇ ਦੇ ਪਿੰਡਾਂ ਦੇ ਦੌਰਿਆਂ ਨਾਲ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਪੀਪੀਸੀਸੀ ਦੇ ਜਨਰਲ ਸਕੱਤਰ ਹਰਜੀਤ ਸਿੰਘ ਪਰਮਾਰ, ਸੂਬਾ ਸਕੱਤਰ ਅਵਤਾਰ ਸਿੰਘ ਪੰਡਵਾ, ਦਿਹਾਤੀ ਕਾਂਗਰਸ ਬਲਾਕ ਫਗਵਾੜਾ ਦੇ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਪੱਪੀ ਪਰਮਾਰ ਅਤੇ ਸੀਨੀਅਰ ਆਗੂ ਸਤਬੀਰ ਸਿੰਘ ਸਾਬੀ ਵਾਲੀਆ ਵੀ ਉਚੇਰੇ ਤੌਰ 'ਤੇ ਮੌਜੂਦ ਰਹੇ। ਬਲਵਿੰਦਰ ਸਿੰਘ ਧਾਲੀਵਾਲ ਨੇ ਪਿੰਡ ਸਾਹਨੀ, ਪ੍ਰਰੇਮਪੁਰ, ਰਣਧੀਰਗੜ੍ਹ, ਨਰੂੜ, ਨਸੀਰਾਬਾਦ, ਮਾਇਓਪੱਟੀ ਅਤੇ ਪਾਂਛਟ ਵਿਖੇ ਭਰਵੀਂਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਪੰਜਾਬ ਦਾ ਸਰਬ ਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਖੰਡ ਮਿਲਾਂ ਵਲ ਕਿਸਾਨਾਂ ਦੇ ਬਕਾਇਆ 8 ਕਰੋੜ 70 ਲੱਖ ਰੁਪਏ ਦੀ ਅਦਾਇਗੀ ਵੀ ਕਰ ਦਿੱਤੀ ਗਈ ਹੈ। ਫਗਵਾੜਾ ਹਲਕੇ ਦੇ ਵਿਕਾਸ ਲਈ 25 ਕਰੋੜ ਰੁਪਏ ਦੀ ਐਲਾਨੀ ਗਈ ਗ੍ਾਂਟ ਵੀ ਪ੍ਰਰਾਪਤ ਹੋ ਚੁੱਕੀ ਹੈ ਅਤੇ ਵਿਕਾਸ ਦੇ ਕੰਮ ਜੰਗੀ ਪੱਧਰ 'ਤੇ ਕਰਵਾਏ ਜਾ ਰਹੇ ਹਨ। ਪੰਜਾਬ ਸਰਕਾਰ ਨੇ ਢਾਈ ਏਕੜ ਅਤੇ ਪੰਜ ਏਕੜ ਮਾਲਕੀ ਵਾਲੇ ਕਿਸਾਨਾਂ ਦੇ 2 ਲੱਖ ਰੁਪਏ ਤੱਕ ਦੇ ਕਰਜੇ ਵੀ ਮਾਫ ਕਰ ਦਿੱਤੇ ਹਨ। ਐੱਸਸੀ/ਐੱਸਟੀ ਵਰਗ ਦੇ 50 ਹਜ਼ਾਰ ਰੁਪਏ ਤੱਕ ਦੇ ਕਰਜੇ ਮਾਫ ਕੀਤੇ ਜਾ ਚੁੱਕੇ ਹਨ। ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਨੰਬਰਦਾਰਾਂ ਨੂੰ ਭਰੋਸਾ ਦਿੱਤਾ ਕਿ ਹਰ ਸਰਕਾਰੀ ਮਹਿਕਮੇ ਵਿਚ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਯਕੀਨੀ ਬਣਾਇਆ ਜਾਵੇਗਾ। ਪਿੰਡਾਂ ਵਿਚ ਪਹਿਲੇ ਹੀ ਦਿਨ ਧਾਲੀਵਾਲ ਨੂੰ ਵੋਟਰਾਂ ਦਾ ਭਰਵਾਂ ਹੁੰਗਾਰਾ ਮਿਲਿਆ ਅਤੇ ਪੰਚਾਇਤਾਂ ਨੇ ਭਰੋਸਾ ਦਿੱਤਾ ਕਿ ਪਿੰਡਾਂ ਵਿਚੋਂ ਕਾਂਗਰਸ ਪਾਰਟੀ ਨੂੰ ਭਾਰੀ ਲੀਡ ਦੁਆਈ ਜਾਵੇਗੀ। ਇਸ ਮੌਕੇ ਨਵਜਿੰਦਰ ਸਿੰਘ ਬਾਹੀਆ, ਵਿੱਕੀ ਵਾਲੀਆ ਰਾਣੀਪੁਰ, ਯੂਥ ਪ੍ਰਧਾਨ ਸੌਰਵ ਖੁੱਲਰ, ਜਗਜੀਤ ਸਿੰਘ ਬਿੱਟੂ, ਨੰਬਰਦਾਰ ਦੇਵੀ ਪ੍ਰਕਾਸ਼, ਰਾਮਪਾਲ ਸਰਪੰਚ ਸਾਹਨੀ, ਪਰਮਜੀਤ ਕੌਰ, ਮੀਨਾ ਰਾਣੀ ਭਬਿਆਣਾ ਅਤੇ ਨਿਸ਼ਾ ਰਾਣਈ ਖੇੜਾ ਮੈਂਬਰ ਜਿਲ੍ਹਾ ਪਰੀਸ਼ਦ, ਸੁਖਵਿੰਦਰ ਕੌਰ ਸਰਪੰਚ ਰਣਧੀਰ ਗੜ੍ਹ, ਲਖਬੀਰ ਸਿੰਘ ਸੈਣੀ ਪ੍ਰਧਾਨ ਅੰਗਹੀਣ ਅਤੇ ਬਲਾਇੰਡ ਯੂਨੀਅਨ ਪੰਜਾਬ, ਸੁਰਿੰਦਰ ਸੌਂਧੀ, ਕੰਵਲਜੀਤ ਕੌਰ ਮੈਂਬਰ ਬਲਾਕ ਸੰਮਤੀ, ਅਮਰਜੀਤ ਸਿੰਘ ਪ੍ਰਧਾਨ ਦੁਸਿਹਰਾ ਕਮੇਟੀ ਪਾਂਛਟ, ਮਲਕੀਤ ਸਿੰਘ ਸਾਬਕਾ ਸਰਪੰਚ ਪਾਂਛਟ, ਸ਼ਿਵ ਨੰਦਨ ਭੋਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡਾਂ ਦੇ ਪਤਵੰਤੇ ਹਾਜ਼ਰ ਸਨ।