ਵਿਜੇ ਸੋਨੀ, ਫਗਵਾੜਾ : ਨੈਸ਼ਨਲ ਇੰਟੀਗਰੇਟਿਡ ਮੈਡੀਕਲ ਐਸੋਸੀਏਸ਼ਨ (ਨੀਮਾ) ਦੀ ਫਗਵਾੜਾ ਸ਼ਾਖਾ ਵਲੋਂ ਨੀਮਾ ਬੰਗਾ ਦੇ ਸਹਿਯੋਗ ਨਾਲ ਦਿਲ ਦੇ ਰੋਗਾਂ 'ਤੇ ਅਧਾਰਿਤ ਸੈਮੀਨਾਰ ਸਥਾਨਕ ਹੋਟਲ ਵਿਖੇ ਕਰਵਾਇਆ ਗਿਆ। ਜਿਸ ਵਿੱਚ ਸੀਐੱਮਈ ਕਾਰਡੀਨੋਵਾ ਹਸਪਤਾਲ ਦੇ ਮੁਖੀ ਡਾ. ਨੀਤਿਸ਼ ਗਰਗ ਵਿਸ਼ੇਸ਼ ਤੌਰ 'ਤੇ ਪੱੁਜੇ। ਨੀਮਾ ਦੀ ਪੂਰੀ ਟੀਮ ਵਲੋਂ ਡਾ. ਨੀਤਿਸ਼ ਗਰਗ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਦਿਲ ਦੀਆਂ ਬਿਮਾਰੀਆਂ ਦੀ ਸਰਜਰੀ ਹੁਣ ਅਸਾਨ ਹੋ ਗਈ ਹੈ ਅਤੇ ਮਰੀਜ਼ ਕੁਝ ਹੀ ਦਿਨਾਂ ਵਿੱਚ ਠੀਕ ਹੋ ਜਾਂਦਾ ਹੈ। ਸਰਜਰੀ ਤੋਂ ਬਚਣ ਅਤੇ ਲੰਬਾ ਜੀਵਣ ਜੀਣ ਲਈ ਜਰੂਰੀ ਹੈ ਕਿ ਪੂਰਾ ਦਿਨ ਵਧੀਆਂ ਖੁਰਾਕ ਖਾਓ ਅਤੇ ਜੰਕ ਫੂਡ ਦਾ ਇਸਤੇਮਾਲ ਨਾ ਕਰੋ। ਰੋਜਾਨਾ ਸੈਰ ਜਰੂਰ ਕਰੋ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਬੱਚਿਆਂ ਵਿੱਚ ਵੀ ਦਿਲ ਦੀ ਬਿਮਾਰੀ ਹੋਣ ਲੱਗੀ ਹੈ। ਇਸ ਲਈ ਜਰੂਰੀ ਹੈ ਕਿ ਬੱਚਿਆਂ ਦੀਆਂ ਖਾਣ ਪੀਣ ਦੀਆਂ ਆਦਤਾਂ ਨੂੰ ਵੀ ਠੀਕ ਰੱਖਿਆ ਜਾਵੇ। ਕੋਲਡ ਡਰਿੰਕ ਅਤੇ ਜ਼ਿਆਦਾ ਮਸਾਲੇਦਾਰ ਭੋਜਨ ਖਾਣ ਤੋਂ ਪਰਹੇਜ ਕਰੋ। ਨੀਮਾ ਫਗਵਾੜਾ ਦੇ ਪ੍ਰਧਾਨ ਡਾ. ਰਮਨਦੀਪ ਸਿੰਘ ਕਿੰਨੜਾ ਦੀ ਅਗਵਾਈ ਵਿੱਚ ਹੋਏ ਇਸ ਸੈਮੀਨਾਰ ਵਿੱਚ ਸਕਤਰ ਡਾ. ਲਲਿਤ ਵਰਮਾ ਨੇ ਰਿਪੋਰਟ ਪੜੀ ਅਤੇ ਡਾ. ਨੀਤਿਸ਼ ਗਰਗ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਜਵਾਹਰ ਧੀਰ, ਨਰੋਤਮ ਖੇਤੀ, ਯਸ਼ ਚੋਪੜਾ, ਪੰਕਜ ਸੂਦ, ਵਿਵੇਕ ਮਹਾਜਨ, ਦੀਦਾਰ ਸਿੰਘ, ਰਾਕੇਸ਼ ਖੋਸਲਾ, ਕੇਪੀ ਬੱਗਾ, ਅਜੈ ਉਹਰੀ, ਰੋਹਨ ਉਹਰੀ, ਸੁਨੀਲ ਪਾਂਡੇ, ਨਰੇਸ਼ ਰਾਵਲ, ਮਨਪ੍ਰਰੀਤ ਸਿੰਘ, ਸੰਜੀਤ ਕੁਮਾਰ, ਅਸ਼ਵਨੀ ਕੁਮਾਰ, ਡਾ. ਤਨੂ, ਹਰਵਿੰਦਰ ਕੌਰ, ਪਲਕ ਮਹਾਜਨ, ਸੋਨੀਆ ਆਦਿ ਹਾਜ਼ਰ ਸਨ।