ਅਮਰ ਪਾਸੀ, ਫਗਵਾੜਾ : ਮੁਹੱਲਾ ਉਂਕਾਰ ਨਗਰ ਵਿਖੇ ਸੈਰ ਕਰ ਰਹੀ ਇਕ ਅੌਰਤ ਦੇ ਕੰਨਾਂ 'ਚ ਪਾਈਆਂ ਹੋਈਆਂ ਸੋਨੇ ਦੀਆਂ ਵਾਲੀਆਂ ਨੂੰ ਦੋ ਮੋਟਰਸਾਈਕਲ ਸਵਾਰ ਲੁਟੇਰੇ ਨਿਸ਼ਾਨਾ ਬਣਾਉਂਦੇ ਹੋਏ ਉਸ ਦੀ ਇਕ ਸੋਨੇ ਦੀ ਵਾਲੀ ਲੈ ਕੇ ਫ਼ਰਾਰ ਹੋ ਗਏ। ਪੀੜਤਾ ਕੁਲਦੀਪ ਕੌਰ ਵਾਸੀ ਕਿਰਪਾ ਨਗਰ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਆਪਣੇ ਪੋਤੇ ਨੂੰ ਨਾਲ ਲੈ ਕੇ ਸੈਰ ਕਰ ਰਹੀ ਸੀ ਤਾਂ ਇਕ ਮੋਟਰਸਾਈਕਲ 'ਤੇ ਸਵਾਰ ਦੋ ਲੁਟੇਰੇ ਆਏ, ਜਿਨ੍ਹਾਂ ਵਿਚੋਂ ਇਕ ਨੇ ਗਲੇ 'ਚ ਪਰਨਾ ਪਾਇਆ ਹੋਇਆ ਸੀ ਤੇ ਉਸ ਦੀਆਂ ਵਾਲੀਆਂ ਉਤਾਰਨ ਲੱਗਾ ਤਾਂ ਇੰਨੇ ਨੂੰ ਇਕ ਵਾਲੀ ਹੇਠਾਂ ਡਿੱਗ ਗਈ ਤੇ ਉਹ ਇਕ ਵਾਲੀ ਲੈ ਕੇ ਫ਼ਰਾਰ ਹੋ ਗਿਆ। ਲੁਟੇਰਿਆਂ ਨੇ ਵਾਲੀਆਂ ਖਿੱਚਦੇ ਹੋਏ ਅੌਰਤ ਦੇ ਕੰਨ ਵੀ ਪਾੜ ਦਿੱਤੇ, ਜਿਸ ਨੂੰ ਬਾਅਦ 'ਚ ਲੋਕਾਂ ਨੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ।