ਅਧਿਆਪਕਾਂ ਦੀਆਂ ਡਿਊਟੀਆਂ ਬਲਾਕਾਂ ’ਚ ਹੀ ਲਗਾਈਆਂ ਜਾਣ
ਚੋਣਾਂ ਦੌਰਾਨ ਅਧਿਆਪਕਾਂ ਦੀਆਂ ਡਿਊਟੀਆਂ ਬਲਾਕਾਂ ਵਿੱਚ ਹੀ ਲਗਾਈਆਂ ਜਾਣ
Publish Date: Tue, 09 Dec 2025 09:34 PM (IST)
Updated Date: Tue, 09 Dec 2025 09:36 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਅਧਿਆਪਕ ਜਥੇਬੰਦੀ ਬੀਐੱਡ ਅਧਿਆਪਕ ਫ਼ਰੰਟ ਪੰਜਾਬ ਜ਼ਿਲ੍ਹਾ ਕਪੂਰਥਲਾ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਅਧਿਆਪਕਾਂ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਲਾਂ ਦੇ ਸਬੰਧ ’ਚ ਮੀਟਿੰਗ ਕੀਤੀ। ਮੀਟਿੰਗ ਦੌਰਾਨ ਮੰਗ ਕੀਤੀ ਗਈ ਕਿ ਸਰਦੀ ਦੇ ਚੱਲ ਰਹੇ ਮੌਸਮ ਨੂੰ ਦੇਖਦੇ ਹੋਏ ਸਾਰੀਆਂ ਚੋਣ ਡਿਊਟੀਆਂ ਮੁਲਾਜ਼ਮਾਂ ਦੇ ਸਬੰਧਤ ਬਲਾਕ ਦੇ ਅੰਦਰ ਲਗਾਈਆਂ ਜਾਣ ਤੇ ਬਲਾਕ ਅਧਿਕਾਰੀਆਂ ਨੂੰ ਨਿਰਦੇਸ਼ ਕੀਤੇ ਜਾਣ ਕਿ ਚੋਣ ਸਮੱਗਰੀ ਦੇਣ ਅਤੇ ਜਮਾਂ ਕਰਾਉਣ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਤੋਂ ਜੋ ਮੁਲਾਜ਼ਮ ਸਾਥੀ ਚੋਣ ਸਮੱਗਰੀ ਜਮਾਂ ਕਰਾਉਣ ਤੋਂ ਬਾਅਦ ਸਮੇਂ ਸਿਰ ਆਪਣੇ ਸਥਾਨਾਂ ਉੱਪਰ ਸੁਰੱਖਿਅਤ ਪਹੁੰਚ ਸਕਣ। ਬੀਐੱਡ ਅਧਿਆਪਕ ਫ਼ਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸਰਤਾਜ ਸਿੰਘ ਚੀਮਾ ਨੇ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਵਿਧਵਾ, ਤਲਾਕਸ਼ੁਦਾ, ਛੋਟੇ ਬੱਚਿਆਂ ਦੀ ਮਾਂਵਾਂ, ਗਰਭਵਤੀ ਮਹਿਲਾਵਾਂ ਤੇ ਕਰੋਨੀਕਲ ਬਿਮਾਰੀਆਂ ਤੋਂ ਪੀੜਤ ਮੁਲਾਜ਼ਮਾਂ ਨੂੰ ਡਿਊਟੀ ਤੋਂ ਛੋਟ ਦਿੱਤੀ ਜਾਵੇ, ਔਰਤ ਮੁਲਾਜ਼ਮਾਂ ਤੇ ਪਰਖ ਕਾਲ ਅਧੀਨ ਮੁਲਾਜ਼ਮਾਂ ਦੀ ਡਿਊਟੀ ਪ੍ਰੀਜ਼ਾਈਡਿੰਗ ਅਫਸਰ ਵਜੋਂ ਨਾ ਲਗਾਈ ਜਾਵੇ, ਕਪਲ ਕੇਸ ਵਿਚ ਦੋਨਾਂ ਵਿਚੋਂ ਇਕ ਮੁਲਾਜ਼ਮ ਦੀ ਹੀ ਚੋਣ ਡਿਊਟੀ ਲਗਾਈ ਜਾਵੇ, ਚੋਣ ਅਮਲੇ ਨੂੰ ਇਕ ਦਿਨ ਦੀ ਰੈਸਟ ਵਜੋਂ ਅਗਲੇ ਵਰਕਿੰਗ ਦਿਨ ਲਈ ਛੁੱਟੀ ਦਾ ਐਲਾਨ ਕੀਤਾ ਜਾਵੇ। ਜਬਰਜੰਗ ਸਿੰਘ ਬਲਾਕ ਪ੍ਰਧਾਨ ਭੁਲੱਥ, ਤਰਲੋਚਨ ਸਿੰਘ ਬਲਾਕ ਪ੍ਰਧਾਨ ਸੁਲਤਾਨਪੁਰ ਗੌਰਵ ਰਾਠੌਰ ਪ੍ਰਧਾਨ ਫਗਵਾੜਾ, ਅਮਰ ਸਿੰਘ ਸੀਨੀਅਰ ਪ੍ਰਧਾਨ ਕਪੂਰਥਲਾ, ਸ਼ਿਵ ਕੁਮਾਰ ਸਟੇਟ ਕਮੇਟੀ ਮੈਂਬਰ, ਅਮਿਤ ਸ਼ਰਮਾ ਪ੍ਰਧਾਨ, ਪਵਨ ਕੁਮਾਰ ਸਰਪ੍ਰਸਤ, ਕਮਲਜੀਤ ਸਿੰਘ ਚੇਅਰਮੈਨ, ਕੈਸ਼ੀਅਰ ਮਨੋਜ ਕੁਮਾਰ, ਪ੍ਰੈੱਸ ਸਕੱਤਰ ਵਿਪਨ ਕੁਮਾਰ, ਮੁੱਖ ਸਲਾਹਕਾਰ ਸੁਰਿੰਦਰ ਸਿੰਘ, ਤਰਸੇਮ ਸਿੰਘ, ਸੀਐੱਚਟੀ ਹਰਪ੍ਰੀਤ ਸਿੰਘ, ਸੀਐੱਚਟੀ ਲਖਬੀਰ ਸਿੰਘ, ਓਮਕਾਰ ਸਿੰਘ, ਬਲਜੀਤ ਸਿੰਘ, ਦਲਜੀਤ ਸਿੰਘ, ਦੀਪਕ ਬਜਾਜ, ਹਰਪ੍ਰੀਤ ਸਿੰਘ, ਚਹਤਿੰਦਰ ਕੁਮਾਰ, ਲਖਬੀਰ ਸਿੰਘ ਰਾਵਾ, ਓਂਕਾਰ ਸਿੰਘ, ਰਕੇਸ਼ ਕੁਮਾਰ, ਸੰਗਤ ਰਾਮ, ਰਾਜਵਿੰਦਰ ਸਿੰਘ, ਰਵਿੰਦਰ ਕੁਮਾਰ, ਨਰਿੰਦਰ ਕੁਮਾਰ, ਦਮਨਦੀਪ ਸਿੰਘ, ਰਿਸ਼ੀ ਕੁਮਾਰ, ਗੁਰਸ਼ਰਨ ਸਿੰਘ ਤੇ ਹੋਰ ਅਧਿਆਪਕ ਆਗੂ ਹਾਜ਼ਰ ਸਨ।