ਵਿਜੇ ਸੋਨੀ, ਫਗਵਾੜਾ : ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਧਸ (ਰਜਿ.) ਸ਼ਾਖਾ ਸੰਗਠਨ ਵਲੋਂ ਜ਼ਿਲ੍ਹਾ ਪ੍ਰਧਾਨ ਵਿਕਰਮ ਬਘਾਣੀਆ ਦੀ ਅਗਵਾਈ ਹੇਠ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰਰੀ-ਨਿਰਵਾਨ ਦਿਵਸ ਮੌਕੇ ਬਾਬਾ ਸਾਹਿਬ ਡਾ. ਅੰਬੇਡਕਰ ਦੀ ਪ੍ਰਤੀਮਾ 'ਤੇ ਫੁੱਲਮਾਲਾਵਾਂ ਭੇਂਟ ਕਰਕੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ। ਇਸ ਮੌਕੇ ਜਿਲ੍ਹਾ ਪ੍ਰਧਾਨ ਵਿਕਰਮ ਬਘਾਣੀਆ ਨੇ ਕਿਹਾ ਕਿ ਬਾਬਾ ਸਾਹਿਬ ਸਾਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਦਾ ਜੋ ਸੁਨੇਹਾ ਦਿੱਤਾ ਹੈ ਉਸ ਉਪਰ ਸਾਨੂੰ ਅਮਲ ਕਰਦੇ ਹੋਏ ਆਪਣੇ ਬੱਚਿਆਂ ਨੂੰ ਉੱਚ ਸਿੱਖਿਅਤ ਬਣਾਉਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਪ੍ਰਤੀ ਜਾਗਰੂਕ ਹੋ ਸਕਣ। ਇਸ ਮੌਕੇ ਭਾਵਾਧਸ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਅਸ਼ੋਕ ਬੋਬੀ, ਰਾਸ਼ਟਰੀ ਪ੍ਰਚਾਰ ਸਕੱਤਰ ਸੁਰਿੰਦਰ ਆਦੀਵਾਸੀ, ਪੰਜਾਬ ਸਕੱਤਰ ਜਿੰਮੀ ਸੌਂਧੀ, ਸ਼ਾਖਾ ਪ੍ਰਧਾਨ ਸੰਜੀਵ ਮਿੰਟਾ ਅਤੇ ਸ਼ਹਿਰੀ ਪ੍ਰਧਾਨ ਬੰਟੀ ਗਿਲ ਨੇ ਬਾਬਾ ਸਾਹਿਬ ਦੇ ਜੀਵਨ ਸੰਘਰਸ਼ਾਂ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਅਜੋਕੀ ਨੌਜਵਾਨ ਪੀੜ੍ਹੀ ਨੂੰ ਬਾਬਾ ਸਾਹਿਬ ਦੇ ਜੀਵਨ ਸੰਘਰਸ਼ ਤੋਂ ਸੇਧ ਲੈਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਦੀ ਬਦੌਲਤ ਹੀ ਸਾਨੂੰ ਅੱਜ ਸਮਾਨਤਾ ਦਾ ਅਧਿਕਾਰ ਮਿਲਿਆ ਹੈ ਅਤੇ ਦੇਸ਼ ਦੇ ਵੱਡੇ ਅਹੁਦਿਆਂ ਤੇ ਦਲਿਤ ਸਮਾਜ ਦੇ ਲੋਕ ਵਿਰਾਜਮਾਨ ਹਨ। ਇਸ ਮੌਕੇ ਅਸ਼ਵਨੀ ਬਘਾਣੀਆ, ਸੁਰੇਸ਼ ਸਲਹੋਤਰਾ, ਸ਼ਿਵਾ ਸੌਂਧੀ, ਨਰਿੰਦਰ ਕਲਿਆਣ, ਸੰਜੀਵ ਘਈ, ਅਭੀ ਸੇਠੀ, ਬਬਰੀਕ ਗਿਲ, ਹੈਪੀ ਸਤਨਾਮਪੁਰਾ, ਰਮਨ ਜੈਲਦਾਰ, ਸੁੱਖਾ, ਬੋਬੀ ਖਾਲਸਾ, ਬਲਬੀਰ ਬੈਂਸ, ਅਮਿਤ ਆਦਿ ਹਾਜ਼ਰ ਸਨ।