ਅਮਰ ਪਾਸੀ, ਫਗਵਾੜਾ

ਕੋਰੋਨਾ ਵਾਇਰਸ ਆਫ਼ਤ ਸਮੇਂ ਕਪੂਰਥਲਾ ਜ਼ਿਲ੍ਹੇ ਨੂੰ ਗਰੀਨ ਜ਼ੋਨ ਵਿਚ ਲਿਆਉਣ ਲਈ ਡਾ. ਜਸਮੀਤ ਬਾਵਾ ਸਿਵਲ ਸਰਜਨ ਕਪੂਰਥਲਾ ਦਾ ਸਰਬ ਨੌਜਵਾਨ ਸਭਾ ਵੱਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਡਾ. ਜਸਮੀਤ ਬਾਵਾ ਨੇ ਕਿਹਾ ਕਿ ਲੋਕਾਂ ਅਤੇ ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਮਿਲੇ ਸਹਿਯੋਗ ਕਾਰਨ ਹੀ ਕਪੂਰਥਲਾ ਜ਼ਿਲ੍ਹਾ ਗਰੀਨ ਜ਼ੋਨ ਵਿਚ ਲਿਆਉਣਾ ਸੰਭਵ ਹੋ ਸਕਿਆ ਹੈ ਜਿਸ ਲਈ ਜ਼ਿਲ੍ਹੇ ਦੇ ਡਾਕਟਰ ਸਾਹਿਬਾਨ, ਡਾਕਟਰੀ ਅਮਲੇ ਨੇ ਬੇਹੱਦ ਮਿਹਨਤ ਕੀਤੀ ਅਤੇ ਯੋਧਿਆਂ ਵਜੋਂ ਮੂਹਰਲੀਆਂ ਸਫ਼ਾਂ ਵਿਚ ਲੜ ਕੇ ਆਪਣੀਆਂ ਭਰਪੂਰ ਸੇਵਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਜੋ 29 ਕੇਸ ਆਏ ਸਨ, ਉਹ ਜ਼ਿਲ੍ਹੇ ਦੇ ਲੋਕਾਂ ਦੇ ਨਹੀਂ, ਸਗੋਂ ਜ਼ਿਲ੍ਹੇ ਵਿਚ ਬਾਹਰੋਂ ਆਏ ਲੋਕਾਂ ਦੇ ਸਨ ਜਿਨ੍ਹਾਂ ਨੂੰ ਡਾਕਟਰੀ ਟੀਮਾਂ ਨੇ ਇਲਾਜ ਉਪਰੰਤ ਘਰੋ-ਘਰੀਂ ਪਹੁੰਚਾਇਆ ਹੈ। ਇਸ ਮੌਕੇ ਬੋਲਦਿਆਂ ਐੱਸਐੱਮਓ ਫਗਵਾੜਾ ਡਾ. ਕਮਲ ਕਿਸ਼ੋਰ ਨੇ ਸਰਬ ਨੌਜਵਾਨ ਸਭਾ ਵੱਲੋਂ ਲੋਕਾਂ ਦੀ ਸੇਵਾਵਾਂ ਲਈ ਕੀਤੇ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਸਾਹਿਤਕਾਰ ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਮਨੁੱਖਤਾ ਨੂੰ ਪਈ ਆਫ਼ਤ ਸਮੇਂ ਸਿਹਤ ਅਧਿਕਾਰੀਆਂ, ਸਿਹਤ ਅਮਲੇ, ਪੁਲਿਸ ਪ੍ਰਸ਼ਾਸਨ ਅਤੇ ਪ੍ਰਸ਼ਾਸਨ ਦੇ ਕੰਮਾਂ ਦੀ ਸਲਾਹੁਣਾ ਕਰਦਿਆਂ ਐੱਨਜੀਓ ਖ਼ਾਸ ਕਰਕੇ ਸਰਬ ਨੌਜਵਾਨ ਸਭਾ ਦੇ ਕੰਮਾਂ ਦਾ ਵੇਰਵਾ ਦਿੱਤਾ। ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਭਾ ਵੱਲੋਂ 60 ਦਿਨ ਲਗਾਤਾਰ 2500 ਲੋਕਾਂ ਨੂੰ ਭੋਜਨ ਕਿੱਟਾਂ ਤੇ ਲੰਗਰ ਸ਼ਹਿਰ ਦੀਆਂ ਚਾਰ ਕਾਲੋਨੀਆਂ ਵਿਚ ਪਹੁੰਚਦਾ ਕੀਤਾ ਗਿਆ ਅਤੇ ਸਰਬ ਨੌਜਵਾਨ ਸਭਾ ਦੇ ਵਲੰਟੀਅਰ ਮੈਂਬਰ ਬਿਨਾਂ ਕਿਸੇ ਗਰਜ਼, ਡਰ ਦੇ ਕੰਮ ਕਰਦੇ ਰਹੇ ਅਤੇ ਲੋਕਾਂ ਲਈ ਪ੍ਰਰੇਰਣਾ ਸਰੋਤ ਬਣਦੇ ਰਹੇ। ਇਸ ਮੌਕੇ ਪ੍ਰਸਿੱਧ ਸਮਾਜ ਸੇਵਕ ਅਵਤਾਰ ਸਿੰਘ ਮੰਡ ਨੇ ਡਾ. ਜਸਮੀਤ ਬਾਵਾ ਦੇ ਕੰਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਆਪਣੀ ਪੂਰੀ ਟੀਮ ਨਾਲ ਦਿਨ ਰਾਤ ਇਕ ਕਰਕੇ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਮੂਹਰੀ ਕਤਾਰਾਂ ਵਿਚ ਕੰਮ ਕਰਦੇ ਰਹੇ। ਇਸ ਮੌਕੇ ਐੱਸਐੱਮਓ ਫਗਵਾੜਾ ਡਾ. ਕਮਲ ਕਿਸ਼ੋਰ, ਡਾ. ਰਮੇਸ਼ ਬੰਗਾ ਏਸੀਐੱਸ, ਜਸਵੀਰ ਕੌਰ ਸੀਐੱਚਓ, ਮੋਨਿਕਾ ਏਐੱਨਐੱਮ ਨੂੰ ਵੀ ਸਨਮਾਨਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਹਰਜਿੰਦਰ ਗੋਗਨਾ ਨੇ ਨਿਭਾਈ ਅਤੇ ਧੰਨਵਾਦ ਦੇ ਸ਼ਬਦ ਜਸਬੀਰ ਸਿੰਘ ਭੁਲਾਰਾਈ ਨੇ ਕਹੇ।

ਇਸ ਮੌਕੇ ਅਵਤਾਰ ਸਿੰਘ ਮੰਡ, ਪਿ੍ਰੰ. ਗੁਰਮੀਤ ਸਿੰਘ ਪਲਾਹੀ, ਜਸਬੀਰ ਸਿੰਘ ਭੁਲਾਰਾਈ, ਰਾਮ ਲੁਭਾਇਆ, ਰਾਜ ਕੁਮਾਰ ਕਨੌਜੀਆ, ਸਾਹਿਬਜੀਤ ਸਿੰਘ, ਕੁਲਵੀਰ ਬਾਵਾ, ਮਨਮੀਤ ਮੇਵੀ, ਬਲਵਿੰਦਰ ਸਿੰਘ,ਨਰਿੰਦਰ ਸਿੰਘ ਸੈਣੀ, ਤੇਜਵਿੰਦਰ ਦੁਸਾਂਝ, ਹਰਵਿੰਦਰ ਸਿੰਘ, ਹਰਜਿੰਦਰ ਗੋਗਨਾ, ਅਵਿਨਾਸ਼ ਦੁੱਗਲ, ਕੁਲਤਾਰ ਬਸਰਾ, ਡਾ. ਨਰੇਸ਼ ਬਿੱਟੂ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।