ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਪੁਸ਼ਪਾ ਗੁਜਰਾਲ ਸਾਇੰਸ ਸਿਟੀ 'ਚ ਕਰਵਾਏ 9ਵੇਂ ਅਤੇ 10ਵੇਂ ਡਾਗ ਸ਼ੋਅ ਦੌਰਾਨ ਮੁਹੰਮਦ ਤਇਅਬ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਕਿਹਾ ਕਿ ਵਰਤੋਂ ਵਿਚ ਆਉਣ ਵਾਲੇ ਜਾਨਵਰ ਅਤੇ ਪੇੜ-ਪੌਦਿਆਂ ਦਾ ਮਨੁੱਖੀ ਸੱਭਿਅਤਾ ਤੇ ਸੱਭਿਆਚਾਰ ਵਿਚ ਬਹੁਤ ਅਹਿਮ ਰੋਲ ਹੈ। ਇਸ ਮੌਕੇ ਸਭ ਤੋਂ ਵੱਧ ਲੋੜ ਕੁੱਤਿਆਂ ਦੇ ਜੀਨਜ਼ ਪੂਲ ਨੂੰ ਸਾਂਭਣ ਅਤੇ ਉਤਸ਼ਾਹਿਤ ਕਰਨ ਦੀ ਹੈ, ਕਿਉ ਇਨ੍ਹਾਂ ਦੀ ਵਰਤੋਂ ਸਾਡੇ ਵਲੋਂ ਆਰਥਿਕ, ਵਾਤਾਵਰਨ ਸੰਤੁਲਨ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਲਈ ਕੀਤੀ ਜਾਂਦੀ ਹੈ। ਕੁੱਤਿਆਂ ਦੀਆਂ ਬਹੁਤ ਸਾਰੀਆਂ ਨਸਲਾਂ ਕੰਮਕਾਜ਼, ਸ਼ਿਕਾਰ ਖੇਡਣ ਅਤੇ ਖਿਡੌਣਿਆਂ ਲਈ ਵੀ ਵਰਤੀਆਂ ਜਾਂਦੀਆਂ ਹਨ। ਵਿਸ਼ਵ ਕੈਨਨ ਸੰਸਥਾ ਵਲੋਂ ਦੁਨੀਆਂ ਵਿਚ ਵੱਡੀ ਪੱਧਰ 'ਤੇ 339 ਕੁੱਤਿਆਂ ਦੀ ਨਸਲਾਂ ਰਜਿਸਟਰ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ 10 ਗਰੁੱਪਾਂ ਵਿਚ ਰੱਖਿਆ ਗਿਆ ਹੈ। ਇਨ੍ਹਾਂ ਵਿਚੋਂ ਕਾਰਵੈਨ ਹਾਊਂਡ, ਸੈਂਟਲ ਹਾਊਂਡ, ਰਾਜਾਪਾਲੇਅਮ ਹਾਊਂਡ, ਰਾਮਪੁਰ ਹਾਊਂਡ, ਵੈਂਜਰੀ ਹਾਊਂਡ, ਇੰਡੀਅਨ ਮਾਸਟਿਫ, ਇੰਡੀਅਨ ਪੈਰਾ ਡਾਗ, ਹਿਮਾਲਿਅਨਸ਼ੀਪ, ਬੁਲ ਕੁੱਤਾ ਆਦਿ ਦੇਸੀ ਨਸਲਾ ਹਨ।

ਇਸ ਮੌਕੇ ਹਾਜ਼ਰੀਨ ਨੂੰ ਸੰਬਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਪੂਰੀ ਦੁਨੀਆਂ ਵਿਚ 100 ਕਰੋੜ ਦੀ ਗਿਣਤੀ ਵਿਚ ਕੁੱਤੇ ਪਾਏ ਜਾਂਦੇ ਹਨ। ਇਨ੍ਹਾਂ ਵਿਚੋਂ ਇਕੱਲੇ ਭਾਰਤ ਵਿਚ 6 ਕਰੋੜ ਦੀ ਗਿਣਤੀ ਇਸ ਪਾਲਤੂ ਜਾਨਵਰ ਦੀ ਪਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੁੱਤਿਆਂ ਦੀ ਨਸਲਾਂ ਅਤੇ ਸਥਾਨਕ ਵਰਤੋਂ ਵਿਚੋਂ ਆਉਣ ਵਾਲੇ ਜੀਵ-ਜੰਤੂਆਂ ਪ੍ਤੀ ਆਮ ਲੋਕਾਂ ਨੂੰ ਜਾਗਰੂਕ ਦੇ ਉਦੇਸ਼ ਨਾਲ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਇਹ ਡਾਗ ਸ਼ੋਅ ਕਰਵਾਇਆ ਗਿਆ ਹੈ। ਇਸ ਮੌਕੇ ਸੈਂਟਰ ਜੇਲ੍ਹ ਕਪੂਰਥਲਾ ਏਆਈਜੀ ਸੁਰਿੰਦਰ ਪਾਲ ਖੰਨਾ ਵਲੋਂ ਭੇਜੀ ਡੌਗ ਟੀਮ ਵਲੋਂ ਇੰਚਾਰਜ ਸਲਿੰਵਦਰ ਸਿੰਘ ਦੀ ਅਗਵਾਈ 'ਚ ਵਿਸ਼ੇਸ਼ ਡੌਗ ਸ਼ੋਅ ਕਰਵਾਇਆ ਗਿਆ। ਇਸ ਮੌਕੇ ਕਰਵਾਏ ਗਏ ਮੁਕਾਬਲਿਆਂ ਵਿਚ ਪਹਿਲੇ ਰਿੰਗ ਬੌਕਸਰ ਨੇ ਪਹਿਲਾ, ਲੈਬਰੇਡੋਗ ਨੇ ਦੂਜਾ ਅਤੇ ਜਰਮਨ ਸ਼ੈਫਰਡ ਨੇ ਤੀਸਰਾ ਇਨਾਮ ਹਾਸਲ ਕੀਤਾ। ਇਸੇ ਤਰ੍ਹਾਂ ਹੀ ਰਿੰਗ 2 'ਚ ਰੈਂਚ ਬੁਲਡੌਗਨੇ ਪਹਿਲਾ, ਵੈਲਸ਼ ਕੋਰਗੀ ਨੇ ਦੂਜਾ ਅਤੇ ਬਾਕਸਰ ਨੇ ਤੀਸਰਾ ਸਥਾਨ ਹਾਸਲ ਕੀਤਾ।