ਅਸ਼ੋਕ ਗੋਗਨਾ, ਕਪੂਰਥਲਾ : ਨੇਤਾ ਜੀ ਸੁਭਾਸ਼ ਚੰਦਰਬੋਸ ਖੂਨਦਾਨ ਤੇ ਮਾਨਵ ਕਲਿਆਣ ਸੁਸਾਇਟੀ ਵਲੋਂ 244ਵਾਂ ਰਾਸ਼ਨ ਵੰਡ ਸਮਾਰੋਹ ਸ਼੍ਰੀ ਸ਼ਿਵ ਮੰਦਿਰ ਸੁਭਾਸ਼ ਚੌਂਕ ਵਿਚ ਸੁਸਾਇਟੀ ਦੇ ਪ੍ਰਧਾਨ ਜੀਤ ਥਾਪਾ ਦੀ ਅਗਵਾਈ ਵਿਚ ਹੋਇਆ। ਸਮਾਰੋਹ ਵਿਚ ਕਲੈਰੀਕਲ ਐਸੋਸੀਏਸ਼ਨ ਹੈਲਥ ਵਿਭਾਗ ਦੇ ਪ੍ਰਧਾਨ ਨਰਿੰਦਰ ਸਿੰਘ ਬਤੌਰ ਮੁੱਖ ਮਹਿਮਾਨ ਅਤੇ ਚੇਅਰਮੈਨ ਰਾਮ ਅਵਤਾਰ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ। ਉਨ੍ਹਾਂ ਨੇ 65 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਭੇਂਟ ਕੀਾਤ। ਇਸ ਦੇ ਨਾਲ-ਨਾਲ 20 ਸਕੂਲੀ ਬੱਚਿਆਂ ਨੂੰ 100-100 ਰੁਪਏ ਵਜੀਫੇ ਦੇ ਤੌਰ 'ਤੇ ਵੀ ਰਾਸ਼ੀ ਭੇਂਟ ਕੀਤੀ ਗਈ। ਇਸ ਦੌਰਾਨ ਮੁੱਖ ਮਹਿਮਾਨ ਨਰਿੰਦਰ ਸਿੰਘ ਅਤੇ ਵਿਸ਼ੇਸ਼ ਮਹਿਮਾਨ ਰਾਮ ਅਵਤਾਰ ਨੇ ਸੰਯੁਕਤ ਤੌਰ 'ਤੇ ਕਿਹਾ ਕਿ ਗਰੀਬ ਬੇਸਹਾਰਾ ਲੋਕਾਂ ਦੀ ਸੇਵਾ ਹੀ ਉਤਮ ਸੇਵਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਦੀ ਸੇਵਾ ਕਰਨਾ ਪੁੰਨ ਦਾ ਕੰਮ ਹੈ। ਉਨ੍ਹਾਂ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਨਸ਼ਿਆਂ ਨੂੰ ਤਿਆਗ ਕੇ ਅਤੇ ਖੂਨਦਾਨ ਕਰਕੇ ਪੁੰਨ ਦਾ ਭਾਗੀ ਬਣੇ। ਇਸ ਮੌਕੇ ਮਾਸਟਰ ਰਾਜ ਕੁਮਾਰ, ਰਾਕੇਸ਼ ਕਸ਼ਯਪ, ਰਾਕੇਸ਼ ਮਹਾਜਨ, ਡਾ. ਸਰਬਜੀਤ ਸਿੰਘ, ਅਸ਼ਵਨੀ ਕਾਲੀਆ, ਨੀਤਿਨ ਸ਼ਰਮਾ, ਬਸੰਤ ਕੁਮਾਰ ਥਾਪਾ, ਅਨਿਲ ਸੇਠ, ਅਸ਼ਵਨੀ ਰਾਜਪੂਤ, ਨਰੇਸ਼ ਭੰਡਾਰੀ, ਨਰੇਸ਼ ਬਹਿਲ, ਅਭੈ ਜੈਨ, ਰਮੇਸ਼ ਬਹਿਲ, ਗੁਰਮੀਤ ਸਿੰਘ ਬਿੱਲਾ, ਰਿਸ਼ੀਦੇਵ ਤਿਵਾੜੀ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ।