ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵੱਲੋਂ ਅੱਜ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਅਮਰਿੰਦਰ ਸਿੰਘ ਗਰੇਵਾਲ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਕਮ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਕਚਹਿਰੀ ਕਪੂਰਥਲਾ ਵਿਖੇ 10, ਸਬ ਡਵੀਜ਼ਨ ਫਗਵਾੜਾ ਵਿਖੇ 4, ਸਬ ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ 2 ਤੇ ਸਬ ਡਵੀਜਨ ਭੁਲੱਥ ਵਿਖੇ 1 ਬੈਂਚ ਗਠਿਤ ਕੀਤੇ ਗਏ।

ਅੱਜ ਦੀ ਨੈਸ਼ਨਲ ਲੋਕ ਅਦਾਲਤ 'ਚ ਕਿ੍ਮਿਨਲ ਕੰਪਾਊਂਡੇਬਲ, ਧਾਰਾ-138 ਐੱਨਆਈ ਐਕਟ, ਬੈਂਕ ਰਿਕਵਰੀ ਕੇਸ, ਐੱਮਏਸੀਟੀ ਕੇਸ, ਲੇਬਰ ਮੈਟਰਸ, ਬਿਜਲੀ ਤੇ ਪਾਣੀ ਦੇ ਬਿੱਲਾਂ ਸੰਬੰਧੀ ਮਾਮਲੇ, ਵਿਵਾਹਿਕ ਮਾਮਲੇ, ਲੈਂਡ ਐਕੂਜੀਸ਼ਨ ਕੇਸ, ਸਰਵਿਸ ਮੈਟਰਸ, ਰੈਵਨਿਊ ਕੇਸ ਅਤੇ ਹੋਰ ਸਿਵਲ ਮੈਟਰਸ, ਰੈਂਟ, ਇੰਜਕਸ਼ਨ ਸੂਟ, ਸਪੈਸਫਿਕ ਪ੍ਰਫੋਰਮੈਂਸ ਵਗੈਰਾ ਦੇ ਲੰਬਿਤ ਅਤੇ ਪ੍ਰਰੀ ਲਿਟੀਗੇਟਿਵ ਕੇਸ ਸ਼ਾਮਿਲ ਕੀਤੇ ਗਏ।

ਇਸ ਮੌਕੇ ਅਮਰਿੰਦਰ ਸਿੰਘ ਗਰੇਵਾਲ, ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਅਦਾਲਤ ਵਿੱਚ ਕੇਸ ਨਿਪਟਾਉਣ ਨਾਲ ਸਮਾਂ ਅਤੇ ਧਨ ਦੋਵਾਂ ਦੀ ਬੱਚਤ ਹੁੰਦੀ ਹੈ, ਇਸ ਦੇ ਫੈਸਲੇ ਦੇ ਖਿਲਾਫ ਅਪੀਲ ਕਿਸੇ ਵੀ ਉੱਚ ਅਦਾਲਤ ਵਿੱਚ ਨਹੀਂ ਲਗਾਈ ਜਾ ਸਕਦੀ ਹੈ ਅਤੇ ਲੋਕ ਅਦਾਲਤ ਰਾਹੀਂ ਨਿਪਟਾਏ ਗਏ ਕੇਸਾਂ ਵਿੱਚ ਦੋਨਾਂ ਧਿਰਾਂ ਦੀ ਜਿੱਤ ਹੁੰਦੀ ਹੈ। ਨੈਸ਼ਨਲ ਲੋਕ ਅਦਾਲਤ ਮੌਕੇ ਹਾਜਰ ਲੋਕਾਂ ਵਿੱਚ ਆਪਣੇ ਕੇਸਾਂ ਦੇ ਨਿਪਟਾਰੇ ਕਰਵਾਉਣ ਦਾ ਬੜਾ ਉਤਸ਼ਾਹ ਸੀ।

ਨੈਸ਼ਨਲ ਲੋਕ ਅਦਾਲਤ 'ਚ ਜੂਡੀਸ਼ੀਅਲ ਅਦਾਲਤਾਂ ਵੱਲੋਂ ਲਗਪਗ 3488 ਕੇਸ ਸ਼ਾਮਲ ਕੀਤੇ ਗਏ, ਜਿਨ੍ਹਾਂ ਵਿਚੋਂ 1131 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਤੇ ਲਗਪਗ 9,16,39,335 ਰੁਪਏ ਦੀ ਰਕਮ ਮੁਆਵਜ਼ੇ ਵਜੋਂ ਸੈਟਲ ਕੀਤੀ ਗਈ ।

ਕਪੂਰਥਲਾ ਵਿਖੇ ਜੂਡੀਸ਼ੀਅਲ ਬੈਂਚਾ ਦੀ ਪ੍ਰਧਾਨਗੀ ਅਜੈਬ ਸਿੰਘ, ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ, ਕਪੂਰਥਲਾ, ਰਾਕੇਸ਼ ਕੁਮਾਰ, ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ, ਕਪੂਰਥਲਾ, ਡਾ. ਗੁਰਪ੍ਰਰੀਤ ਕੌਰ, ਪਿੰ੍ਸੀਪਲ ਜੱਜ, ਫੈਮਿਲੀ ਕੋਰਟ, ਕਪੂਰਥਲਾ, ਸ਼੍ਰੀਮਤੀ ਰਾਜਵੰਤ ਕੌਰ, ਸਿਵਲ ਜੱਜ (ਸੀਨੀਅਰ ਡਵੀਜਨ), ਕਪੂਰਥਲਾ, ਸ਼੍ਰੀ ਜ਼ਸਵੀਰ ਸਿੰਘ, ਚੀਫ ਜੂਡੀਸ਼ੀਅਲ ਮੈਜਿਸਟੇ੍ਟ, ਕਪੂਰਥਲਾ, ਸੁਪਰੀਤ ਕੌਰ, ਸਿਵਲ ਜੱਜ (ਜੂਨੀਅਰ ਡਵੀਜਨ), ਕਪੂਰਥਲਾ ਸ਼੍ਰੀਮਤੀ ਸ਼ਿਵਾਨੀ ਗਰਗ, ਸਿਵਲ ਜੱਜ (ਜੂਨੀਅਰ ਡਵੀਜਨ), ਕਪੂਰਥਲਾ, ਪ੍ਰਤੀਕ ਗੁਪਤਾ, ਸਿਵਲ ਜੱਜ (ਜੂ.ਡੀ), ਮਿਸ ਮੋਨਿਕਾ, ਸਿਵਲ ਜੱਜ (ਜੂ.ਡੀ) ਕਪੂਰਥਲਾ ਅਤੇ ਸ਼੍ਰੀ ਜ਼ਸਵੀਰ ਸਿੰਘ ਕੰਗ, ਚੇਅਰਮੈਨ, ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ), ਕਪੂਰਥਲਾ ਵੱਲੋਂ ਕੀਤੀ ਗਈ। ਇਨਾਂ੍ਹ ਬੈਂਚਾਂ ਵਿੱਚ ਖਲਾਰ ਸਿੰਘ ਧੰਮ, ਐਮ.ਐਸ ਥਿੰਦ, ਮਨੂ ਦੇਵ ਗੋਤਮ, ਸ਼੍ਰੀ ਬਲਬੀਰ ਸਿੰਘ ਝੰਡ, ਰਮੇਸ਼ ਲਾਲ, ਸ਼੍ਰੀ ਪਵਨ ਕਾਲੀਆ, ਅਨੁਜ ਆਨੰਦ, ਮਿਸ ਪਰਮਜੀਤ ਕੌਰ ਕਾਹਲੋਂ, ਪ੍ਰਦੀਪ ਕੁਮਾਰ ਠਾਕੁਰ, ਗੁਰਮੀਤ ਸਿੰਘ, ਬਲਬੀਰ ਸਿੰਘ ਰੱਥ, ਵਿਕਾਸ ਓਪਲ, ਸ਼੍ਰੀ ਵਿਕਾਸ ਠਾਕੁਰ, ਹਮੀਸ਼ ਕੁਮਾਰ, ਸ਼੍ਰੀ ਹਰਮਨਦੀਪ ਸਿੰਘ ਬਾਵਾ, ਸ਼੍ਰੀਮਤੀ ਦੀਪਤੀ ਮਰਵਾਹਾ, ਮਿਸ ਮਨਜੀਤ ਕੌਰ ਐਡਵੋਕੇਟਸ ਤੇ ਏਕੇ ਭਾਰਦਵਾਜ, ਅਨਿਲ ਕੁਮਾਰ ਤੇ ਸੰਜੀਵ ਅੱਗਰਵਾਲ ਸੋਸ਼ਲ ਵਰਕਰਾਂ ਵੱਲੋਂ ਬਤੌਰ ਮੈਂਬਰਾਨ ਭਾਗ ਲਿਆ ਗਿਆ।

ਅਮਰਿੰਦਰ ਸਿੰਘ ਗਰੇਵਾਲ, ਜ਼ਿਲ੍ਹਾ ਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਅਤੇ ਸ੍ਰੀਮਤੀ ਅਮਨਦੀਪ ਕੌਰ ਚਾਹਲ, ਚੀਫ ਜੂਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਵਲੋਂ ਵੱਖ ਵੱਖ ਲੋਕ ਅਦਾਲਤਾਂ ਦੇ ਬੈਂਚਾਂ ਦੇ ਨਿਰੀਖਣ ਦੋਰਾਨ ਧਿਰਾਂ ਦੇ ਆਪਸੀ ਰਾਜੀਨਾਮੇ ਕਰਵਾਉਣ ਦੇ ਉਪਰਾਲੇ ਕੀਤੇ ਗਏ ਅਤੇ ਹਾਜਰ ਧਿਰਾਂ ਵਲੋਂ ਆਪਣੇ ਕੇਸਾਂ ਦੇ ਨਿਪਟਾਰੇ ਰਾਜੀਨਾਮੇ ਰਾਹੀਂ ਕਰਵਾਉਣ ਵਿੱਚ ਰੂਚੀ ਦਿਖਾਈ ਗਈ ।

ਉਪ ਮੰਡਲ ਫਗਵਾੜਾ ਵਿਖੇ ਜੂਡੀਸ਼ੀਅਲ ਬੈਂਚਾਂ ਦੀ ਪ੍ਰਧਾਨਗੀ ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜਨ), ਫਗਵਾੜਾ, ਸ਼੍ਰੀ ਮਹਿਕ ਸੱਭਰਵਾਲ, ਸਿਵਲ ਜੱਜ (ਜੂਨੀਅਰ ਡਵੀਜਨ), ਸ਼੍ਰੀ ਅਰੁਣ ਸ਼ੋਰੀ, ਸਿਵਲ ਜੱਜ (ਜੂਨੀਅਰ ਡਵੀਜਨ), ਫਗਵਾੜਾ ਅਤੇ ਮਿਸ ਰੇਨੂਕਾ ਰਾਨੀ, ਸਿਵਲ ਜੱਜ (ਜੂਨੀਅਰ ਡਵੀਜਨ), ਫਗਵਾੜਾ ਵੱਲੋਂ ਕੀਤੀ ਗਈ। ਇਨਾਂ੍ਹ ਬੈਂਚਾਂ ਵਿੱਚ ਸ਼੍ਰੀਮਤੀ ਪ੍ਰਭਾ, ਸ਼੍ਰੀ ਕਰਨਜੋਤ ਝੀਕਾ, ਸ਼੍ਰੀਮਤੀ ਰੁਪਿੰਦਰਪਾਲ ਕੌਰ, ਸ਼੍ਰੀ ਅਬੈ ਸ਼ਰਮਾ, ਸ਼੍ਰੀ ਕੁਲਦੀਪ ਕੁਮਾਰ ਭੱਟੀ, ਸ਼੍ਰੀ ਜਤਿੰਦਰ ਠਾਕੁਰ, ਸ਼੍ਰੀ ਵਰੁਣ ਕੁਮਾਰ ਵਧਾਵਨ ਅਤੇ ਸ਼੍ਰੀਮਤੀ ਰੀਨਾ ਕੁਮਾਰੀ ਐਡਵੋਕੇਟਸ ਵੱਲੋਂ ਬਤੌਰ ਮੈਂਬਰਾਨ ਭਾਗ ਲਿਆ ਗਿਆ।

ਉਪ ਮੰਡਲ ਸੁਲਤਾਨਪੁਰ ਲੋਧੀ ਵਿਖੇ ਜੂਡੀਸ਼ੀਅਲ ਬੈਂਚਾਂ ਦੀ ਪ੍ਰਧਾਨਗੀ ਸ਼੍ਰੀ ਮਹੇਸ਼ ਕੁਮਾਰ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ), ਸੁਲਤਾਨਪੁਰ ਲੋਧੀ ਅਤੇ ਸ਼੍ਰੀ ਰਜਿੰਦਰਪਾਲ ਸਿੰਘ ਗਿੱਲ, ਸਿਵਲ ਜੱਜ (ਜੂਨੀਅਰ ਡਵੀਜਨ), ਸੁਲਤਾਨਪੁਰ ਲੋਧੀ ਨੇ ਕੀਤੀ। ਇਸ ਬੈਂਚ ਵਿੱਚ ਸ਼੍ਰੀ ਸਤਨਾਮ ਸਿੰਘ ਮੋਮੀ, ਸ਼੍ਰੀ ਭੁਪਿੰਦਰ ਸਿੰਘ ਐਡਵੋਕੇਟਸ ਅਤੇ ਡਾ. ਰਵਿੰਦਰ ਸ਼ੁੱਭ ਅਤੇ ਡਾ. ਹਰਜੀਤ ਸਿੰਘ ਸੋਸ਼ਲ ਵਰਕਰਾਂ ਵੱਲੋਂ ਬਤੌਰ ਮੈਂਬਰਾਨ ਭਾਗ ਲਿਆ ਗਿਆ ।

ਉਪ ਮੰਡਲ ਭੁੱਲਥ ਵਿਖੇ ਜੂਡੀਸ਼ੀਅਲ ਬੈਂਚ ਦੀ ਪ੍ਰਧਾਨਗੀ ਸ਼੍ਰੀ ਰਾਹੁਲ ਕੁਮਾਰ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ), ਭੁੱਲਥ ਨੇ ਕੀਤੀ। ਇਸ ਬੈਂਚ ਵਿੱਚ ਸ਼੍ਰੀ ਸਤਪਾਲ ਐਡਵੋਕੇਟ ਅਤੇ ਸ਼੍ਰੀ ਸੂਰਤ ਸਿੰਘ ਸੋਸ਼ਲ ਵਰਕਰਾਂ ਵੱਲੋਂ ਬਤੌਰ ਮੈਂਬਰਾਨ ਭਾਗ ਲਿਆ ਗਿਆ।

ਅਮਨਦੀਪ ਕੌਰ ਚਾਹਲ, ਚੀਫ ਜੂਡੀਸ਼ੀਅਲ ਮੈਜਿਸਟੇ੍ਟ-ਕਮ-ਸੱਕਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ ਤੇ ਭੁਲੱਥ ਦੀਆਂ ਅਦਾਲਤਾਂ 'ਚ ਮਿਤੀ 13-08-2022 ਨੂੰ ਅਗਲੀ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾਵੇਗਾ।