ਸਰਬੱਤ ਸਿੰਘ ਕੰਗ, ਬੇਗੋਵਾਲ

ਿਢੱਲਵਾਂ ਪੁਲਿਸ ਨੇ ਮਹਿਜ ਇਕ ਹਫਤੇ 'ਚ ਪਿੰਡ ਮਿਰਜ਼ਾਪੁਰ ਤੋਂ ਚੋਰੀ ਹੋਈਆਂ ਮੱਝਾਂ ਦੇ ਮਾਮਲੇ ਨੂੰ ਸੁਲਝਾ ਲਿਆ ਹੈ ਅਤੇ ਇਕ ਥਾਂ ਤੋਂ ਮੱਝਾਂ ਚੋਰੀ ਕਰ ਕੇ ਦੂਜੇ ਸੂਬਿਆਂ ਨੂੰ ਪਸ਼ੂ ਸਮੱਗਿਲੰਗ ਕਰਨ ਵਾਲੇ ਵੱਡੇ ਪੰਜ ਮੈਂਬਰੀ ਚੋਰ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਏਐੱਸਪੀ ਭੁਲੱਥ ਅਜੇ ਗਾਂਧੀ ਨੇ ਦੱਸਿਆ ਕਿ 17-7-2021 ਨੂੰ ਥਾਣਾ ਿਢੱਲਵਾਂ 'ਚ ਸਤਿੰਦਰਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਮਿਰਜਾਪੁਰ ਥਾਣਾ ਿਢੱਲਵਾਂ, ਕਪੂਰਥਲਾ ਨੇ ਆਪਣਾ ਬਿਆਨ ਲਿਖਾਇਆ ਕਿ ਮਿਤੀ 16-17 ਜੁਲਾਈ ਦੀ ਰਾਤ ਨੂੰ ਉਸ ਦੀ ਹਵੇਲੀ 'ਚੋਂ ਅਣਪਛਾਤੇ ਵਿਅਕਤੀ ਉਸ ਦੀਆਂ 7 ਮੱਝਾਂ ਤੇ ਇਕ ਝੋਟਾ (ਮਾਲੀ) ਚੋਰੀ ਕਰ ਕੇ ਲੈ ਗਿਆ ਹੈ, ਜਿਸ 'ਤੇ ਪੁਲਿਸ ਨੇ ਐੱਫਆਈਆਰ ਦਰਜ ਕਰ ਕੇ ਤਫਤੀਸ਼ ਅਮਲ 'ਚ ਲਿਆਂਦੀ। ਉਪਰੰਤ ਪੁਲਿਸ ਟੀਮ ਨੂੰ ਜਾਂਚ ਦੌਰਾਨ ਮੁਖਬਰ ਖਾਸ ਨੇ ਦੱਸਿਆ ਕਿ ਇਹ ਜੋ ਮੱਝਾਂ ਪਿੰਡ ਮਿਰਜ਼ਾਪੁਰ ਤੋਂ ਚੋਰੀ ਹੋਈਆਂ ਹਨ ਇਹ ਚੋਰੀ ਕਰਨ ਵਾਲੇ ਵਿਅਕਤੀ ਪਿੰਡ ਧੂਰੀ ਜ਼ਿਲ੍ਹਾ ਮਲੋਰਕੋਟਲਾ ਤੇ ਪਿੰਡ ਜੋਧਾਂ ਜ਼ਿਲ੍ਹਾ ਲੁਧਿਆਣਾ ਦੇ ਆਸ-ਪਾਸ ਲੁਕੇ ਹੋਏ ਹੋ ਸਕਦੇ ਹਨ, ਜਿਸ 'ਤੇ ਅਜੈ ਗਾਂਧੀ ਆਈਪੀਐੱਸ ਏਐੱਸਪੀ ਭੁਲੱਥ ਦੀ ਨਿਗਰਾਨੀ ਹੇਠ ਐੱਸਆਈ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਿਢੱਲਵਾਂ, ਐੱਸਆਈ ਸਿਕੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਫਗਵਾੜਾ ਤੇ ਸਬ ਡਵੀਜਨ ਭੁਲੱਬ ਦੀ ਫੋਰਸ ਨਾਲ ਵੱਖ-ਵੱਖ ਟੀਮਾ ਬਣਾ ਕੇ ਮੁਕੱਦਮਾ ਦੇ ਦੋਸ਼ੀਆਂ ਨੂੰ ਟਰੇਸ ਕਰ ਕੇ ਉਨ੍ਹਾਂ ਦੇ ਟਿਕਾਣਿਆਂ ਦਾ ਪਤਾ ਲਗਾ ਕੇ ਛਾਪੇਮਾਰੀ ਕਰ ਕੇ ਦੋਸ਼ੀਆਂ ਮੁਸਤਾਕ ਪੁੱਤਰ ਨੂਰਦੀਨ, ਹਸਫ ਅਲੀ ਪੁੱਤਰ ਸਵਾਰ ਦੀਨ, ਸਵਾਰਦੀਨ ਪੁੱਤਰ ਨੂਰ ਜਮਾਲ, ਮੁਹੰਮਦ ਸਦੀਕ ਪੁੱਤਰ ਯੂਸਫ ਵਾਸੀਆਨ ਬਰੜਵਾਲ ਥਾਣਾ ਧੂਰੀ ਜ਼ਿਲ੍ਹਾ ਮਾਲੇਰਕੋਟਲਾ, ਸ਼ੌਕਤ ਅਲੀ ਪੁੱਤਰ ਮੁਹੰਮਦ ਗਾਜੀ ਵਾਸੀ ਮਨਸੂਰਾ ਥਾਣਾ ਜੋਧਾ ਜ਼ਿਲ੍ਹਾ ਲੁਧਿਆਣਾ ਦਿਹਾਤੀ ਨੂੰ ਮੁਕੱਦਮਾ 'ਚ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਉਨ੍ਹਾਂ ਵੱਲੋਂ ਪਿੰਡ ਮਿਰਜ਼ਾਪੁਰ ਤੋਂ ਚੋਰੀ ਕੀਤੀਆ 7 ਮੱਝਾਂ ਤੇ ਇਕ ਝੋਟਾ ਅਤੇ ਚੋਰੀ ਕਰਨ ਲਈ ਵਰਤੀ ਗਈ ਮਹਿੰਦਰਾ ਸਕਾਰਪੀਉ ਗੱਡੀ ਬਰਾਮਦ ਕੀਤੀ ਗਈ ਹੈ। ਇਨ੍ਹਾਂ ਦੋਸ਼ੀਆਂ ਦੇ ਹੋਰ ਸਾਥੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਇਸ ਗਿਰੋਹ ਨੇ ਪਹਿਲਾਂ ਵੀ ਜੰਮੂ ਕਸ਼ਮੀਰ, ਪੰਜਾਬ 'ਚ ਪਹਿਲਾਂ ਵੀ ਅਜਿਹੀਆ ਮੱਝਾਂ ਚੋਰੀ ਦੀਆਂ ਵਾਰਦਾਤਾਂ ਕੀਤੀਆਂ ਹਨ ਅਤੇ ਦੋਸ਼ੀ ਹਸਫ ਅਲੀ ਖਿਲਾਫ ਜ਼ਿਲ੍ਹਾ ਬਰਨਾਲਾ 'ਚ ਇਕ ਮੁਕੱਦਮਾ ਦਰਜ ਹੈ। ਇਹ ਲੋਕ ਪਸ਼ੂ ਚੋਰੀ ਕਰ ਕੇ ਦੂਜੇ ਸੂਬਿਆਂ ਨੂੰ ਸਮੱਗਿਲੰਗ ਕਰਦੇ ਹਨ। ਇਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।