ਗੁਰਿੰਦਰ ਸਿੰਘ ਗਿੱਲ, ਵਰਪਾਲ : ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਮਹਾਨ ਜਰਨੈਲ ਬਾਬਾ ਹਿੰਮਤ ਸਿੰਘ ਦੀ ਪਵਿੱਤਰ ਯਾਦ ਨੂੰ ਤਾਜਾ ਰੱਖਣ ਵਾਸਤੇ ਗੁਰੂ ਦੀਆਂ ਸੰਗਤਾਂ ਵੱਲੋਂ ਉਨ੍ਹਾਂ ਦੇ ਪਵਿੱਤਰ ਅਸਥਾਨ 'ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਤਿਆਰ ਕਰ ਕੇ ਲੈਂਟਰ ਪਾਏ ਗਏ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਵਿੰਦਰ ਸਿੰਘ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਬਾਪੂ ਜਗੀਰ ਸਿੰਘ, ਚੇਅਰਮੈਨ ਅੰਗਰੇਜ਼ ਸਿੰਘ, ਸਰਪੰਚ ਸਰਮੇਲ ਸਿੰਘ, ਸਰਪੰਚ ਭਾਗ ਸਿੰਘ, ਅਮਨਦੀਪ ਸਿੰਘ ਰੀਟਾ, ਵਰਿਆਮ ਸਿੰਘ, ਨਿਰਮਲ ਸਿੰਘ, ਜਗਰੂਪ ਸਿੰਘ, ਜਤਿੰਦਰ ਸਿੰਘ, ਮਲਕੀਤ ਸਿੰਘ, ਜਗਬੀਰ ਸਿੰਘ, ਕਿਰਪਾ ਸਿੰਘ, ਮੇਜਰ ਸਿੰਘ, ਬਚਨ ਸਿੰਘ, ਹਰਕੀਰਤ ਸਿੰਘ ਤੇ ਸੁਖਦੇਵ ਸਿੰਘ ਆਦਿ ਹਾਜ਼ਰ ਸਨ।

ਫੋਟੋ-2