ਰਘਬਿੰਦਰ ਸਿੰÎਘ, ਨਡਾਲਾ : ਰਣਜੀਤ ਸਿੰਘ ਰਾਣਾ ਇੰਚਾਰਜ਼ ਹਲਕਾ ਭੁਲੱਥ ਨੂੰ ਹਲਕਾ ਭੁਲੱਥ ਤੋਂ ਡੇਅਰੀ ਫਾਰਮਿੰਗ ਤੇ ਜ਼ਿਮੀਂਦਾਰਾਂ ਦਾ ਇਕ ਵਫ਼ਦ ਮਿਲਿਆ। ਉਨ੍ਹਾਂ ਰਾਣਾ ਨੂੰ ਡੇਅਰੀ ਫਾਰਮਿੰਗ ਸਬੰਧੀ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਅਤੇ ਮੰਗ ਪੱਤਰ ਦਿੱਤਾ। ਜਾਣਕਾਰੀ ਅਨੁਸਾਰ ਸਮੂਹ ਜ਼ਿੰਮੀਦਾਰ ਦੁੱਧ ਇਕੱਠਾ ਕਰਕੇ ਪਿਛਲੇ 30-35 ਸਾਲਾ ਤੋਂ ਜਗਜੀਤ ਇੰਡਸਟਰੀ ਹਮੀਰਾ ਨੂੰ ਸਪਲਾਈ ਕਰ ਰਹੇ ਹਨ। ਮਿੱਲ ਵਲੋਂ ਹਲਕਾ ਭੁਲੱਥ ਦਾ ਲਾਇਸੈਂਸ ਭੁਲੱਥ ਏਰੀਏ ਦਾ ਦੁੱਧ ਇਕੱਠਾ ਕਰਨ ਲਈ ਲਿਆ ਗਿਆ ਸੀ। ਪਰ ਹੁਣ ਇਹ ਦੁੱਧ ਮਿੱਲ ਵਾਲੇ ਵੱਡੇ ਠੇਕੇਦਾਰਾਂ ਤੋਂ ਲੈਣ ਲੱਗ ਗਏ ਹਨ। ਜਿਸ ਕਾਰਨ ਅਦਾਇਗੀ ਕਰੀਬ ਦੋ ਸਾਲ ਤੋਂ ਦੇਰੀ ਨਾਲ ਦੇ ਰਹੇ ਹਨ। ਜੇਕਰ ਇਸ ਤਰ੍ਹਾਂ ਹੀ ਹੁੰਦਾ ਰਿਹਾ ਤਾਂ ਡੇਅਰੀਆਂ ਬੰਦ ਹੋ ਜਾਣਗੀਆਂ। ਜਿਸ ਨਾਲ ਹੋਰ ਬੇਰੁਜ਼ਗਾਰੀ ਵਧੇਗੀ। ਇਸ ਦੇ ਨਾਲ ਹੀ ਡੇਅਰੀ ਮਾਲਕਾਂ ਨੇ ਦੱਸਿਆ ਕਿ ਅਸੀਂ ਕਰਜ਼ਾ ਲੈ ਕੇ ਪਸ਼ੂ ਖਰੀਦ ਕੇ ਇਹ ਧੰਦਾ ਕਰਦੇ ਹਾਂ। ਜੇਕਰ ਮਿੱਲ ਦਾ ਇਹੀ ਵਤੀਰਾ ਰਿਹਾ ਤਾਂ ਡੇਅਰੀ ਫਾਰਮਿੰਗ ਦਾ ਕਿੱਤਾ ਬੰਦ ਹੋ ਜਾਵੇਗਾ। ਇਸ 'ਤੇ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਇਹ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਸੰਬੰਧਤ ਮੰਤਰੀ ਸਾਹਿਬ ਦੇ ਧਿਆਨ ਵਿਚ ਲਿਆਂਦਾ ਜਾਵੇਗਾ ਤਾਂ ਜੋ ਕਿਸਾਨੀ ਦੇ ਨਾਲ ਸਹਾਇਕ ਧੰਦੇ ਨੂੰ ਬਚਾਇਆ ਜਾ ਸਕੇ।