ਪੱਤਰ ਪ੍ਰਰੇਰਕ, ਫਗਵਾੜਾ : ਚਹੇੜੂ ਸਥਿਤ ਯੂਨੀਵਰਸਿਟੀ ਲਾਅ ਗੇਟ ਦੇ ਨੇੜਿਓਂ ਬੀਤੀ ਰਾਤ ਬੁਲਟ ਮੋਟਰਸਾਈਕਲ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਰਜਤ ਦਹੀਆ ਪੁੱਤਰ ਰੋਸ਼ਨ ਲਾਲ ਦਇਆ ਪਿੰਡ ਗਰੌਡਾ ਜ਼ਿਲ੍ਹਾ ਕਰਨਾਲ ਨੇ ਦੱਸਿਆ ਕਿ ਉਹ ਆਪਣੇ ਦੋਸਤ ਨੂੰ ਮਿਲਣ ਲਈ ਆਇਆ ਸੀ ਅਤੇ ਕਮਰੇ ਦੇ ਬਾਹਰ ਉਸ ਨੇ ਬੁਲੇਟ ਮੋਟਰਸਾਈਕਲ ਖੜ੍ਹਾ ਕੀਤਾ ਸੀ। ਥੋੜ੍ਹੇ ਸਮੇਂ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਉਸ ਦਾ ਬੁਲਟ ਮੋਟਰਸਾਈਕਲ ਉੱਥੇ ਮੌਜੂਦ ਨਹੀਂ ਸੀ। ਉਸ ਨੇ ਦੱਸਿਆ ਕਿ ਮੋਟਰਸਾਈਕਲ 'ਚ ਉਸ ਨੇ ਕਰੀਬ 1500 ਰੁਪਏ ਰੱਖੇ ਹੋਏ ਸਨ। ਪੁਲਿਸ ਨੂੰ ਸੂਚਨਾ ਦਿੱਤੀ ਜਾ ਚੁੱਕੀ ਹੈ ਜਿਸ ਕਾਰਨ ਚਹੇੜੂ ਚੌਕੀ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।