ਜੇਐੱਨਐੱਨ, ਫਗਵਾੜਾ : ਥਾਣਾ ਸਤਨਾਮਪੁਰਾ ਦੀ ਪੁਲਿਸ ਨੇ ਪਤਨੀ ਨੂੰ ਦਾਜ ਲਈ ਤੰਗ ਕਰਨ ਕਾਰਨ ਉਸ ਦੇ ਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਪੰਕਜ ਪੁੱਤਰ ਵਿਜੇ ਕੁਮਾਰ ਵਾਸੀ ਜਲੰਧਰ ਵਜੋਂ ਹੋਈ ਹੈ। ਮੁਲਜ਼ਮ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਆਰਤੀ ਦੇਵੀ ਪੁੱਤਰੀ ਪ੍ਰਰੇਮ ਨਾਥ ਵਾਸੀ ਮਾਨਵ ਨਗਰ ਹਦਿਆਬਾਦ ਨੇ ਪੁਲਿਸ 'ਚ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਵਿਆਹ ਪੰਕਜ ਪੁੱਤਰ ਵਿਜੇ ਕੁਮਾਰ ਵਾਸੀ ਜਲੰਧਰ ਨਾਲ 2009 'ਚ ਹੋਇਆ ਸੀ। ਵਿਆਹ ਮਗਰੋਂ ਉਸ ਦੇ ਪਤੀ ਨੇ ਉਸ ਨੂੰ ਘੱਟ ਦਾਜ ਲਿਆਉਣ ਲਈ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਿਸ ਮਗਰੋਂ ਦੋਵੇਂ ਪਰਿਵਾਰਾਂ ਨਾਲ ਬੈਠ ਕੇ ਕਈ ਵਾਰ ਰਾਜੀਨਾਮਾ ਹੋਇਆ। ਪਰ ਇਸ ਦੇ ਬਾਵਜੂਦ ਪੰਕਜ ਵੱਲੋਂ ਉਸ ਨੂੰ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਉਸ ਨੇ ਅਦਾਲਤ 'ਚ ਕੇਸ ਦਾਇਰ ਕੀਤਾ। ਕੋਰਟ ਦੇ ਹੁਕਮਾਂ 'ਤੇ ਪੰਕਜ ਖ਼ਿਲਾਫ਼ ਦਾਜ ਲਈ ਤੰਗ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ। ਉਸ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।