ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੇ ਟਿੱਬਾ ਪਿੰਡ 'ਚ ਇਕ ਕਿਸਾਨ ਦੀ ਹਵੇਲੀ ਵਿਚੋਂ ਟਰੈਕਟਰ ਤੇ ਖੇਤੀਬਾੜੀ ਦੇ ਸੰਦਾ ਸਣੇ ਹੋਰ ਸਮਾਨ ਬਾਹਰ ਕੱਢਕੇ ਜਬਰੀ ਕਬਜਾ ਕਰਨ ਤੇ ਧਮਕਾਉਣ ਦੇ ਦੋਸ ' ਚ 7 ਵਿਅਕਤੀਆਂ ਖਿਲਾਫ ਵੱਖ ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਤਲਵੰਡੀ ਚੌਧਰੀਆਂ ਦੇ ਐੱਸਐੱਚਓ ਸਬ ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਜੋਗਿੰਦਰ ਕੌਰ ਪਤਨੀ ਬਹਾਦਰ ਸਿੰਘ ਵਾਸੀ ਟਿੱਬਾ ਥਾਣਾ ਤਲਵੰਡੀ ਚੌਧਰੀਆ ਨੇ ਦੱਸਿਆ ਹੈ ਕਿ ਉਨਾ ਦਾ ਜਸਬੀਰ ਸਿੰਘ ਪੁੱਤਰ ਮੁਨਸ਼ਾ ਸਿੰਘ ਵਾਸੀ ਟਿੱਬਾ ਨਾਲ ਕਾਫੀ ਸਮੇ ਤੋਂ ਜਗਾ ਦਾ ਝਗੜਾ ਅਦਾਲਤ ਵਿੱਚ ਚਲਦਾ ਰਿਹਾ ਸੀ ਜੋਕਿ ਮਾਣਯੋਗ ਅਦਾਲਤ ਵੱਲੋ ਸਾਡੇ ਹੱਕ ਵਿੱਚ ਵਿੱਚ ਹੋ ਗਿਆ ਹੈ। ਬੀਤੇ ਦਿਨੀਂ ਸਵੇਰੇ ਕਰੀਬ 06.30 ਵਜੇ ਜਦੋਂ ਉਸਨੇ ਆਪਣੇ ਘਰ ਦੇ ਪਿਛਲੇ ਦਰਵਾਜ਼ੇ ਰਾਹੀਂ ਆਪਣੀ ਹਵੇਲੀ ਵਿੱਚ ਦੇਖਿਆ ਤਾਂ ਉਨਾਂ ਦੀ ਹਵੇਲੀ ਵਿੱਚ ਪਿਆ ਸਮਾਨ ਜਿੰਨਾ ਵਿੱਚ ਟਰੈਕਟਰ, ਹੱਲਾਂ, ਦੋ ਟਰਾਲੀਆਂ , ਤੂੜੀ ਵਾਲੀ ਮਸੀਨ , ਤਵੀਆਂ , ਸੁਹਾਗਾ, ਕਣਕ ਕੇਰਨ ਵਾਲੀ ਡਰਿੱਲ ਆਦਿ ਤੇ ਇੱਟਾ ਪੁਰਾਣੇ ਬਾਲੇ ਆਦਿ ਚੁੱਕ ਕੇ ਜਸਬੀਰ ਸਿੰਘ, ਅਮਰਜੀਤ ਸਿੰਘ,ਦਲਬੀਰ ਸਿੰਘ ਦੋਵੇਂ ਪੁੱਤਰ ਮੁਨਸ਼ਾ ਸਿੰਘ, ਜਸਬੀਰ ਸਿੰਘ ਦਾ ਭਾਣਜਾ ਪਵਨਪ੍ਰਰੀਤ ਸਿੰਘ, ਸੰਦੀਪ ਸਿੰਘ ਉਰਫ ਮੱਦੀ ਪੁੱਤਰ ਮਲਕੀਤ ਸਿੰਘ, ਕਰਨਦੀਪ ਸਿੰਘ ਪੁੱਤਰ ਗੁਰਦਿਆਲ ਸਿੰਘ ਸਮੂਹ ਵਾਸੀ ਪਿੰਡ ਟਿੱਬਾ ਥਾਣਾ ਤਲਵੰਡੀ ਚੌਧਰੀਆ ਰਸਤੇ ਵਿੱਚ ਸੁੱਟਣ ਲੱਗ ਪਏ ਤੇ ਖੇਤੀਬਾੜੀ ਵਾਲੇ ਸੰਦ ਟਰੈਕਟਰ ਨਾਲ ਲਿਜਾਕੇ ਗਲੀ ਵਿੱਚ ਖੜੇ ਕਰ ਦਿੱਤੇ। ਇਹਨੇ ਨੂੰ ਉਸਦੇ ਰੋਲਾ ਪਾਉਣ ਤੇ ਲੋਕ ਇੱਕਠੇ ਹੋ ਗਏ ਤਾਂ ਉਨਾਂ ਨੂੰ ਉਕਤ ਜਾਨੋ ਮਾਰਨ ਦੀਆ ਧਮਕੀਆ ਦਿੰਦੇ ਹੋਏ ਓਥੋਂ ਚਲੇ ਗਏ। ਐਸ.ਐਚ.ਓ. ਨੇ ਦੱਸਿਆ ਕਿ ਉਕਤ ਮਾਮਲੇ 'ਚ ਪੀੜਿਤਾ ਦੇ ਬਿਆਨਾਂ ਦੇ ਅਧਾਰ ਤੇ ਥਾਣਾ ਤਲਵੰਡੀ ਚੌਧਰੀਆਂ ਪੁਲਿਸ ਨੇ ਉਕਤ ਸਾਰੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।