ਜੇਐੱਨਐੱਨ, ਕਪੂਰਥਲਾ : ਥੇਹ ਕਾਂਜਲਾ 'ਤੇ ਸਥਿਤ ਮਾਡਰਨ ਜੇਲ੍ਹ 'ਚ ਹਵਾਲਾਤੀਆਂ ਤੇ ਕੈਦੀਆਂ ਤੋਂ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਰੋਜ਼ਾਨਾ ਹੀ ਮਾਡਰਨ ਜੇਲ੍ਹ 'ਚੋਂ ਹਵਾਲਾਤੀਆਂ ਤੇ ਕੈਦੀਆਂ ਤੋਂ ਚੈਕਿੰਗ ਦੌਰਾਨ ਮੋਬਾਈਲ ਫੋਨ ਬਰਾਮਦ ਕੀਤੇ ਜਾ ਰਹੇ ਹਨ। ਜਿਸ ਦੀ ਇਕ ਹੋਰ ਤਾਜ਼ਾ ਮਿਸਾਲ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਸਹਾਇਕ ਸੁਪਰਡੈਂਟ ਹਰਦੇਵ ਸਿੰਘ ਨੇ ਮਾਡਰਨ ਜੇਲ੍ਹ ਦੀ ਬੈਰਕ ਨੰਬਰ ਸੱਤ ਦੇ ਕਮਰਾ ਨੰਬਰ ਇਕ ਦੀ ਤਲਾਸ਼ੀ ਲਈ ਤਾਂ ਉਸ 'ਚ ਬੰਦ ਹਵਾਲਾਤੀ ਪ੍ਰਭਦੀਪ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਮੇਵਾ ਮਿਆਨੀ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਤਲਾਸ਼ੀ ਦੌਰਾਨ ਇਕ ਸੈਮਸੰਗ ਕੰਪਨੀ ਦਾ ਮੋਬਾਈਲ, ਚਾਰਜਰ ਤੇ ਸਿੰਮ ਬਰਾਮਦ ਕੀਤੀ ਗਈ। ਜਿਸ ਦੌਰਾਨ ਜੇਲ੍ਹ ਪੁਲਿਸ ਨੇ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਕੋਤਵਾਲੀ ਦੀ ਪੁਲਿਸ ਨੇ ਉਕਤ ਹਵਾਲਾਤੀ ਪ੍ਰਭਦੀਪ ਸਿੰਘ ਖ਼ਿਲਾਫ਼ 52-ਏ ਪ੍ਰਰੀਜ਼ਨ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਹਵਾਲਾਤੀ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਹੈ।