ਜੇਐੱਨਐੱਨ, ਫਗਵਾੜਾ : ਸਥਾਨਕ ਬੱਸ ਸਟੈਂਡ 'ਤੇ ਸਥਿਤ ਮਹਾਰਾਜਾ ਢਾਬੇ 'ਤੇ ਬੀਤੀ ਰਾਤ ਕੁਝ ਨੌਜਵਾਨਾਂ ਵੱਲੋਂ ਤੋੜ-ਭੰਨ ਕਰਨ ਤੇ ਢਾਬੇ ਤੋਂ ਹਜ਼ਾਰਾਂ ਰੁਪਏ ਦੀ ਨਕਦੀ ਲਿਜਾਣ ਦੇ ਦੋਸ਼ 'ਚ ਥਾਣਾ ਸਿਟੀ ਪੁਲਿਸ ਨੇ ਚਾਰ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਵਧੀਕ ਐੱਸਐੱਚਓ ਬਲਜਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ, ਇਸ ਦੌਰਾਨ ਉਨ੍ਹਾਂ ਨੂੰ ਪਤੀ ਚੱਲਿਆ ਕਿ ਸਥਾਨਕ ਬੱਸ ਸਟੈਂਡ ਕੋਲ ਸਥਿਤ ਮਹਾਰਾਜਾ ਢਾਬੇ 'ਤੇ ਕੁਝ ਨੌਜਵਾਨ ਸਰੇਆਮ ਭੰਨ-ਤੋੜ ਕਰ ਰਹੇ ਹਨ ਤੇ ਉਥੋਂ ਹਜ਼ਾਰਾਂ ਰੁਪਏ ਦੀ ਨਕਦੀ ੈ ਗਏ ਹਨ। ਮੱਲ੍ਹੀ ਨੇ ਦੱਸਿਆ ਕਿ ਉਨ੍ਹਾਂ ਮਾਮਲੇ ਦੀ ਸੂਚਨਾ ਆਲਾ ਪੁਲਿਸ ਅਧਿਕਾਰੀਆਂ ਨੂੰ ਦਿੱਤੀ, ਜਿਸ ਮਗਰੋਂ ਮੁਲਜ਼ਮ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ 'ਚ ਦੋ ਸਕੇ ਭਰੇ ਹਨ, ਜਦਕਿ ਦੋ ਉਨ੍ਹਾਂ ਦੇ ਸਾਥੀ ਸਨ। ਮੱਲ੍ਹੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਮਨ ਤੇ ਸਾਬੀ ਵਜੋਂ ਹੋਈ ਹੈ, ਜਦਕਿ ਪੁਲਿਸ ਇਨ੍ਹਾਂ ਦੇ ਸਾਥੀਆਂ ਬਾਰੇ ਪਤਾ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਅਮਨ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ।