ਕੰਗ/ਰਘਬਿੰਦਰ, ਬੇਗੋਵਾਲ/ਨਡਾਲਾ : ਨਡਾਲਾ ਪੁਲਿਸ ਵੱਲੋਂ ਚੌਕੀ ਮੁਖੀ ਅਮਰਜੀਤ ਸਿੰਘ ਦੀ ਅਗਵਾਈ ਹੇਠ ਨਡਾਲਾ ਚੌਕ 'ਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਸੂਚਨਾ ਮਿਲਣ 'ਤੇ ਟੈਂਕੀ ਨੇੜੇ ਸਥਿਤ ਇਕ ਮਕਾਨ 'ਤੇ ਛਾਪਾ ਮਾਰਿਆ ਤਾਂ ਉਥੇ ਇਕ ਕਮਰੇ 'ਚ ਜੂਆ ਖੇਡਿਆ ਜਾ ਰਿਹਾ ਸੀ। ਇਸ ਦੌਰਾਨ ਪੁਲਿਸ ਨੇ ਜੂਆ ਖੇਡ ਰਹੇ 4 ਵਿਅਕਤੀਆਂ ਰਾਜੂ ਉਰਫ ਵਿੱਕੀ ਪੁਣਤਰ ਨਜੀਰ, ਸੰਨੀ ਕੁਮਾਰ ਪੁੱਤਰ ਚੰਦੂ ਰਾਮ, ਰਵੀ ਕੁਮਾਰ ਪੁੱਤਰ ਪੱਪੂ ਰਾਮ ਤੇ ਸੰਦੀਪ ਕੁਮਾਰ ਪੁੱਤਰ ਸ਼ਾਮ ਲਾਲ ਵਾਸੀਆਨ ਹਿੰਮਤ ਸਿੰਘ ਕਲੋਨੀ ਨਡਾਲਾ ਨੂੰ ਮੌਕੇ ਤੇ ਕਾਬੂ ਕਰਕੇ 3390 ਰੁਪਏ ਦੀ ਨਕਦੀ ਕਾਬੂ ਕਰ ਲਈ। ਦੋਸ਼ੀਆਂ ਖ਼ਿਲਾਫ਼ ਜੂਆ ਐਕਟ ਅਧੀਨ ਪਰਚਾ ਦਰਦ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।